ਮਾਵਾਨ ਰਿਜ਼ਵਾਨ | |
---|---|
ਜਨਮ | |
ਨਾਗਰਿਕਤਾ | ਪਾਕਿਸਤਾਨ ਯੂ.ਕੇ. |
ਪੇਸ਼ਾ | ਅਦਾਕਾਰ, ਲੇਖਕ, ਨਿਰਦੇਸ਼ਕ |
ਸਰਗਰਮੀ ਦੇ ਸਾਲ | 2008–ਹੁਣ |
ਵੈੱਬਸਾਈਟ | mawaan |
ਮਾਵਾਨ ਰਿਜ਼ਵਾਨ (ਜਨਮ 18 ਅਗਸਤ 1992 ਨੂੰ) ਪਾਕਿਸਤਾਨੀ -ਪੈਦਾਇਸ਼ ਬ੍ਰਿਟਿਸ਼ ਅਭਿਨੇਤਾ, ਲੇਖਕ ਅਤੇ ਕਾਮੇਡੀਅਨ ਹੈ, ਜਿਸਨੇ ਆਪਣੇ ਕਰੀਅਰ ਦੀ ਸ਼ੁਰੂਆਤ ਯੂਟਿਊਬਰ ਵਜੋਂ ਕੀਤੀ ਸੀ।[1][2]
ਰਿਜ਼ਵਾਨ ਦਾ ਜਨਮ ਲਾਹੌਰ, ਪਾਕਿਸਤਾਨ ਵਿੱਚ ਹੋਇਆ ਸੀ; ਉਸਦੀ ਮਾਂ, ਸ਼ਹਿਨਾਜ਼ ਨੌਂ ਭੈਣਾਂ-ਭਰਾਵਾਂ ਵਿਚੋਂ ਇਕ ਸੀ ਅਤੇ ਜਦੋਂ ਉਹ ਬਚਪਨ ਵਿਚ ਸੀ, ਤਾਂ ਉਸਨੇ ਬਹੁਤ ਸਾਰੀਆਂ ਬਲੈਕ ਐਂਡ ਵਾਇਟ ਪਾਕਿਸਤਾਨੀ ਫ਼ਿਲਮਾਂ ਵਿਚ ਕੰਮ ਕੀਤਾ ਸੀ। ਜਦੋਂ ਉਸਦੀ ਮਾਂ ਨੇ ਮਾਵਾਨ ਅਤੇ ਉਸਦੀ ਭੈਣ ਦੀ ਬਿਹਤਰ ਜ਼ਿੰਦਗੀ ਦੀ ਇੱਛਾ ਜਾਹਿਰ ਕੀਤੀ, ਤਾਂ ਉਹ 1994 ਵਿਚ ਲੰਡਨ ਚਲੇ ਗਏ। ਛੇ ਸਾਲ ਬਾਅਦ, ਅੱਠ ਸਾਲ ਦੀ ਉਮਰ ਵਿਚ, ਰਿਜ਼ਵਾਨ ਅਤੇ ਉਸਦੇ ਪਰਿਵਾਰ ਨੂੰ ਦੇਸ਼ ਨਿਕਾਲੇ ਦੀ ਧਮਕੀ ਦਿੱਤੀ ਗਈ, ਪਰੰਤੂ ਉਹਨਾਂ ਦੇ ਪਰਿਵਾਰ ਦੇ ਇਮੀਗ੍ਰੇਸ਼ਨ ਅਧਿਕਾਰਾਂ ਲਈ ਕਾਨੂੰਨੀ ਲੜਾਈਆਂ ਅਤੇ ਵਿਰੋਧ ਪ੍ਰਦਰਸ਼ਨਾਂ ਦੇ ਬਾਅਦ ਰਹਿਣ ਲਈ ਅਣਮਿਥੇ ਸਮੇਂ ਲਈ ਛੂਟ ਦੇ ਦਿੱਤੀ ਗਈ।[3][4]
ਰਿਜ਼ਵਾਨ ਨੇ 16 ਸਾਲ ਦੀ ਉਮਰ ਵਿੱਚ ਯੂ-ਟਿਊਬ ਵੀਡੀਓ ਬਣਾਉਣਾ ਅਰੰਭ ਕੀਤਾ ਸੀ। ਨਤੀਜੇ ਵਜੋਂ ਉਸ ਨੇ ਵੱਖ ਵੱਖ ਟੈਲੀਵਿਜ਼ਨ ਅਤੇ ਸਟ੍ਰੀਮਿੰਗ ਪ੍ਰੋਗ੍ਰਾਮਿੰਗ ਵਿਚ ਭੂਮਿਕਾਵਾਂ ਹਾਸਿਲ ਕੀਤੀਆਂ।[5] 2013 ਵਿਚ ਉਸਨੇ ਬਾੱਫਟਾ ਅਵਾਰਡ ਨਾਮਜ਼ਦ ਲੜੀ ਡੀ.ਐਨ.ਐਨ. ਵਿਚ ਸ਼ੁਰੂਆਤ ਕੀਤੀ।[6][7] 2015 ਵਿੱਚ ਉਸਨੇ ਓਲੀ ਵ੍ਹਾਈਟ ਅਤੇ ਜਿੰਮੀ ਹਿੱਲ ਦੇ ਨਾਲ ਡਿਜ਼ਨੀ ਐਕਸਡੀ ਯੂਕੇ ਦੀ ਸੀਰੀਜ਼ ਮੈਗਾ ਓਸਮ ਸੁਪਰ ਹੈਕਸ ਵਿੱਚ ਅਭਿਨੈ ਕੀਤਾ।[8]
2015 ਵਿਚ, ਰਿਜ਼ਵਾਨ ਨੇ ਆਪਣੀ ਜਨਮ ਭੂਮੀ, ਪਾਕਿਸਤਾਨ ਦੀ ਯਾਤਰਾ ਕੀਤੀ ਅਤੇ 'ਹਾਓ ਗੇ ਇਜ਼ ਪਾਕਿਸਤਾਨ?' ਨਾਮੀ ਦਸਤਾਵੇਜ਼ੀ ਤਿਆਰ ਕੀਤੀ, ਜੋ ਇਸਲਾਮੀ ਕਾਨੂੰਨ ਅਧੀਨ ਰਹਿਣ ਵਾਲੇ ਹੋਰ ਐਲ.ਜੀ.ਬੀ.ਟੀ. ਮੁਸਲਮਾਨਾਂ ਦੁਆਰਾ ਦਰਪੇਸ਼ ਮੁੱਦਿਆਂ ਨੂੰ ਜਾਹਿਰ ਕਰਦੀ ਹੈ ਜੋ ਸਮਲਿੰਗਤਾ ਨੂੰ ਗੈਰਕਾਨੂੰਨੀ ਸਮਝਦਾ ਹੈ।[9] ਇਸ ਦਸਤਾਵੇਜ਼ੀ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਟੈਲੀਵਿਜ਼ਨ 'ਤੇ ਪੇਸ਼ ਕੀਤਾ ਗਿਆ ਸੀ, ਜਿਸ ਵਿੱਚ ਆਸਟਰੇਲੀਆ ਵਿੱਚ ਏਬੀਸੀ 2, ਕਨੇਡਾ ਵਿੱਚ ਸੀ.ਬੀ.ਸੀ. ਅਤੇ ਪ੍ਰਾਈਮ ਵੀਡੀਓ ਦੇ ਜ਼ਰੀਏ ਵੱਖ ਵੱਖ ਮਾਰਕੀਟਾਂ ਵਿੱਚ ਸ਼ਾਮਲ ਸਨ।[10][11][12]
ਸਟੈਂਡ-ਅਪ ਕਾਮੇਡੀ ਵਿਚ ਰਿਜ਼ਵਾਨ ਦੇ ਕਰੀਅਰ ਦੀ ਸ਼ੁਰੂਆਤ 2010 ਵਿਚ ਹੋਈ ਸੀ ਜਦੋਂ ਉਸਨੇ ਲੈਸਟਰ ਸਕੁਏਅਰ ਦੇ ਇਕ ਬੇਸਮੈਂਟ ਮੈਦਾਨ ਵਿਚ ਆਪਣੀ ਪਹਿਲੀ ਪੇਸ਼ਕਾਰੀ ਦਿਖਾਈ। ਉਸਨੇ ਐਡੀਨਬਰਗ ਫੈਸਟੀਵਲ ਫਰਿੰਜ ਵਿਖੇ ਪ੍ਰਦਰਸ਼ਨ ਕੀਤਾ, ਉਸਦੇ 2018 ਅਤੇ 2019 ਦੇ ਪ੍ਰਦਰਸ਼ਨ ਨਾਲ ਆਲੋਚਕਾਂ ਤੋਂ ਸਕਾਰਾਤਮਕ ਸਮੀਖਿਆ ਪ੍ਰਾਪਤ ਹੋਈ। 