ਮਹਾਵੀਰ ਚੱਕਰ | |
---|---|
![]() ![]() ਮਹਾਵੀਰ ਚੱਕਰ ਅਤੇ ਇਸ ਦਾ ਰੀਵਨ | |
ਕਿਸਮ | ਬਹਾਦਰੀ ਸਨਮਾਨ |
ਦੇਸ਼ | ![]() |
ਵੱਲੋਂ ਪੇਸ਼ ਕੀਤਾ | ਭਾਰਤ ![]() |
ਯੋਗਤਾ | ਸੈਨਾ ਜਵਾਨ |
ਸਥਿਤੀ | ਇਸ ਸਮੇਂ ਵੀ ਦਿੱਤਾ ਜਾਂਦਾ ਹੈ |
ਸਥਾਪਿਤ | 26 ਜਨਵਰੀ 1950 |
Precedence | |
ਅਗਲਾ (ਉੱਚਾ) | ਪਰਮਵੀਰ ਚੱਕਰ |
ਅਗਲਾ (ਹੇਠਲਾ) | ਕੀਰਤੀ ਚੱਕਰ |
ਮਹਾਵੀਰ ਚੱਕਰ ਭਾਰਤ ਦੇ ਸੈਨਾ ਦਾ ਜੰਗ ਦੇ ਮੈਦਾਨ ਵਿੱਚ ਬਹਾਦਰੀ ਲਈ ਦਿੱਤਾ ਜਾਣ ਵਾਲਾ ਸਨਮਾਨ ਹੈ। ਪਰਮਵੀਰ ਚੱਕਰ ਅਤੇ ਵੀਰ ਚੱਕਰ ਤੋਂ ਬਾਅਦ ਸੈਨਾ ਲਈ ਦਿਤਾ ਜਾਣ ਵਾਲਾ ਦੂਜਾ ਬਹਾਦਰੀ ਵਾਲਾ ਤਗਮਾ ਹੈ। ਇਹ ਸਨਮਾਨ ਭਾਰਤੀ ਸੈਨਾ ਦੇ ਜਵਾਨਾ ਨੂੰ ਬਹਾਦਰੀ ਲਈ ਦਿਤਾ ਜਾਂਦਾ ਹੈ। ਇਸ ਸਨਮਾਨ ਨੂੰ ਮਰਨ ਉਪਰੰਤ ਵੀ ਦਿਤਾ ਜਾ ਸਕਦਾ ਹੈ।
ਇਹ ਚਾਂਦੀ ਦਾ ਬਣਿਆ ਗੋਲਾਕਾਰ ਸਨਮਾਨ ਹੈ। ਇਸ ਦੇ ਵਿੱਚ ਪੰਜ ਕੋਣੇ ਵਾਲਾ ਸਿਤਾਰਾ ਹੈ ਜਿਸ ਸਿਤਾਰੇ ਦੇ ਕਿਨਾਰੇ ਸਨਮਾਨ ਦੇ ਬਾਹਰੀ ਘੇਰੇ ਨੂੰ ਛੁਹਦੇ ਹਨ। ਇਸ ਦਾ ਵਿਆਸ 1.38 ਇੰਚ ਹੈ ਇਸ ਦੇ ਪਿੱਛਲੇ ਪਾਸੇ ਅੰਗਰੇਜ਼ੀ ਅਤੇ ਹਿੰਦੀ ਵਿੱਚ ਮਹਾਵੀਰ ਚੱਕਰ ਲਿਖਿਆ ਹੋਇਆ ਹੈ।
ਇਸ ਸਨਮਾਨ ਦੇ ਨਾਲ ਸਫੇਦ ਅਤੇ ਜਾਮਣੀ ਰੰਗ ਦਾ ਫੀਤਾ ਹੁੰਦਾ ਹੈ।