ਮੀਨਾ ਅਸਦੀ | |
---|---|
مینا اسدی | |
ਜਨਮ | |
ਨਾਗਰਿਕਤਾ | ਇਰਾਨੀ, ਸਵੀਡਿਸ਼ |
ਪੇਸ਼ਾ | ਕਵੀ |
ਮੀਨਾ ਅਸਦੀ (ਫ਼ਾਰਸੀ: مینا اسدی; ਜਨਮ 12 ਮਾਰਚ, 1943) ਇੱਕ ਈਰਾਨੀ ਮੂਲ ਦੀ ਕਵਿਤਰੀ , ਲੇਖਕ, ਪੱਤਰਕਾਰ ਅਤੇ ਗੀਤਕਾਰ ਹੈ ਜੋ ਸਟਾਕਹੋਮ, ਸਵੀਡਨ ਵਿੱਚ ਜਲਾਵਤਨੀ ਵਿੱਚ ਰਹਿੰਦੀ ਹੈ। [1]
ਅਸਦੀ ਨੇ 18 ਸਾਲ ਦੀ ਉਮਰ ਵਿੱਚ ਆਪਣੀ ਪਹਿਲੀ ਕਿਤਾਬ, ਮੀਨਾ ਦਾ ਉਪਹਾਰ (ਅਰਮਾਨਗ਼ਨੇ ਮੀਨਾ) ਨਾਮਕ ਕਵਿਤਾਵਾਂ ਦਾ ਸੰਗ੍ਰਹਿ ਲਿਖਿਆ। ਇਸ ਤੋਂ ਬਾਅਦ ਉਸਨੇ ਕਈ ਮਸ਼ਹੂਰ ਈਰਾਨੀ ਮੈਗਜ਼ੀਨਾਂ ਲਈ ਇੱਕ ਪੱਤਰਕਾਰ ਵਜੋਂ ਕੰਮ ਕੀਤਾ, ਉਦਾਹਰਣ ਵਜੋਂ, ਕੇਹਾਨ । ਉਸਨੇ ਕੁੱਲ 14 ਕਿਤਾਬਾਂ ਲਿਖੀਆਂ ਹਨ, ਕਿਤਾਬ ਪੱਥਰ ਕੌਣ ਮਾਰਦਾ ਹੈ (ਚੇ ਕਸੀ ਸੰਗ ਮਿਆਂਦਾਜ਼ਾਦ) ਸਭ ਤੋਂ ਵੱਧ ਧਿਆਨ ਖਿੱਚਦੀ ਹੈ।
ਉਹ ਵਿਵਾਦਪੂਰਨ ਅਤੇ ਭੜਕਾਊ ਵਿਸ਼ਿਆਂ ਬਾਰੇ ਲਿਖਣ ਲਈ ਵੀ ਜਾਣੀ ਜਾਂਦੀ ਹੈ, ਖਾਸ ਕਰਕੇ ਜਦੋਂ ਉਹ ਈਰਾਨ ਸਰਕਾਰ ਦੇ ਵਿਰੁੱਧ ਸੰਘਰਸ਼ ਦੀ ਗੱਲ ਕਰਦੀ ਹੈ। 2007 ਵਿੱਚ ਉਸਨੇ "ਪਿੰਪਸ" (ਜਕੇਸ਼ਾ) ਨਾਮ ਦੀ ਕਵਿਤਾ ਲਿਖੀ। ਇਸ ਦੇ ਬਹੁਤ ਜ਼ਿਆਦਾ ਅਸ਼ਲੀਲ ਹੋਣ ਕਾਰਨ ਕਾਫ਼ੀ ਚਰਚਾ ਹੋਈ। ਕਵਿਤਾ ਉਨ੍ਹਾਂ ਲੋਕਾਂ ਬਾਰੇ ਹੈ ਜੋ ਇਰਾਨ ਵਿੱਚ ਅਤੇ ਜਲਾਵਤਨੀ ਵਿੱਚ ਰਹਿੰਦੇ ਹਨ ਜਿਹੜੇ ਸੰਘਰਸ਼ ਨੂੰ ਭੁੱਲ ਗਏ ਹਨ।
ਅਸਦੀ ਨੇ ਈਰਾਨੀ ਗਾਇਕਾਂ ਲਈ ਗੀਤ ਵੀ ਲਿਖੇ ਹਨ: ਈਬੀ ("ਹਲਾਹ"), ਦਾਰਯੂਸ਼ ("ਜ਼ਿੰਦਗੀ ਯੇਕ ਬਾਜ਼ੀਹ" ਅਤੇ "ਅਹੇ ਜਾਵੂਨ"), ਹਯਦੇਹ ("ਓਂਕੇਹ ਯੇਕ ਰੋਜ਼ੀ ਬਰਾਏਹ ਮਨ ਖ਼ੁਦਾ ਬੋਦ"), ਗੀਤੀ ("ਓਜੇ ਪਰਵਾਜ਼") , ਰਮੇਸ਼ ("ਤੋ ਆਫ਼ਤਾਬੀ, ਤੋ ਬਰੂਨੀ") ਅਤੇ ਨੂਸ਼ਾਫਰੀਨ ("ਕੋਹ ਉਹ ਗ਼ਵੇਈ") ਅਤੇ ਅਫਸ਼ੀਨ ("ਦਿਲਮ ਅਜ਼ ਰੂ ਨੇਮੀਰੇ) ਕੁਝ ਕੁ ਨਾਮ ਹਨ।