ਮਾਤਾਦੀਨ ਵਾਲਮੀਕੀ | |
---|---|
ਜਨਮ | |
ਮੌਤ | |
ਪੇਸ਼ਾ | ਬ੍ਰਿਟਿਸ਼ ਈਸਟ ਇੰਡੀਆ ਕੰਪਨੀ |
ਲਈ ਪ੍ਰਸਿੱਧ | ਭਾਰਤੀ ਆਜ਼ਾਦੀ ਘੁਲਾਟੀਆ[1] |
ਮਾਤਾਦੀਨ ਵਾਲਮੀਕੀ ਇੱਕ ਭਾਰਤੀ ਸੁਤੰਤਰਤਾ ਸੈਨਾਨੀ ਸੀ ਜਿਸਨੇ 1857 ਦੇ ਭਾਰਤੀ ਵਿਦਰੋਹ ਦੇ ਸ਼ੁਰੂ ਹੋਣ ਤੋਂ ਤੁਰੰਤ ਪਹਿਲਾਂ ਦੀਆਂ ਘਟਨਾਵਾਂ ਵਿੱਚ ਮੁੱਖ ਭੂਮਿਕਾ ਨਿਭਾਈ ਸੀ। [2] [3] [4] ਉਹ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੀ ਕਾਰਤੂਸ ਬਣਾਉਣ ਵਾਲੀ ਇਕਾਈ ਵਿੱਚ ਵਾਲਮੀਕੀ ਕਰਮਚਾਰੀ ਸੀ। ਉਹ ਪਹਿਲਾ ਵਿਅਕਤੀ ਸੀ ਜਿਸ ਨੇ 1857 ਦੇ ਵਿਦਰੋਹ ਦੇ ਬੀਜ ਬੀਜੇ ਸਨ। [5]
ਇਤਿਹਾਸਕ ਬਿਰਤਾਂਤਾਂ ਦੇ ਅਨੁਸਾਰ, ਮਾਤਾਦੀਨ ਈਸਟ ਇੰਡੀਆ ਕੰਪਨੀ ਦੇ ਕਾਰਤੂਸ ਨਿਰਮਾਣ ਯੂਨਿਟ ਵਿੱਚ ਇੱਕ ਕਰਮਚਾਰੀ ਸੀ। ਉਹ ਉੱਥੇ ਨੌਕਰੀ ਕਰਦਾ ਸੀ ਕਿਉਂਕਿ ਉਸ ਸਮੇਂ ਵਿੱਚ ਮਰੇ ਹੋਏ ਜਾਨਵਰਾਂ ਦੇ ਚੰਮ ਅਤੇ ਖੱਲ ਦਾ ਕੰਮ ਨੀਵੀਆਂ ਜਾਤਾਂ ਦਾ ਕਿੱਤਾ ਮੰਨਿਆ ਜਾਂਦਾ ਸੀ। ਰੂੜ੍ਹੀਵਾਦੀ ਉੱਚ ਜਾਤੀ ਦੇ ਹਿੰਦੂ ਇਸ ਕੰਮ ਨੂੰ "ਅਪਵਿੱਤਰ" ਸਮਝਦੇ ਸਨ। ਇੱਕ ਦਿਨ ਕੰਪਨੀ ਦੀ ਸੇਵਾ ਵਿੱਚ ਇੱਕ ਸਿਪਾਹੀ, ਮੰਗਲ ਪਾਂਡੇ ਤੋਂ ਮਾਤਾਦੀਨ ਨੇ ਪਾਣੀ ਮੰਗਿਆ ਪਰ ਇੱਕ ਨੀਵੀਂ ਜਾਤ ਦੇ ਵਿਅਕਤੀ ਨੂੰ ਛੂਹਣਾ ਭਿੱਟ ਮੰਨਣ ਦੇ ਜੁੱਗਾਂ ਪੁਰਾਣੇ ਵਿਸ਼ਵਾਸ ਕਾਰਨ ਉਸਨੇ ਇਨਕਾਰ ਕਰ ਦਿੱਤਾ। ਇਸ ਮੌਕੇ ਮਾਤਾਦੀਨ ਨੇ ਉਸ ਨੂੰ ਇਹ ਅਹਿਸਾਸ ਕਰਵਾਇਆ ਕਿ ਇਹ ਅਜੀਬ ਗੱਲ ਹੈ ਕਿ ਉਸ ਨੂੰ ਉੱਚ ਜਾਤੀ ਦੇ ਬ੍ਰਾਹਮਣ ਪਰਿਵਾਰ ਵਿਚ ਆਪਣੇ ਜਨਮ ਦਾ ਮਾਣ ਹੈ, ਪਰ ਫਿਰ ਵੀ ਉਹ ਗਾਵਾਂ ਅਤੇ ਸੂਰਾਂ ਦੀ ਚਰਬੀ ਨਾਲ ਬਣੇ ਕਾਰਤੂਸ ਨੂੰ ਆਪਣੇ ਮੂੰਹ ਨਾਲ ਕੱਟਦਾ ਹੈ। ਮਾਤਾਦੀਨ ਦੇ ਸ਼ਬਦ ਮੰਗਲ ਪਾਂਡੇ ਦੀ ਜਾਤੀ ਹਾਉਮੇਂ ਨੂੰ ਚੀਰਦੇ ਹੋਏ ਉਸਦੀ ਹਿੱਕ ਵਿੱਚ ਡੂੰਘੇ ਲਹਿ ਗਏ। ਮੰਗਲ ਪਾਂਡੇ ਨੂੰ ਮਹਿਸੂਸ ਹੋਇਆ ਕਿ ਜੋ ਕਾਰਤੂਸ ਉਹ ਮੂੰਹ ਨਾਲ ਛਿੱਲ ਕੇ ਬੰਦੂਕ ਵਿਚ ਭਰਦੇ ਹਨ ਵਾਕਿਆ ਹੀ ਗਾਂ ਦੀ ਚਰਬੀ ਨਾਲ ਬਣੇ ਹੋਣਗੇ। ਜਲਦੀ ਹੀ ਮਾਤਾਦੀਨ ਆਖੇ ਇਹ ਸ਼ਬਦ ਹਰ ਬਟਾਲੀਅਨ ਅਤੇ ਹਰ ਛਾਉਣੀ ਵਿੱਚ ਜੰਗਲ ਦੀ ਅੱਗ ਵਾਂਗੂੰ ਫੈਲ ਗਏ। ਇਸਨੇ ਕੰਪਨੀ ਦੇ ਹਿੰਦੂ ਅਤੇ ਮੁਸਲਿਮ ਸਿਪਾਹੀਆਂ ਦੋਵਾਂ ਨੂੰ ਬਗਾਵਤ ਦਾ ਝੰਡਾ ਚੁੱਕਣ ਲਈ ਪ੍ਰੇਰਿਤ ਕੀਤਾ, ਕਿਉਂਕਿ ਗਾਂ ਨੂੰ ਹਿੰਦੂਆਂ ਲਈ ਪਵਿੱਤਰ ਮੰਨਿਆ ਜਾਂਦਾ ਸੀ, ਮੁਸਲਮਾਨਾਂ ਲਈ ਸੂਰ ਵਰਜਿਤ ਸੀ। [6] [7]
ਸਬਾਲਟਰਨ ਇਤਿਹਾਸਕਾਰਾਂ ਦੇ ਨਾਲ-ਨਾਲ ਦਲਿਤ ਕਾਰਕੁੰਨਾਂ ਦੇ ਅਨੁਸਾਰ, ਉਸਨੂੰ 1857 ਦੇ ਵਿਦਰੋਹ ਦੇ ਅਸਲ ਚਿਹਰੇ ਵਜੋਂ ਪਛਾਣਿਆ ਜਾਣਾ ਚਾਹੀਦਾ ਹੈ। ਇਹ ਇਸ ਲਈ ਕਿਉਂਕਿ ਉਹ ਉਹ ਵਿਅਕਤੀ ਸੀ ਜਿਸ ਨੇ ਮੰਗਲ ਪਾਂਡੇ ਨੂੰ ਇਸ ਤੱਥ ਤੋਂ ਜਾਣੂ ਕਰਵਾਇਆ ਕਿ ਅੰਗਰੇਜ਼ਾਂ ਦੁਆਰਾ ਜਾਣੇ-ਅਣਜਾਣੇ ਵਿੱਚ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾ ਰਹੀ ਹੈ। ਇਸ ਤਰ੍ਹਾਂ, ਉਹ ਪਹਿਲਾ ਵਿਅਕਤੀ ਸੀ ਜਿਸ ਨੇ 1857 ਦੇ ਵਿਦਰੋਹ ਦੇ ਬੀਜ ਬੀਜੇ ਸਨ। [7] ਬਾਅਦ ਵਿੱਚ ਮਾਤਾਦੀਨ ਨੂੰ ਵੀ ਬ੍ਰਿਟਿਸ਼ ਨੇ ਬਗਾਵਤ ਫੈਲਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਉਸ ਨੂੰ ਅੰਗਰੇਜ਼ਾਂ ਨੇ ਫਾਂਸੀ ਦੇ ਦਿੱਤੀ ਸੀ।
2015 ਈਸਵੀ ਵਿੱਚ, ਮੇਰਠ ਨਗਰ ਨਿਗਮ ਨੇ ਮੇਰਠ ਵਿੱਚ ਹਾਪੁੜ ਅੱਡਾ ਕਰਾਸਿੰਗ ਦਾ ਨਾਮ ਸ਼ਹੀਦ ਮਾਤਦੀਨ ਚੌਕ ਰੱਖਿਆ। [8]
<ref>
tag; name "Crispin" defined multiple times with different content