2018 ਵਿੱਚ ਰਿਜ਼ਵਾਨ ਨੇ ਚੈਰਿਟੀ ਬੈਨੀਫਟ ਈਵੈਂਟ ਵਿੱਚ ਪਲੇਹਾਊਸ ਥੀਏਟਰ ਵਿਖੇ ਐਨਜੀਓ ਸਹਾਇਤਾ ਰਫਿਊਜੀਆਂ ਦੀ ਸਹਾਇਤਾ ਲਈ ਹਿੱਸਾ ਲਿਆ, ਜਿਸਨੂੰ ਚੂਜ਼ ਲਾਫਸ ਕਿਹਾ ਜਾਂਦਾ ਹੈ।[13][14][15]
2019 ਵਿੱਚ ਇਹ ਐਲਾਨ ਕੀਤਾ ਗਿਆ ਸੀ ਕਿ ਰਿਜ਼ਵਾਨ ਆਉਣ ਵਾਲੀ ਕਾਮੇਡੀ ਸੀਰੀਜ਼ 'ਟੂ ਵੀਕਜ਼ ਟੂ ਲਿਵ', ਸਕਾਈ ਵਨ ਵਿੱਚ ਅਭਿਨੈ ਕਰੇਗਾ, ਜੋ ਕਿ 2020 ਵਿੱਚ ਪ੍ਰਸਾਰਤ ਕੀਤੀ ਜਾਏਗੀ।[16]
ਸਤੰਬਰ 2020 ਵਿਚ ਉਸ ਨੇ ਸਹਿ-ਮੇਜ਼ਬਾਨ ਵਜੋਂ ਜੋਨਾਥਾਨ ਰੋਜ ਦੀ ਕਾਮੇਡੀ ਕਲੱਬ ਵਿਚ ਕੰਮ ਕੀਤਾ ਅਤੇ 15 ਅਕਤੂਬਰ 2020 ਨੂੰ ਰਿਜ਼ਵਾਨ ਟਾਸਕਮਾਸਟਰ ਦੀ 10ਵੀ ਲੜੀ ਵਿੱਚ ਦਿਖਾਈ ਦਿੱਤਾ।[17]
ਰਿਜ਼ਵਾਨ ਗੇਅ ਹੈ, 24 ਸਾਲ ਦੀ ਉਮਰ ਵਿੱਚ ਆਪਣੇ ਰਵਾਇਤੀ ਮੁਸਲਮਾਨ ਮਾਪਿਆਂ ਕੋਲ ਆਇਆ ਸੀ।[18] 2014 ਵਿੱਚ ਉਹ ਆਪਣੀ ਮਾਂ, ਸ਼ਹਿਨਾਜ਼ ਦੇ ਨਾਲ, ਇੱਕ ਯੂ-ਟਿਊਬ ਵੀਡੀਓ ਵਿੱਚ ਜਾਹਿਰ ਹੋਇਆ, ਜਿਸਦੇ ਨਤੀਜੇ ਵਜੋਂ ਉਸਦੀ ਮਾਂ ਨੇ ਬਾਲੀਵੁੱਡ ਦਾ ਧਿਆਨ ਆਪਣੇ ਵੱਲ ਖਿਚਿਆ ਅਤੇ ਆਖਰਕਾਰ ਉਹ ਭਾਰਤੀ ਟੈਲੀਵਿਜ਼ਨ ਦੀ ਲੜੀ ‘ਯੇ ਹੈ ਮੁਹੱਬਤੇਂ’ ਵਿੱਚ ਭੂਮਿਕਾ ਨਿਭਾਉਂਦੀ ਨਜ਼ਰ ਆਈ।[19]
