ਮਾਨਾ ਪਟੇਲ

ਮਾਨਾ ਪਟੇਲ
ਗੁਹਾਟੀ ਵਿਚ 12 ਵੀਂ ਦੱਖਣੀ ਏਸ਼ੀਆਈ ਖੇਡਾਂ 2016 ਵਿਚ ਮਾਨਾ ਪਟੇਲ
ਨਿੱਜੀ ਜਾਣਕਾਰੀ
ਰਾਸ਼ਟਰੀਅਤਾਭਾਰਤੀ
ਜਨਮ (2000-03-18) 18 ਮਾਰਚ 2000 (ਉਮਰ 24)[1]
ਅਲਮਾ ਮਾਤਰਉਦਗਮ ਸਕੂਲ, ਅਹਿਮਦਾਬਾਦ
ਖੇਡ
ਦੇਸ਼ਫਰਮਾ:ਭਾਰਤ
ਖੇਡਬੈਕਸਟ੍ਰੋਕ ਤੈਰਾਕੀ
ਦੁਆਰਾ ਕੋਚਪੀਟਰ ਕਾਰਸਵੈਲ

ਮਾਨਾ ਪਟੇਲ (ਜਨਮ 18 ਮਾਰਚ 2000) ਅਹਿਮਦਾਬਾਦ, ਗੁਜਰਾਤ ਤੋਂ ਇੱਕ ਭਾਰਤੀ ਬੈਕਸਟ੍ਰੋਕ ਤੈਰਾਕ ਹੈ |

ਤੈਰਾਕੀ ਕੈਰੀਅਰ

[ਸੋਧੋ]

ਮਾਨਾ ਪਟੇਲ ਨੇ ਸੱਤ ਸਾਲ ਦੀ ਹੋਣ ਤੇ ਤੈਰਨਾ ਸ਼ੁਰੂ ਕਰ ਦਿੱਤਾ ਸੀ| [2]

ਜਦੋਂ ਉਹ 13 ਸਾਲਾਂ ਦੀ ਸੀ, ਉਸਨੇ ਹੈਦਰਾਬਾਦ ਵਿੱਚ 2: 23.41 ਸਕਿੰਟ ਵਿੱਚ 200 ਮੀਟਰ ਬੈਕਸਟ੍ਰੋਕ, 40 ਵੀਂ ਜੂਨੀਅਰ ਨੈਸ਼ਨਲ ਐਕੁਆਟਿਕਸ ਚੈਂਪੀਅਨਸ਼ਿਪ ਜੀਤੀ, ਅਗਸਤ 2009 ਵਿੱਚ ਟੋਕਿਓ ਵਿੱਚ ਏਸ਼ੀਅਨ ਏਜ ਗਰੁੱਪ ਚੈਂਪੀਅਨਸ਼ਿਪ ਵਿੱਚ ਸ਼ਿਖਾ ਟੰਡਨ ਦੁਆਰਾ ਰੱਖੇ ਗਏ 2: 26.41 ਦੇ ਰਾਸ਼ਟਰੀ ਰਿਕਾਰਡ ਨੂੰ ਤੋੜਿਆ [2] |ਮਾਨਾ ਨੇ ਨੈਸ਼ਨਲ ਖੇਡਾਂ ਵਿਚ 50 ਬੈਕਸਟ੍ਰੋਕ ਅਤੇ 200 ਮੀਟਰ ਬੈਕਸਟ੍ਰੋਕ ਵਿਚ ਸੋਨੇ ਦੇ ਤਗਮੇ ਜਿੱਤੇ ਹਨ| ਮਾਨਾ ਨੇ 60 ਵੀਂ ਨੈਸ਼ਨਲ ਸਕੂਲ ਗੇਮਜ਼ (2015) ਵਿਚ ਬੈਕਸਟ੍ਰੋਕ ਵਿਚ ਰਾਸ਼ਟਰੀ ਰਿਕਾਰਡ ਤੋੜਦਿਆਂ 100 ਮੀਟਰ ਬੈਕਸਟ੍ਰੋਕ ਵਿਚ ਸੋਨ ਤਗਮਾ ਵੀ ਜਿੱਤਿਆ ਹੈ| ਮਾਨਾ ਪਟੇਲ, ਰਾਸ਼ੀ ਪਟੇਲ, ਗੀਤਾਂਜਲੀ ਪਾਂਡੇ ਅਤੇ ਦਿਲਪ੍ਰੀਤ ਕੌਰ ਨੇ ਮਿਲ ਕੇ 60 ਵੀਂ ਨੈਸ਼ਨਲ ਸਕੂਲ ਖੇਡਾਂ ਵਿਚ 4X100 ਮੀਟਰ ਫ੍ਰੀ-ਸਟਾਈਲ ਰਿਲੇਅ ਵਿਚ ਚਾਂਦੀ ਦਾ ਤਗਮਾ ਜਿੱਤਿਆ ਸੀ। [3]

