ਇਹ ਓਹ ਹਲਾਤ ਹਨ ਜਿਸ ਵਿੱਚ ਇੱਕ ਜਾਂ ਇੱਕ ਤੋਂ ਵਧ ਦੰਦ ਆਮ ਨਾਲੋਂ ਛੋਟੇ ਦਿਖਾਈ ਦਿੰਦੇ ਹਨ। ਆਮ ਤੌਰ ਤੇ ਇਸ ਵਿੱਚ ਸਾਰੇ ਦੰਦ ਸ਼ਾਮਿਲ ਹੁੰਦੇ ਹਨ। ਅਨੁਵਾਦਕ ਰੂਪ ਵਿੱਚ ਇਸ ਵਿੱਚ ਸਿਰਫ ਕੁਝ ਕੁ ਦੰਦ ਹੀ ਸ਼ਾਮਿਲ ਹੁੰਦੇ ਹਨ। ਆਮ ਤੌਰ ਤੇ ਇਸ ਤੋਂ ਪ੍ਰਭਾਵਿਤ ਦੰਦ ਉਪਰ ਵਾਲੇ ਜਬਾੜੇ ਦੇ ਇੱਕ ਪੱਸੇ ਵਾਲੇ ਇੰਸੀਜ਼ਰ ਅਤੇ ਤੀਜੇ ਚੱਬਣ ਵਾਲੇ ਦੰਦ ਹੁੰਦੇ ਹਨ। ਪ੍ਰਭਾਵਿਤ ਦੰਦਾਂ ਦੀ ਸ਼ਕਲ ਅਤੇ ਆਕਾਰ ਅਸਾਧਾਰਨ ਹੋ ਸਕਦਾ ਹੈ ਅਤੇ ਇਸਦਾ ਪੂਰੇ ਦੰਦ ਜਾਂ ਉਸਦੇ ਇੱਕ ਹਿੱਸੇ ਤੇ ਅਸਰ ਹੋ ਸਕਦਾ ਹੈ।[1]
ਆਦਮੀਆਂ ਵਿੱਚ ਆਮ ਤੌਰ ਤੇ ਔਰਤਾਂ ਨਾਲੋਂ ਵੱਡੇ ਦੰਦ ਹੁੰਦੇ ਹਨ,[1] ਅਤੇ ਦੰਦਾਂ ਦਾ ਆਕਾਰ ਜਾਤੀ ਤੇ ਵੀ ਨਿਰਭਰ ਕਰਦਾ ਹੈ।[1] ਕੁਝ ਲੋਕਾਂ ਦੁਆਰਾ ਅਸਾਧਾਰਨ ਦੰਦ ਨੂੰ ਇਸ ਤਰ੍ਹਾਂ ਪ੍ਰਭਾਸ਼ਿਤ ਕੀਤਾ ਗਿਆ ਹੈ- ਜਦੋਂ ਦੰਦਾਂ ਦਾ ਮਾਪ ਔਸਤ ਤੋਂ ਦੋ ਮਿਆਰੀ ਫ਼ਰਕ ਨਾਲੋਂ ਵਧ ਹੁੰਦਾ ਹੈ।[1] ਮਾਈਕ੍ਰੋਡੌਂਸ਼ੀਆ ਉਦੋਂ ਹੁੰਦਾ ਹੈ ਜਦੋਂ ਦੰਦ ਅਸਾਧਾਰਨ ਤੌਰ ਤੇ ਛੋਟੇ ਹੋਣ।
ਮਾਈਕ੍ਰੋਡੌਂਸ਼ੀਆ ਦੀਆਂ ਤਿੰਨ ਕਿਸਮਾਂ ਹੁੰਦੀਆਂ ਹਨ:
ਸਾਰੇ ਦੰਦ ਆਕਾਰ ਵਿੱਚ ਆਮ ਦੰਦਾਂ ਨਾਲੋਂ ਛੋਟੇ ਹੁੰਦੇ ਹਨ। ਇਸ ਹਲਾਤ ਬਹੁਤ ਹੀ ਘੱਟ ਹੁੰਦੇ ਹਨ ਅਤੇ ਸਿਰਫ ਪਿਯੂਸ਼ੀ ਬੌਨੇਪਨ ਵਿੱਚ ਹੀ ਨਜ਼ਰ ਆਉਂਦੇ ਹਨ।[2][3] ਵਿਕਾਸ ਦਰ ਹਾਰਮੋਨ ਦੇ ਘੱਟ ਪੱਧਰ ਕਰਕੇ ਦੰਦ ਇੱਕ ਆਮ ਅਕਾਰ ਨਹੀਂ ਲੈ ਪਾਉਂਦੇ।[2]