ਮਵਾਨ ਦੇ ਭਰਾ, ਨਾਭਾਨ ਨੇ ਵੀ ਬੀ.ਬੀ.ਸੀ. ਡਰਾਮਾ ਸੀਰੀਜ਼ ਇਨਫਾਰਮਰ ਵਿੱਚ ਆਪਣੇ ਅਭਿਨੈ ਕਰੀਅਰ ਦੀ ਸ਼ੁਰੂਆਤ ਕੀਤੀ।[20]
ਸਾਲ | ਸਿਰਲੇਖ | ਭੂਮਿਕਾ | ਨੈੱਟਵਰਕ | ਨੋਟ |
---|---|---|---|---|
2020 | ਟਾਸਕਮਾਸਟਰ | ਖੁਦ | ਚੈਨਲ 4 | ਸੀਰੀਜ਼ 10 |
2020 | ਟੂ ਵੀਕਸ ਟੂ ਲਿਵ | ਨਿੱਕੀ | ਸਕਾਈ ਵਨ | (6 ਐਪੀਸੋਡ) |
2019 | ਲਾਈਵ ਐਟ ਦ ਅਪੋਲੋ | ਖ਼ੁਦ | ਬੀਬੀਸੀ ਵਨ | (1 ਐਪੀਸੋਡ) |
2019 | ਹੈਰੀ ਹਿੱਲ'ਜ ਕਲੱਬਨਾਈਟ | ਖ਼ੁਦ | ਚੈਨਲ 4 | (1 ਐਪੀਸੋਡ) |
2019 | ਦ ਵਨ ਸ਼ੋਅ | ਖ਼ੁਦ | ਬੀਬੀਸੀ ਵਨ | (1 ਐਪੀਸੋਡ) |
2018 | ਨੇਕਸਟ ਟੂ ਕਿਨ | ਉਮਰ ਸ਼ਿਰਾਨੀ | ਆਈ ਟੀ ਵੀ | ਮਿੰਨੀ-ਸੀਰੀਜ਼ (6 ਐਪੀਸੋਡ) |
2018 | ਬਿਗ ਏਸ਼ੀਅਨ ਸਟੈਂਡ-ਅਪ | ਖ਼ੁਦ | ਬੀਬੀਸੀ ਦੋ | (1 ਐਪੀਸੋਡ) |
2017 | ਲੋਡਡ | ਡੰਕਨ | ਚੈਨਲ 4 | (1 ਐਪੀਸੋਡ) |
2017 | ਫਾਈਵ ਬਾਏ ਫਾਈਵ | ਐਲਕਸ | ਬੀਬੀਸੀ ਤਿੰਨ | ਮਿੰਨੀ-ਸੀਰੀਜ਼ (2 ਐਪੀਸੋਡ) |
2017 | ਵੇਰਾ | ਜਮੀਲ | ਆਈ ਟੀ ਵੀ | ਕੁਦਰਤੀ ਚੋਣ (1 ਐਪੀਸੋਡ) |
2016 | ਦ ਬਰੇਕ | ਅਭਿਨੇਤਾ | ਨੈੱਟਫਲਿਕਸ | ਨਾਇਟ ਦ ਨੋਕ (1 ਐਪੀਸੋਡ) |
2016 | ਮਰਡਰਡ ਬਾਏ ਮਾਈ ਫਾਦਰ | ਇਮਿ | ਬੀਬੀਸੀ ਤਿੰਨ | ਟੀਵੀ ਫ਼ਿਲਮ |
2016 | ਗੇਟਿੰਗ ਹਾਈ ਫਾਰ ਗੋਡ | ਖ਼ੁਦ | ਬੀਬੀਸੀ ਤਿੰਨ | 2-ਭਾਗ ਦਸਤਾਵੇਜ਼ੀ |
