ਮਾਤਾ ਤ੍ਰਿਪਤਾ ਜੀ | |
---|---|
(ਮਾਤਾ) ਤ੍ਰਿਪਤਾ | |
ਜਨਮ | ਤ੍ਰਿਪਤਾ ਝਾੰਗਰ |
ਮੌਤ | 1522 |
ਜੀਵਨ ਸਾਥੀ | ਮਹਤਾ ਕਾਲੂ |
ਬੱਚੇ | Guru Nanak (son) Bebe Nanaki (daughter) |
Parent(s) | Ram Shri Jhangar (father) Mata Bhirai (mother) |
ਰਿਸ਼ਤੇਦਾਰ | Baba Krishan (brother) |
ਲੜੀ ਦਾ ਹਿੱਸਾ |
ਸਿੱਖ ਧਰਮ |
---|
ਮਾਤਾ ਤ੍ਰਿਪਤਾ ਸਿੱਖ ਕੌਮ ਦੇ ਪਹਿਲੇ ਗੁਰੂ , ਗੁਰੂ ਨਾਨਕ ਦੇਵ ਜੀ ਦੇ ਮਾਤਾ ਜੀ ਸਨ। ਉਨ੍ਹਾਂ ਦੇ ਪਿਤਾ ਭਾਈ ਰਾਮਾਂ ਤੇ ਮਾਤਾ ਮਾਈ ਭਰਾਈ ਲਹੌਰ ਦੇ ਨੇੜੇ ਪਿੰਡ ਚਾਹਲ ਦੇ ਰਹਿਣ ਵਾਲੇ ਸਨ।[1] 1464 ਵਿੱਚ ਮਾਤਾ ਤ੍ਰਿਪਤਾ ਨੇ ਆਪਣੇ ਪਹਿਲੇ ਬਾਲਕ ਗੁਰੂ ਨਾਨਕ ਦੀ ਵੱਡੀ ਭੈਣ ਬੇਬੇ ਨਾਨਕੀ ਨੂੰ ਜਨਮ ਦਿੱਤਾ।[2][3]
ਇਸ ਸੰਬੰਧ ਵਿੱਚ ਆਪਣੇ ਪਤੀ ਮਹਿਤਾ ਕਲਿਆਣ ( ਮਹਿਤਾ ਕਾਲੂ) ਦਾਸ ਦੀ ਨਿਰਾਸ਼ਾ ਨੂੰ ਦੇਖਦੇ ਹੋਏ ਉਨ੍ਹਾਂ ਧਾਰਮਕ ਕੰਮ ਕਾਜ ਵਧੇਰੇ ਦ੍ਰਿੜ੍ਹਤਾ ਤੇ ਨਿਸ਼ਚੇ ਤੇ ਲਗਨ ਨਾਲ ਕਰਨ ਲੱਗੇ।[3]
5 ਸਾਲ ਬਾਦ ਗੁਰੂ ਨਾਨਕ ਦੇਵ ਜੀ ਦਾ ਜਨਮਮਾਤਾ ਤ੍ਰਿਪਤਾ ਦੀ ਕੁੱਖ ਤੋਂ 15 ਅਪ੍ਰੈਲ 1469 ਨੂੰ ਲਾਹੋਰ ਤੋਂ ਕੁਝ ਮੀਲ ਦੂਰ ਸ਼ੇਖੁਪੁਰਾ, ਜਿਲ੍ਹਾ ਪੰਜਾਬ, ਪਾਕਿਸਤਾਨ ਦੀ ਰਾਯ ਭੋਈ ਦੀ ਤਲਵੰਡੀ ਵਿਖੇ ਹੋਇਆ।[4] ਗੁਰੂ ਨਾਨਕ ਦੇਵ ਜੀ ਦੇ ਸਨਮਾਨ ਵਿੱਚ ਉਸ ਨਗਰ ਦਾ ਨਾਮ ਨਨਕਾਣਾ ਸਾਹਿਬ ਰੱਖ ਦਿੱਤਾ ਗਿਆ।
ਮਾਤਾ ਤ੍ਰਿਪਤਾ ਦਾ ਦੇਹਾਂਤ 1522 ਵਿੱਚ ਆਪਣੇ ਪਤੀ ਮਹਿਤਾ ਕਲਿਆਣ ਦਾਸ ਦੀ ਮਿਰਤੂ ਪਿੱਛੋਂ ਛੇਤੀ ਹੀ ਕਰਤਾਰਪੁਰ ( ਪਾਕਿਸਤਾਨ ) ਵਿਖੇ ਹੋਇਆ।[1][3]