ਸੈਰ ਸਪਾਟਾ ਮਾਲਦੀਵ ਦਾ ਸਭ ਤੋਂ ਵੱਡਾ ਆਰਥਿਕ ਉਦਯੋਗ ਹੈ ਜੋ ਦੇਸ਼ ਦੀ ਵਿਦੇਸ਼ੀ ਮੁਦਰਾ ਰਾਹੀਂ ਮਾਲੀ ਸਾਧਨ ਅਤੇ ਰੁਜ਼ਗਾਰ ਪੈਦਾ ਕਰਨ ਵਿੱਚ ਅਹਿਮ ਰੋਲ ਅਦਾ ਕਰਦਾ ਹੈ।[1] ਇਥੋਂ ਦੇ ਦੀਪ ਸਮੂਹ ਵਿਸ਼ਵ ਭਰ ਤੋਂ ਇਸ ਦੇਸ ਵਿਖੇ ਆਓਣ ਵਾਲੇ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਹੁੰਦੇ ਹਨ। 2013 ਵਿੱਚ ਇੱਥੇ 10 ਲੱਖ ਤੋਂ ਵੱਧ ਸੈਲਾਨੀ ਆਏ ਸੀ।[2]
ਮਾਲਦੀਵ ਵਿਖੇ ਸੈਰ ਸਪਾਟਾ 1972 ਵਿੱਚ ਸ਼ੁਰੂ ਹੋਇਆ। ਸੰਯੁਕਤ ਰਾਸ਼ਟਰ ਦਾ ਇੱਕ ਵਿਕਾਸ ਮਿਸ਼ਨ ਮਾਲਦੀਵ ਵਿਖੇ 1960 ਵਿੱਚ ਆਇਆ ਸੀ ਪਰ ਉਸਨੇ ਇਸਨੂੰ ਸੈਰ ਸਪਾਟੇ ਲਈ ਆਯੋਗ ਕਰਾਰ ਦਿੱਤਾ ਸੀ ਕਿਉਂਕਿ ਇਹ ਮਿਸ਼ਨ ਨੂੰ ਇਸ ਪੱਖੋ ਢੁਕਵਾਂ ਨਹੀਂ ਜਾਪਿਆ ਸੀ। ਪਰ ਬਾਅਦ ਵਿੱਚ 1972 ਵਿੱਚ ਇਥੇ ਪਹਿਲਾਂ ਰਿਜ਼ੋਰਟ ਬਣਨ ਤੋਂ ਬਾਅਦ ਇਥੇ ਸਿਅਰ ਸਪਾਟੇ ਨੂੰ ਵੱਡਾ ਹੁਲਾਰਾ ਮਿਲਿਆ। ਇਥੇ ਪਹਿਲਾਂ ਸੈਲਾਨੀ ਸਮੂਹ 1972 ਵਿੱਚ ਆਇਆ ਹੋਣ ਦਾ ਅਨੁਮਾਨ ਹੈ। ਮਾਲਦੀਵ ਵਿਖੇ ਸੈਰ ਸਪਾਟਾ ਗਤੀਵਿਧੀਆਂ ਸਿਰਫ ਦੋ ਰਿਜ਼ੋਰਟ ਖੁੱਲਣ ਨਾਲ ਸ਼ੁਰੂ ਹੋਇਆ ਜਿਹਨਾਂ ਦੀ ਸਮਰੱਥਾ ਸਿਰਫ 280 ਬੈਡਾਂ ਦੀ ਸੀ। "ਕੁਰੰਬਾ ਦੀਪ ਰਿਜ਼ੋਰਟ" ਪਹਿਲਾ ਰਿਜ਼ੋਰਟ ਸੀ ਜੋ ਮਾਲਦੀਵ ਵਿੱਚ ਖੁੱਲਿਆ ਅਤੇ ਇਸ ਤੋਂ ਬਾਅਦ ਬੈਂਡਸ,ਨਾਮ ਦਾ ਰਿਜ਼ੋਰਟ ਖੁੱਲਿਆ। ਇਸ ਸਮੇਂ ਮਾਲਦੀਵ ਵਿੱਚ 105 ਤੋਂ ਵੱਧ ਰਿਜ਼ੋਰਟ ਹਨ ਅਤੇ ਸੈਲਾਨੀਆਂ ਦੀ ਗਿਣਤੀ ਪਿਛਲੇ ਸਮੇਂ ਤੋਂ ਲਗਾਤਾਰ ਵਧਦੀ ਜਾ ਰਹੀ ਹੈ। 2009 ਤੋਂ ਬਾਅਦ "ਲੋਕਲ ਗੈਸਟ ਹਾਊਸਾਂ"ਵਿੱਚ ਵੀ ਕਾਫੀ ਵਾਧਾ ਹੋਇਆ ਹੈ ਕਿਓਂਕੀ ਇਸ ਸਮੇਂ ਤੋਂ ਬਾਅਦ ਨਿਯਮਾਂ ਵਿੱਚ ਸੋਧ ਕਰਕੇ ਸੈਲਾਨੀਆਂ ਨੂੰ ਆਮ ਵਸੋਂ ਵਿੱਚ ਰਹਿਣ ਦੀ ਵੀ ਆਗਿਆ ਦੇ ਦਿੱਤੀ ਗਈ ਸੀ। ਅੱਜ 800,000 ਸੈਲਾਨੀ ਸਲਾਨਾ ਮਾਲਦੀਵ ਵਿਖੇ ਜਾਂਦੇ ਹਨ।