2014–16 | ਦ ਡੋਗ ਏਟ ਮਾਈ ਹੋਮਵਰਕ | ਖ਼ੁਦ | ਸੀ ਬੀ ਬੀ ਸੀ | 2 ਐਪੀਸੋਡ |
2015 | ਮੈਗਾ ਓਸਮ ਸੁਪਰ ਹੈਕਸ | ਖ਼ੁਦ | ਡਿਜ਼ਨੀ ਐਕਸਡੀ ਯੂਕੇ | (6 ਐਪੀਸੋਡ) |
2015 | ਹਾਓ ਗੇਅ ਇਜ਼ ਪਾਕਿਸਤਾਨ? | ਖ਼ੁਦ | ਬੀਬੀਸੀ ਤਿੰਨ | ਦਸਤਾਵੇਜ਼ੀ |
2013 | ਡੀਐਨਐਨ: ਡੇਫੀਨੇਟਲੀ ਨੋਟ ਨਿਊਜ਼ਰਾਉਂਡ | ਜਹਮੇਂ ਮਾਨ | ਸੀ ਬੀ ਬੀ ਸੀ | 13 ਐਪੀਸੋਡ |
ਸਾਲ | ਸਿਰਲੇਖ | ਭੂਮਿਕਾ | ਨੋਟ |
---|---|---|---|
2018 | ਬੈਂਜਾਮਿਨ | ਧਨੀ | |
2017 | ਕਰਨੇਜ | ਫਰੈਡੀ ਜੈਸ਼ੰਕਰ | |
2016 | ਦ ਡਾਰਕੈਸਟ ਡਾਨ | ਰਿਕੀ | |
2014 | ਦ ਨਾਈਟਮੈਨ ਆਫ ਨੇਵਰਮੋਰ | ਜੇ.ਪੀ. | |
2013 | ਏਸ਼ੇਨਸ ਐਂਡ ਦ ਕੁਐਸਟ ਫਾਰ ਦ ਗੇਮਚਾਈਲਡ | ਇਕਬਾਲ / ਬੁੱਢੀ ਔਰਤ |
ਸਾਲ | ਸਿਰਲੇਖ | ਨੈੱਟਵਰਕ | ਨੋਟ |
---|---|---|---|
2020 | ਸੈਕਸ ਐਜੂਕੇਸ਼ਨ | ਨੈੱਟਫਲਿਕਸ | (1 ਐਪੀਸੋਡ) |
2017–19 | ਐਪਲ ਟ੍ਰੀ ਹਾਉਸ | ਸੀਬੀਬੀਜ਼ | (4 ਐਪੀਸੋਡ) |
2016 | ਸਪਾਟ ਬੋਟਸ | ਸੀਬੀਬੀਜ਼ | (7 ਐਪੀਸੋਡ) |
2014 | ਸਵਾਸ਼ਬੱਕਲ | ਸੀਬੀਬੀਜ਼ | (3 ਐਪੀਸੋਡ) |
{{cite web}}
: Check date values in: |archive-date=
(help)
{{cite web}}
: Check date values in: |archive-date=
(help)