ਮਨੀਸ਼ੰਕਰ ਅਈਅਰ | |
---|---|
ਨਾਮਜ਼ਦ ਐਮ.ਪੀ. | |
ਦਫ਼ਤਰ ਵਿੱਚ 22/03/2010 to 21/03/2016 | |
ਨਿੱਜੀ ਜਾਣਕਾਰੀ | |
ਜਨਮ | ਲਾਹੌਰ, ਬ੍ਰਿਟਿਸ਼ ਭਾਰਤ | 10 ਅਪ੍ਰੈਲ 1941
ਕੌਮੀਅਤ | ਭਾਰਤੀ |
ਸਿਆਸੀ ਪਾਰਟੀ | ਭਾਰਤੀ ਰਾਸ਼ਟਰੀ ਕਾਂਗਰਸ |
ਜੀਵਨ ਸਾਥੀ | ਸੁਨੀਤ ਮਨੀ ਅਈਅਰ |
ਸੰਬੰਧ | ਸਵਾਮੀਨਾਥਨ ਅਈਅਰ (ਭਰਾ) |
ਬੱਚੇ | 3 ਧੀਆਂ |
ਰਿਹਾਇਸ਼ | ਮਾਇਲਾਦੁਤੁਰਈ, ਤਮਿਲਨਾਡੂ |
ਅਲਮਾ ਮਾਤਰ | ਦੂਨ ਸਕੂਲ ਸੇਂਟ ਸਟੀਫਨ'ਜ ਕਾਲਜ, ਦਿੱਲੀ ਟ੍ਰਿੰਟੀ ਹਾਲ, ਕੈਮਬਰਿਜ |
ਕਿੱਤਾ | ਡਿਪਲੋਮੈਟ, ਪੱਤਰਕਾਰ / ਲੇਖਕ, ਸਿਆਸੀ ਅਤੇ ਸੋਸ਼ਲ ਵਰਕਰ |
ਮਨੀਸ਼ੰਕਰ ਅਈਅਰਤਮਿਲ਼: மணிசங்கர் அய்யர்) (ਜਨਮ 10 ਅਪਰੈਲ 1941) ਇੱਕ ਭੂਤਪੂਰਵ ਭਾਰਤੀ ਡਿਪਲੋਮੈਟ ਹਨ ਜੋ ਵਿਦੇਸ਼ ਸੇਵਾ ਤੋਂ ਇਸਤੀਫਾ ਦੇਕੇ 1989-1991 ਵਿੱਚ ਰਾਜੀਵ ਗਾਂਧੀ ਲਈ ਸਰਗਰਮ ਰਾਜਨੀਤੀਵਾਨ ਬਣੇ। ਉਹ ਭਾਰਤੀ ਰਾਸ਼ਟਰੀ ਕਾਂਗਰਸ ਪਾਰਟੀ ਦੇ ਮੈਂਬਰ ਹਨ ਅਤੇ 2009 ਦੀਆਂ ਚੋਣਾਂ ਵਿੱਚ ਆਪਣੀ ਸੀਟ ਹਾਰਨ ਤੱਕ ਪੰਚਾਇਤੀ ਰਾਜ ਮੰਤਰੀ ਰਹੇ। ਉਹ ਮਈ 2004 ਤੋਂ ਜਨਵਰੀ 2006 ਤੱਕ ਕੁਦਰਤੀ ਗੈਸ ਅਤੇ ਪੈਟਰੋਲੀਅਮ ਅਤੇ 2009 ਤੱਕ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਦੇ ਕੈਬਿਨੇਟ ਮੰਤਰੀ ਰਹੇ।
ਉਸ ਨੇ 14ਵੀਂ ਲੋਕ ਸਭਾ ਵਿੱਚ ਤਮਿਲਨਾਡੁ ਦੇ ਮਾਇਲਾਦੁਤੁਰਈ ਚੋਣ ਹਲਕੇ ਦੀ ਤਰਜਮਾਨੀ ਕੀਤੀ।