ਮਾਰੀਆ ਗੋਰੇਟੀ ਵਾਰਸੀ | |
---|---|
![]() ਸੋਨਾਟਾ ਦੀ ਸਕ੍ਰੀਨਿੰਗ 'ਤੇ ਗੋਰੇਟੀ | |
ਜਨਮ | Mumbai | ਜਨਵਰੀ 26, 1972
ਪੇਸ਼ਾ | ਅਭਿਨੇਤਰੀ, ਸ਼ੈੱਫ, ਮਾਡਲ |
ਸਰਗਰਮੀ ਦੇ ਸਾਲ | 1995 - ਮੌਜੂਦ |
ਜੀਵਨ ਸਾਥੀ | ਅਰਸ਼ਦ ਵਾਰਸੀ |
ਮਾਰੀਆ ਗੋਰੇਟੀ ਵਾਰਸੀ (ਅੰਗ੍ਰੇਜ਼ੀ: Maria Goretti Warsi) ਇੱਕ ਭਾਰਤੀ ਐਮ.ਟੀ.ਵੀ. ਵੀਜੇ ਹੈ।[1] ਉਸਨੇ NDTV ਗੁੱਡ ਟਾਈਮਜ਼ ਚੈਨਲ[2] 'ਤੇ ਡੂ ਇਟ ਸਵੀਟ ਅਤੇ ਲਿਵਿੰਗ ਫੂਡਜ਼ 'ਤੇ ਆਈ ਲਵ ਕੁਕਿੰਗ ਸਮੇਤ ਕਈ ਟੀਵੀ ਸ਼ੋਅ ਦੀ ਮੇਜ਼ਬਾਨੀ ਕੀਤੀ ਹੈ।
ਗੋਰੇਟੀ ਇੱਕ ਪ੍ਰਸਿੱਧ MTV VJ ਸੀ ਅਤੇ ਉਸਨੇ NDTV ਗੁੱਡ ਟਾਈਮਜ਼ ਚੈਨਲ 'ਤੇ ਟੀਵੀ ਸ਼ੋਅ ਡੂ ਇਟ ਸਵੀਟ ਦੀ ਮੇਜ਼ਬਾਨੀ ਕੀਤੀ ਸੀ।[3] ਗੋਰੇਟੀ ਨੇ ਆਪਣੇ ਬੇਟੇ ਜ਼ੇਕੇ ਵਾਰਸੀ ਦੇ ਨਾਲ ਫਿਲਮ ਸਲਾਮ ਨਮਸਤੇ ਵਿੱਚ ਇੱਕ ਵਿਸ਼ੇਸ਼ ਭੂਮਿਕਾ ਨਿਭਾਈ। ਉਸਨੇ ਰਜਤ ਕਪੂਰ ਦੁਆਰਾ ਨਿਰਦੇਸ਼ਤ ਫਿਲਮ ਰਘੂ ਰੋਮੀਓ ਅਤੇ ਇੱਕ ਵਿਗਿਆਨਕ ਫਿਲਮ ਜਾਨੇ ਹੋਗਾ ਕਯਾ ਵਿੱਚ ਇੱਕ ਛੋਟੀ ਭੂਮਿਕਾ ਨਿਭਾਈ। ਉਸਨੇ ਐਲਬਮ ਓਏ-ਹੋਏ ਵਿੱਚ ਹਰਭਜਨ ਮਾਨ ਦਾ ਮਸ਼ਹੂਰ ਗੀਤ "ਕੁੜੀ ਕੱਢ ਕੇ ਕਾਲਜਾ ਲੈਗੀ, ਗੱਲਾਂ ਗੋਰੀਆਂ " ਪੇਸ਼ ਕੀਤਾ।[4]
ਗੋਰੇਟੀ ਨੇ 14 ਫਰਵਰੀ 1999 ਨੂੰ ਹਿੰਦੀ ਫਿਲਮ ਅਭਿਨੇਤਾ ਅਰਸ਼ਦ ਵਾਰਸੀ ਨਾਲ ਵਿਆਹ ਕੀਤਾ, ਜਿਸ ਨਾਲ ਉਸਦੀ ਮੁਲਾਕਾਤ 1991 ਵਿੱਚ ਹੋਈ, ਜਦੋਂ ਉਸਨੂੰ ਕਾਲਜ ਵਿੱਚ ਇੱਕ ਡਾਂਸ ਮੁਕਾਬਲੇ ਨੂੰ ਜੱਜ ਕਰਨ ਲਈ ਬੁਲਾਇਆ ਗਿਆ, ਜਿਸ ਵਿੱਚ ਉਹ ਭਾਗ ਲੈ ਰਹੀ ਸੀ। ਉਸਨੇ 2016 ਵਿੱਚ ਮੁੰਬਈ ਮੈਰਾਥਨ ਪੂਰੀ ਕੀਤੀ।[5]
{{cite web}}
: |first=
has generic name (help)