ਸਰ ਮਾਰਕ ਟਲੀ | |
---|---|
![]() | |
ਜਨਮ | ਵਿਲੀਅਮ ਮਾਰਕ ਟਲੀ 1935 |
ਸਿੱਖਿਆ | ਮਾਰਲਬਰੋ ਕਾਲਜ ਟਰਿਨਟੀ ਹਾਲ, ਕੈਮਬ੍ਰਿਜ |
ਪੇਸ਼ਾ | ਪੱਤਰਕਾਰ, ਲੇਖਕ |
ਖਿਤਾਬ | Sir |
ਸਰ ਵਿਲੀਅਮ ਮਾਰਕ ਟਲੀ (ਜਨਮ 1935)[1] ਬੀਬੀਸੀ, ਨਵੀਂ ਦਿੱਲੀ ਦਾ 20 ਸਾਲ ਦੇ ਲਈ ਬਿਊਰੋ ਚੀਫ ਰਿਹਾਹੈ। ਉਸ ਨੇ ਜੁਲਾਈ 1994 ਚ ਅਸਤੀਫ਼ਾ ਦੇਣ ਤੋਂ ਪਹਿਲਾਂ 30 ਸਾਲ ਬੀਬੀਸੀ ਦੇ ਲਈ ਕੰਮ ਕੀਤਾ।[2] ਉਸ ਨੇ 20 ਸਾਲ ਤੱਕ ਬੀਬੀਸੀ ਦੇ ਦਿੱਲੀ ਸਥਿਤ ਬਿਊਰੋ ਦੇ ਪ੍ਰਧਾਨ ਪਦ ਨੂੰ ਸੰਭਾਲਿਆ।[3] 1994 ਤੋਂ ਬਾਅਦ ਉਹ, ਦਿੱਲੀ ਤੋਂ ਇੱਕ ਆਜ਼ਾਦ ਪੱਤਰਕਾਰ ਅਤੇ ਪ੍ਰਸਾਰਕ ਦੇ ਤੌਰ 'ਤੇ ਕੰਮ ਕਰ ਰਿਹਾ ਹੈ। ਇਸ ਵੇਲੇ, ਉਹ ਬੀਬੀਸੀ ਰੇਡੀਓ 4 ਦੇ ਹਫਤਾਵਾਰੀ ਪ੍ਰੋਗਰਾਮ ਸਮਥਿੰਗ ਅੰਡਰਸਟੁਡ ਦਾ ਇੱਕ ਨਿਯਮਿਤ ਪੇਸ਼ਕਾਰ ਹੈ। ਉਸ ਨੂੰ ਪੁਰਸਕਾਰ ਵੀ ਮਿਲੇ ਹਨ ਅਤੇ ਉਸ ਨੇ ਕਿਤਾਬਾਂ ਵੀ ਲਿਖੀਆਂ ਹਨ। ਟਲੀ ਓਰੀਐਂਟਲ ਕਲੱਬ ਦਾ ਵੀ ਮੈਂਬਰ ਹੈ।
ਟਲੀ ਦਾ ਜਨਮ ਟੌਲੀਗੰਜ, ਬਰਤਾਨਵੀ ਭਾਰਤ ਵਿੱਚ ਹੋਇਆ ਸੀ।[4] ਉਸ ਦਾ ਪਿਤਾ ਬਰਤਾਨਵੀ ਰਾਜ ਦੀਆਂ ਮੋਹਰੀ ਪ੍ਰਬੰਧਕ ਏਜੰਸੀਆਂ ਵਿੱਚੋਂ ਇੱਕ ਵਿੱਚ ਹਿੱਸੇਦਾਰ ਇੱਕ ਬਰਤਾਨਵੀ ਕਾਰੋਬਾਰੀ ਸੀ। ਉਸ ਨੇ ਆਪਣੇ ਬਚਪਨ ਦਾ ਪਹਿਲਾ ਦਹਾਕਾ ਭਾਰਤ ਵਿੱਚ ਬਤੀਤ ਕੀਤਾ, ਭਾਵੇਂ ਭਾਰਤ ਲੋਕਾਂ ਨਾਲ ਘੁਲਣ ਮਿਲਣ ਦੀ ਉਸਨੂੰ ਆਗਿਆ ਨਹੀਂ ਸੀ; ਨੌਂ ਸਾਲ ਦੀ ਉਮਰ ਵਿੱਚ ਹੋਰ ਅੱਗੇ ਸਕੂਲ ਦੀ ਪੜ੍ਹਾਈ ਲਈ ਇੰਗਲੈਂਡ ਭੇਜਣ ਤੋਂ ਪਹਿਲਾਂ, ਚਾਰ ਸਾਲ ਦੀ ਉਮਰ ਵਿਚ, ਉਸ ਨੂੰ ਦਾਰਜੀਲਿੰਗ ਦੇ ਇੱਕ "ਬ੍ਰਿਟਿਸ਼ ਬੋਰਡਿੰਗ ਸਕੂਲ ਪੜ੍ਹਨ ਭੇਜ ਦਿੱਤਾ ਗਿਆ ਸੀ।[5][6]