ਇਨ੍ਹਾਂ ਹਾਲਾਤਾਂ ਵਿੱਚ ਦੰਦ ਉਂਝ ਤਾਂ ਆਮ ਆਕਾਰ ਦੇ ਹੁੰਦੇ ਹਨ ਪਰ ਵੱਡੇ ਜਬਾੜੇ ਦੇ ਮੁਕਾਬਲੇ ਛੋਟੇ ਨਜ਼ਰ ਆਉਂਦੇ ਹਨ।[3] ਇਹ ਵਿਰਸੇ ਵਿੱਚ ਇੱਕ ਪਾਸੇ ਤੋਂ ਮਿਲੇ ਆਮ ਦੰਦਾਂ ਦੇ ਆਕਾਰ ਅਤੇ ਦੂਜੇ ਪਾਸੇ ਤੋਂ ਮਿਲੇ ਵੱਡੇ ਜਬਾੜੇ ਦਾ ਨਤੀਜਾ ਵੀ ਹੋ ਸਕਦਾ ਹੈ।[2]
ਇਸਨੂੰ ਫੋਕਲ ਅਤੇ ਫ਼ਰਜ਼ੀ ਮਾਈਕ੍ਰੋਡੌਂਸ਼ੀਆ ਵੀ ਕਿਹਾ ਜਾਂਦਾ ਹੈ। ਇਸ ਵਿੱਚ ਇੱਕ ਦੰਦ ਆਮ ਨਾਲੋਂ ਛੋਟਾ ਹੁੰਦਾ ਹੈ।[3] ਇਹ ਸਭ ਤੋਂ ਆਮ ਤੌਰ ਤੇ ਪਾਏ ਜਾਣ ਵਾਲੇ ਹਲਾਤ ਹੁੰਦੇ ਹਨ[2] ਅਤੇ ਅਕਸਰ ਇਸਨੂੰ ਹਾਈਪੋਡੌਂਸ਼ੀਆ ਨਾਲ ਸੰਬੰਧਿਤ ਸਮਝਿਆ ਜਾਂਦਾ ਹੈ।[1] ਆਮ ਤੌਰ ਤੇ ਇਸ ਤੋਂ ਪ੍ਰਭਾਵਿਤ ਦੰਦ ਉਪਰ ਵਾਲੇ ਜਬਾੜੇ ਦੇ ਇੱਕ ਪੱਸੇ ਵਾਲੇ ਇੰਸੀਜ਼ਰ ਹੁੰਦਾ ਹੈ ਜੋ ਕਿ ਉਲਟੇ ਕੋਨ ਦਾ ਆਕਾਰ ਲੈ ਲੈਂਦਾ ਹੈ।[3]
ਅਜਿਹੇ ਅਸਾਧਾਰਨ ਛੋਟੇ ਦੰਦ ਜੋ ਅਜੇ ਉੱਗੇ ਨਾ ਹੋਣ, ਉਨ੍ਹਾਂ ਵਿੱਚ ਗਠ ਦੇ ਗਠਨ ਤੋਂ ਪਹਿਲਾਂ ਉਨ੍ਹਾਂ ਨੂੰ ਡਾਕਟਰੀ ਸਹਾਇਤਾ ਨਾਲ ਹਟਾਉਣ ਜਰੂਰੀ ਹੋ ਸਕਦਾ ਹੈ।[2] ਜੋ ਅਜਿਹੇ ਦੰਦ ਉੱਗ ਚੁੱਕੇ ਹੋਣ ਤਾਂ ਸ਼ਿੰਗਾਰ ਸੰਬੰਧੀ ਚਿੰਤਾ ਡਾ ਕਾਰਣ ਬਣ ਸਕਦੇ ਹਨ। ਅਜਿਹੇ ਦੰਦਾਂ ਨੂੰ ਡਾਕਟਰੀ ਸਹਾਇਤਾ ਨਾਲ ਠੀਕ ਕੀਤਾ ਜਾ ਸਕਦਾ ਹੈ।