ਮਹੁਕੇ

ਮਹੁਕੇ ਸਖਤ ਮੋਟੀ ਚਮੜੀ ਦਾ ਉੱਭਰਿਆ ਹੋਇਆ ਮਾਸ ਹੁੰਦਾ ਹੈ। ਇਹ ਚਮੜੀ ਤੋਂ ਅਲੱਗ ਹੀ ਲਟਕਦਾ ਦਿਖਾਈ ਦਿੰਦਾ ਹੈ। ਇਹ ਇੱਕ ਵਾਈਰਲ ਬਿਮਾਰੀ ਹੈ। ਇਹ ਪੈਪੀਲੋਸਾ ਨਾਂ ਦੇ ਜੀਵਾਣੂ ਕਰ ਕੇ ਹੁੰਦੀ ਹੈ। ਸ਼ੁਰੂ-ਸ਼ੁਰੂ ਵਿੱਚ ਇਹ ਛੋਟੇ ਹੁੰਦੇ ਹਨ ਪਰ ਜਿਵੇਂ-ਜਿਵੇਂ ਇਹ ਵਧਦੇ ਹਨ ਇਨ੍ਹਾਂ ਦਾ ਆਕਾਰ ਬਦਲਦਾ ਹੈ ਤੇ ਇਹ ਮੋਟੇ ਤੇ ਵੱਡੇ ਹੋ ਜਾਂਦੇ ਹਨ।[1]

ਬਿਮਾਰੀ ਦਾ ਸਥਾਨ

[ਸੋਧੋ]

ਇਹ ਪੈਰ, ਬਾਹਾਂ, ਹੱਥ, ਕੰਨ ਦੇ ਪਿੱਛੇ, ਅੱਖਾਂ ਦੀਆਂ ਪਲਕਾਂ ਦੇ ਉੱਪਰ ਹੁੰਦੇ ਹਨ। ਆਮ ਤੌਰ ‘ਤੇ ਇਹ ਦਰਦ ਨਹੀਂ ਕਰਦੇ। ਪਰ ਪੈਰਾਂ ਵਾਲੇ ਮਹੁਕੇ ਦਰਦ ਪੈਦਾ ਕਰਦੇ ਹਨ। ਜੇ ਹੋ ਜਾਣ ਤਾਂ ਕਈਂ ਲੋਕਾਂ ਵਿੱਚ ਇਹ ਸਾਰੀ ਉਮਰ ਰਹਿੰਦੇ ਹਨ। ਜੇ ਮੂੰਹ ਦੇ ਮਹੁਕੇ ਹੋ ਜਾਣ ਤਾਂ ਚਿਹਰੇ ਦੀ ਖੂਬਸੂਰਤੀ ਖ਼ਰਾਬ ਹੋ ਜਾਂਦੀ ਹੈ।

ਕਾਰਨ

[ਸੋਧੋ]

ਇਹ ਮਹੁਕੇ ਵਾਲੀ ਚਮੜੀ ਦੇ ਜੀਵਾਣੂ ਦਾ ਸਿੱਧੇ ਬਿਨਾਂ ਬਿਮਾਰੀ ਵਾਲੇ ਵਿਆਕਤੀ ਦੇ ਸੰਪਰਕ ਵਿੱਚ ਆਉਣ ‘ਤੇ ਫੈਲਦੇ ਹਨ ਜਾਂ ਨਮੀ ਨਾਲ ਫੈਲਦੇ ਹਨ, ਜਿਵੇਂ ਤਲਾਅ। ਇਸ ਲਈ ਕਿਸੇ ਮਾਹਰ ਡਾਕਟਰ ਦਾ ਮਸ਼ਵਰਾ ਲੈਣਾ ਚਾਹੀਦਾ ਹੈ।

ਹਵਾਲੇ

[ਸੋਧੋ]
  1. Lua error in ਮੌਡਿਊਲ:Citation/CS1 at line 3162: attempt to call field 'year_check' (a nil value).