ਮਾਲਦੀਪ ਦੇ ਦੀਪ ਸਮੂਹ ਆਪਣੀ ਕੁਦਰਤੀ ਸੁੰਦਰਤਾ ਲਈ ਜਾਣੇ ਜਾਂਦੇ ਹਨ। ਇਥੇ ਨੀਲੇ ਰੰਗ ਦੇ ਸਮੁੰਦਰ ਅਤੇ ਚਾਂਦੀ ਰੰਗੇ ਤਟੀ ਨਜ਼ਾਰੇ ਵੇਖਣ ਨੂੰ ਮਿਲਦੇ ਹਨ। ਇਥੋਂ ਦਾ ਪੌਣ ਪਾਣੀ ਬੇਹੱਦ ਸਾਫ ਸ਼ਫਾਫ ਹੈ। ਮਾਲਦੀਵਜ਼ ਦਾ ਮੌਸਮ ਸੈਲਾਨੀਆਂ ਲਈ ਪਾਣੀ ਖੇਡਾਂ ਖੇਡਣ ਲਈ ਕਾਫੀ ਅਨੂਕੂਲ ਹੈ। ਸੈਲਾਨੀ ਤੈਰਾਕੀ ਤੋਂ ਇਲਾਵਾ, ਮੱਛੀਆਂ ਫੜਨਾ, ਗੋਤਾਖੋਰੀ ਕਰਨਾ, ਪਤੰਗਬਾਜ਼ੀ ਕਰਨਾ ਆਦਿ ਮਾਣ ਸਕਦੇ ਹਨ। ਮਾਲਦੀਵਜ਼ ਦੀ ਰਮਣੀਕਤਾ ਸਾਰੇ ਸੰਸਾਰ ਦੇ ਸੈਲਾਨੀਆਂ ਨੂੰ ਖੀਚਦੀ ਹੈ ਅਤੇ ਇਹੀ ਕਾਰਣ ਹੈ ਕਿ ਸਿਅਰ ਸਪਾਟਾ ਉਦਯੋਗ ਇਥੋਂ ਦਾ ਸਭ ਤੋਂ ਵੱਡਾ ਆਮਦਨ ਦਾ ਜ਼ਰੀਆ ਹੈ।
[3] ਸਮੁੰਦਰ ਹੇਠਲੇ ਦ੍ਰਿਸ਼ਾਂ ਅਤੇ ਪਾਣੀਆਂ ਦੇ ਸਾਫ ਸ਼ਫਾਫ ਹੋਣ ਕਰਕੇ ਮਾਲਦੀਵ ਨੂੰ ਵਿਸ਼ਵ ਵਿੱਚ ਗੋਤਾਖੋਰੀ ਲਈ ਸਭ ਤੋਂ ਆਹਲਾ ਮਿਆਰ ਦਾ ਮਾਨਿਆ ਗਿਆ ਹੈ। [4] ਅਗੋਡਾ ਕਾਮ.ਵਲੋਂ ਕੀਤੇ ਸਰਵੇਖਣ ਅਨੁਸਾਰ ਇਸ ਨੂੰ ਵਿਸ਼ਵ ਦਾ ਸਭ ਤੋਂ ਰਮਣੀਕ ਹਨੀਮੂਨ ਥਾਂ ਵੀ ਮੰਨਿਆ ਗਿਆ ਹੈ। .[5]
ਮਾਲਦੀਵ ਦੇ ਸੈਲਾਨੀ ਰਿਜ਼ੋਰਟ ਅਜਿਹਿਆਂ ਥਾਂਵਾਂ ਹੁੰਦੀਆਂ ਹਨ ਜਿਥੇ ਸਿਰਫ ਹੋਟਲ ਪੂਰਾ ਇੱਕ ਹੋਟਲ ਹੀ ਹੁੰਦਾ ਹੈ ਅਤੇ ਕੋਈ ਹੋਰ ਰਿਹਾਇਸ਼ੀ ਘਰ ਨਹੀਂ ਹੁੰਦੇ।