ਮੁਈਜੁੱਦੀਨ ਬਹਿਰਾਮਸ਼ਾਹ | |
---|---|
ਸੁਲਤਾਨ | |
6ਵਾਂ ਦਿੱਲੀ ਦਾ ਸੁਲਤਾਨ | |
ਸ਼ਾਸਨ ਕਾਲ | ਮਈ 1240 – 15 ਮਈ 1242 |
ਤਾਜਪੋਸ਼ੀ | 1240 |
ਪੂਰਵ-ਅਧਿਕਾਰੀ | ਰਜ਼ੀਆ ਸੁਲਤਾਨ |
ਵਾਰਸ | ਅਲਾਉ ਦੀਨ ਮਸੂਦ |
ਜਨਮ | 9 ਜੁਲਾਈ 1212 ਦਿੱਲੀ |
ਮੌਤ | 15 ਮਈ 1242 (ਉਮਰ 29) |
ਦਫ਼ਨ | ਸੁਲਤਾਨ ਘੜੀ, ਦਿੱਲੀ |
ਘਰਾਣਾ | ਗ਼ੁਲਾਮ ਖ਼ਾਨਦਾਨ |
ਪਿਤਾ | ਇਲਤੁਤਮਿਸ਼ |
ਧਰਮ | ਇਸਲਾਮ |
ਮੁਇਜ਼ ਉੱਦੀਨ ਬਹਿਰਾਮ ਇੱਕ ਮੁਸਲਮਾਨ ਤੁਰਕੀ ਸ਼ਾਸਕ ਸੀ, ਜੋ ਦਿੱਲੀ ਸਲਤਨਤ ਦਾ ਛੇਵਾਂ ਸੁਲਤਾਨ ਬਣਿਆ। ਉਹ ਗ਼ੁਲਾਮ ਖ਼ਾਨਦਾਨ ਵਿੱਚੋਂ ਸੀ। ਬਹਿਰਾਮ ਇਲਤੁਤਮਿਸ਼ ਦਾ ਪੁੱਤਰ ਅਤੇ ਰਜ਼ੀਆ ਸੁਲਤਾਨ ਦਾ ਮਤਰੇਆ ਭਰਾ ਸੀ।[1] ਜਦੋਂ ਰਜ਼ੀਆ ਬਠਿੰਡਾ ਵਿੱਚ ਠਹਿਰੀ ਹੋਈ ਸੀ ਤਾਂ ਬਹਿਰਾਮ ਨੇ ਚਾਲੀ ਅਮੀਰ ਸਰਦਾਰਾਂ ਦੀ ਮਦਦ ਨਾਲ ਆਪਣੀ ਬਾਦਸ਼ਾਹੀ ਦਾ ਐਲਾਨ ਕਰ ਦਿੱਤਾ। ਰਜ਼ੀਆ ਨੇ ਆਪਣੇ ਸ਼ੌਹਰ ਅਤੇ ਬਠਿੰਡਾ ਦੇ ਸਰਦਾਰ ਮਲਿਕ ਅਲਤੂਨੀਆ ਦੇ ਨਾਲ ਮਿਲ ਕੇ ਤਖ਼ਤ ਵਾਪਸ ਲੈਣ ਦੀ ਕੋਸ਼ਿਸ਼ ਕੀਤੀ ਪਰ ਗਿਰਫ਼ਤਾਰ ਕਰ ਲਈ ਗਈ ਅਤੇ ਮਾਰ ਦਿੱਤੀ ਗਈ।
ਬਹਿਰਾਮ ਸ਼ਾਹ ਦਾ ਦੋ ਸਾਲਾ ਦੌਰ ਅਸ਼ਾਂਤੀ ਦਾ ਦੌਰ ਰਿਹਾ ਕਿਉਂਕਿ ਚਾਲੀ ਅਮੀਰ ਇੱਕ ਦੂਜੇ ਦੇ ਖਿਲਾਫ ਸਾਜਿਸ਼ਾਂ ਵਿੱਚ ਮਸ਼ਰੂਫ ਰਹੇ। ਉਹ ਬਾਦਸ਼ਾਹ ਦੇ ਹੁਕਮ ਨੂੰ ਵੀ ਤਸਲੀਮ ਨਹੀਂ ਕਰਦੇ ਸਨ। ਉਸ ਦੇ ਦੌਰ ਦਾ ਅਹਿਮ ਵਾਕਿਆ ਮੰਗੋਲਾਂ ਦਾ ਲਾਹੌਰ ਉੱਤੇ ਹਮਲਾ ਹੈ। ਮੰਗੋਲ ਸਾਮਰਾਜ ਦੇ ਓਗੇਦੀ ਖਾਨ ਨੇ ਗਜ਼ਨੀ ਦਾ ਦਾਇਰ ਕਮਾਂਡਰ ਅਤੇ ਕੁੰਦੁਜ਼ ਵਿੱਚ ਮੇਂਗਗੇਟੂ ਕਮਾਂਡਰ ਨਿਯੁਕਤ ਕੀਤਾ। 1241ਦੀਆਂ ਸਰਦੀਆਂ ਵਿੱਚ ਮੰਗੋਲ ਫ਼ੌਜ ਨੇ ਸਿੰਧ ਘਾਟੀ ਉੱਤੇ ਹਮਲਾ ਕੀਤਾ ਅਤੇ ਲਾਹੌਰ ਨੂੰ ਘੇਰ ਲਿਆ। ਡੇਇਰ ਦੀ ਮੌਤ 30 ਦਸੰਬਰ 1241 ਨੂੰ ਕਸਬੇ ਵਿੱਚ ਤੂਫ਼ਾਨ ਕਰਦੇ ਹੋਏ ਹੋ ਗਈ ਸੀ, ਅਤੇ ਮੰਗੋਲਾਂ ਨੇ ਦਿੱਲੀ ਸਲਤਨਤ ਤੋਂ ਪਿੱਛੇ ਹਟਣ ਤੋਂ ਪਹਿਲਾਂ ਸ਼ਹਿਰ ਵਿੱਚ ਕਤਲੇਆਮ ਕਰ ਦਿੱਤਾ ਸੀ। ਸੁਲਤਾਨ ਉਨ੍ਹਾਂ ਦੇ ਵਿਰੁੱਧ ਕਦਮ ਚੁੱਕਣ ਲਈ ਬਹੁਤ ਕਮਜ਼ੋਰ ਸੀ। "ਚਾਲੀ ਸਰਦਾਰਾਂ" ਨੇ ਉਸਨੂੰ ਦਿੱਲੀ ਦੇ ਚਿੱਟੇ ਕਿਲੇ ਵਿੱਚ ਘੇਰ ਲਿਆ ਅਤੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ।। ਇਸ ਦੇ ਮਾਰੇ ਜਾਣ ਦੇ ਬਾਅਦ ਸੁਲਤਾਨ ਰੁਕਨ-ਉਦ-ਦੀਨ ਫਿਰੋਜ਼ਸ਼ਾਹ ਦੇ ਬੇਟੇ ਅਲਾਉ ਦੀਨ ਮਸੂਦ ਸ਼ਾਹ ਨੇ ਸੱਤਾ ਸੰਭਾਲ ਲਈ।