ਉਸ ਨੂੰ 2015 ਵਿੱਚ ਓਲੰਪਿਕ ਗੋਲਡ ਕੁਐਸਟ ਲਈ ਚੁਣਿਆ ਗਿਆ [2] [4] |ਉਸਨੇ 50 ਮੀਟਰ, 100 ਮੀਟਰ ਅਤੇ 200 ਮੀਟਰ ਬੈਕਸਟ੍ਰੋਕ ਵਿੱਚ ਸਿਲਵਰ ; 50 ਮੀਟਰ ਫ੍ਰੀ ਸਟਾਈਲ ਵਿਚ ਕਾਂਸੀ; 4 × 100 ਮੀਟਰ ਫ੍ਰੀ ਸਟਾਈਲ ਰੀਲੇਅ ਵਿਚ ਸੋਨਾ; 12 ਵੀਂ ਦੱਖਣੀ ਏਸ਼ੀਆਈ ਖੇਡਾਂ (2016) ਵਿਚ 4 × 100 ਮੀਟਰ ਦੀ ਮੇਡਲੇਅ ਰਿਲੇਅ ਜਿੱਤੇ ਸਨ|

ਮਾਨਾ ਨੇ 72 ਵੀਂ ਸੀਨੀਅਰ ਨੈਸ਼ਨਲ ਐਕੁਆਟਿਕ ਚੈਂਪੀਅਨਸ਼ਿਪ -2018 ਵਿਚ 3 ਸੋਨੇ ਦੇ ਤਗਮੇ ਜਿੱਤੇ| [5]

ਮਾਨਾ ਨੇ ਬੰਗਲੌਰ ਵਿਚ ਆਯੋਜਿਤ ਕੀਤੀ 10 ਵੀਂ ਏਸ਼ੀਅਨ ਏਜ-ਗਰੁੱਪ ਚੈਂਪੀਅਨਸ਼ਿਪ -2019 ਵਿੱਚ ਛੇ ਤਗਮੇ (1 ਸੋਨਾ, 4 ਚਾਂਦੀ, 1 ਕਾਂਸੀ) ਜਿੱਤੇ| [6] [7]

ਅਗਸਤ 2016 ਤੱਕ, ਉਸਨੇ 11 ਅੰਤਰਰਾਸ਼ਟਰੀ, 61 ਰਾਸ਼ਟਰੀ ਅਤੇ 75 ਰਾਜ ਪੱਧਰੀ ਤਮਗੇ ਜਿੱਤੇ ਹਨ| [8]

ਨਿੱਜੀ ਜ਼ਿੰਦਗੀ

[ਸੋਧੋ]

ਉਸਨੇ ਉਦਗਮ ਸਕੂਲ ਫਾਰ ਚਿਲਡਰਨ, ਅਹਿਮਦਾਬਾਦ ਵਿਖੇ ਵਣਜ ਦੀ ਪੜ੍ਹਾਈ ਕੀਤੀ। [2] ਉਸਨੂੰ ਗੁਜਰਾਤ ਵਿਦਿਆਪੀਠ ਤੈਰਾਕੀ ਕੇਂਦਰ ਵਿੱਚ ਕਮਲੇਸ਼ ਨਾਨਾਵਤੀ ਨੇ ਕੋਚਿੰਗ ਦਿੱਤੀ ਸੀ। [9] [10] ਉਹ ਮੌਜੂਦਾ ਸਮੇਂ ਕੋਚ ਪੀਟਰ ਕਾਰਸਵੈਲ ਦੀ ਅਗਵਾਈ ਹੇਠ ਮੁੰਬਈ ਦੀ ਗਲੇਨਮਾਰਕ ਐਕੁਆਟਿਕ ਫਾਉਂਡੇਸ਼ਨ ਵਿਖੇ ਸਿਖਲਾਈ ਦੇ ਰਹੀ ਹੈ|

ਹਵਾਲੇ

[ਸੋਧੋ]
  1. "MAANA PATEL – Swimming Federation of India". swimming.org.in (in ਅੰਗਰੇਜ਼ੀ (ਅਮਰੀਕੀ)). Archived from the original on 2018-05-14. Retrieved 2018-05-13. {{cite web}}: Unknown parameter |dead-url= ignored (|url-status= suggested) (help)
  2. 2.0 2.1 2.2 2.3