ਇਥੋਂ ਦੀ ਸਾਰੀ ਵਸੋਂ ਹੋਟਲ ਕਾਰੋਬਾਰ ਵਿੱਚ ਹੀ ਸਮਾਈ ਹੁੰਦੀ ਹੈ। ਇਹਨਾਂ ਦਾ ਆਕਾਰ 200 ਗੁਣਾਂ 800 ਮੀਟਰ ਹੁੰਦਾ ਹੈ ਅਤੇ ਇਹ ਸਮੌਂਦਰ ਤਲ ਤੋਂ 2 ਮੀਟਰ ਤੱਕ ਦੀ ਉਚਾਈ ਤੇ ਹੁੰਦੇ ਹਨ। ਇਹਨਾਂ ਵਿੱਚ ਜਲ-ਖੇਡਾਂ ਅਤੇ ਗੋਤਾਖੋਰੀ ਕਰਨ ਵਰਗੀਆਂ ਸੁਵਿਧਾਵਾਂ ਹੁੰਦੀਆਂ ਹਨ। ਇਸ ਤੋਂ ਇਲਾਵਾ ਰਿਜ਼ੋਰਟ ਵਿੱਚ ਸੈਲਾਨੀਆਂ ਲਈ ਕਮਰੇ,ਰੇਸਟੋਰੈਂਟ,ਕੌਫੀ ਹਾਊਸ, ਬਾਰ, ਡਿਸਕੋ,ਗੋਤਖੋਰੀ ਸਕੂਲ ਅਤੇ ਖਰੀਦੋ ਫਰੋਖਤ ਲਈ ਦੁਕਾਨਾਂ ਆਦਿ ਵੀ ਹੁੰਦੀਆਂ ਹਨ। ਇਸਦਾ ਕੁਜ ਹਿੱਸਾ ਹੋਟਲ ਲਈ ਖਾਣ ਪੀਣ ਦੀਆਂ ਅਤੇ ਹੋਰ ਸੁਵਿਧਾਵਾਂ ਜਿਵੇਂ ਲਾਂਡਰੀ, ਬਿਜਲੀ ਆਦਿ ਪ੍ਰਦਾਨ ਕਰਨ ਲਈ ਅਤੇ ਇਸ ਨਾਲ ਜੁੜੇ ਸਟਾਫ ਲਈ ਵੀ ਰਾਖ਼ਵਾਂ ਹੁੰਦਾ ਹੈ। ਕੁਝ ਰਿਜ਼ੋਰਟ ਵਿਖੇ ਵਾਲੀਬਾਲ ਅਤੇ ਟੇਬਲ ਟੈਨਿਸ ਆਦਿ ਖੇਡਾਂ ਲਈ ਵੀ ਰੱਖਿਆ ਹੁੰਦਾ ਹੈ।
ਮਾਲਦੀਵ ਵਿੱਚ ਸੈਰ ਸਪਾਟਾ ਉਦਯੋਗ ਵਿੱਚ ਕਰਮਚਾਰੀਆਂ ਦੀ ਨੁਮਾਇੰਦਗੀ " ਮਾਲਦੀਵ ਸੈਲਾਨੀ ਕਰਮਚਾਰੀ ਐਸੋਸੀਏਸ਼ਨ ":{en:Tourism Employees Association of Maldives (TEAM)} ਰਾਹੀਂ ਹੁੰਦੀ ਹੈ। ਇਸ ਕਰਮਚਾਰੀ ਐਸੋਸੀਏਸ਼ਨ ਦਾ ਮਤ ਹੈ ਕਿ ਇਥੇ ਰੁਜ਼ਗਾਰਯੁਕਤ 25000 ਕਾਮਿਆਂ ਦੇ ਕੰਮ ਕਰਨ ਦੇ ਹਾਲਤ ਬਹੁਤ ਸਜਗਰ ਨਹੀਂ ਹਨ ਅਤੇ ਉਜਰਤਾਂ ਕਾਫੀ ਘੱਟ ਹਨ (ਮਾਸਿਕ US$80 ਤੋਂ US$235 ਵਿਚਕਾਰ) ਜਦ ਕਿ ਰਹਿਣ ਸਹਿਣ ਦਾ ਖਰਚਾ ਬਹੁਤ ਜਿਆਦਾ ਹੈ। .[6] ਸੈਲਾਨੀ ਉਦਯੋਗ ਮਾਲਕਾਂ ਦੀ ਐਸੋਸੀਏਸ਼ਨ ਦਾ ਨਾਮ ਮਾਲਦੀਵ ਸੈਲਾਨੀ ਉਦਯੋਗ ਐਸੋਸੀਏਸ਼ਨ(en: Maldives Association of Tourism Industry) The employers' organisation is known as Maldives Association of Tourism Industry
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)