ਮਹਿਤਮ ਭਾਰਤ ਅਤੇ ਪਾਕਿਸਤਾਨ ਦੇ ਪੰਜਾਬੀਆਂ ਅਤੇ ਸਿੰਧੀਆਂ ਵਿੱਚ ਮਿਲ਼ਦੀ ਇੱਕ ਨੀਵੀਂ ਗਿਣੀ ਜਾਂਦੀ ਰਹੀ ਜਾਤੀ ਹੈ।[1] ਇਹ ਲੋਕ ਹਿੰਦੂ, ਸਿੱਖ ਅਤੇ ਮੁਸਲਿਮ ਧਰਮਾਂ ਦੇ ਲੋਕਾਂ ਵਿੱਚ ਮਿਲ਼ਦੇ ਹਨ।
ਭਾਰਤ ਵਿੱਚ ਬ੍ਰਿਟਿਸ਼ ਸ਼ਾਸਨ ਦੇ ਦੌਰਾਨ, ਉਹਨਾਂ ਨੂੰ ਕ੍ਰਿਮੀਨਲ ਟ੍ਰਾਈਬਜ਼ ਐਕਟ 1871 ਦੇ ਤਹਿਤ ਜਰਾਇਮ-ਪੇਸ਼ਾ ਕਰਾਰ ਦੇ ਕੇ ਕਲੰਕਿਤ ਕੀਤਾ ਗਿਆ ਸੀ [2]
ਇਹ ਲੋਕ ਰੱਸੀਆਂ ਵੱਟ ਕੇ ਅਤੇ ਸਿਰਕੀਆਂ ਬਣਾ ਕੇ ਆਪਣਾ ਪੇਟ ਪਾਲਦੇ ਹਨ। ਇਨ੍ਹਾਂ ਨੂੰ ਵਾਣ ਵਟ ਅਤੇ ‘ਸਿਰਕੀ ਬੰਦ’ ਵੀ ਕਿਹਾ ਜਾਂਦਾ ਹੈ। ਦੇਸ਼ ਵੰਡ ਤੋਂ ਪਹਿਲਾਂ ਇਹ ਲਾਹੌਰ ਤੇ ਡੇਹਰਾ ਗਾਜ਼ੀ ਖ਼ਾਨ ਤਕ ਫੈਲੇ ਹੋਏ ਸਨ।
ਲਾਹੌਰ ਦੇ ਮਹਿਤਮ ਆਪਣੇ ਆਪ ਨੂੰ ਜੈਮਲ ਫਤੇ ਦੀ ਔਲਾਦ ਦੱਸਦੇ ਅਤੇ ਦਿੱਲੀ ਤੋਂ ਆਏ ਮੰਨਦੇ ਹਨ। ਡੇਹਰਾ ਗਾਜ਼ੀ ਖ਼ਾਨ ਦੇ ਹਿੰਦੂ ਮਹਿਤਮ ਮੁਰਦੇ ਨੂੰ ਜਲ ਪ੍ਰਵਾਹ ਕਰਦੇ ਹਨ ਜਦੋਂ ਕਿ ਦੂਜੇ ਇਲਾਕਿਆਂ ਵਿਚ ਵਸਦੇ ਹਿੰਦੂ ਮਹਿਤਮ ਮੁਰਦੇ ਦਾ ਦਾਹ ਸੰਸਕਾਰ ਕਰਦੇ ਹਨ ਜਾਂ ਦਫ਼ਨਾਉਂਦੇ ਹਨ।[3]
{{cite book}}
: line feed character in |title=
at position 84 (help)