ਮੁਝੇ ਖੁਦਾ ਪੇ ਯਕੀਨ ਹੈ | |
---|---|
ਸ਼ੈਲੀ | Social Drama |
ਦੁਆਰਾ ਬਣਾਇਆ | Barkat Siddiqui |
'ਤੇ ਆਧਾਰਿਤ | ਮੁਝੇ ਖੁਦਾ ਪੇ ਯਕੀਨ ਹੈ ਰਚਨਾਕਾਰ Seema Munaf/Atiya Dawood |
ਸਟਾਰਿੰਗ | |
ਕੰਪੋਜ਼ਰ | Raheel Fayyaz |
ਮੂਲ ਦੇਸ਼ | Pakistan |
ਮੂਲ ਭਾਸ਼ਾ | Urdu |
ਸੀਜ਼ਨ ਸੰਖਿਆ | 1 |
No. of episodes | 22 |
ਨਿਰਮਾਤਾ ਟੀਮ | |
ਲੰਬਾਈ (ਸਮਾਂ) | 35–43 minutes |
ਰਿਲੀਜ਼ | |
Original network | HUM TV |
Picture format | 1080i (HDTV) 720p (HDTV) |
ਆਡੀਓ ਫਾਰਮੈਟ | Dolby Digital 5.1 |
Original release | ਅਗਸਤ 13, 2013 present | –
ਮੁਝੇ ਖੁਦਾ ਪੇ ਯਕੀਨ ਹੈ ਇੱਕ ਪਾਕਿਸਤਾਨੀ ਟੀਵੀ ਨਾਟਕ ਹੈ। ਇਸ ਦੇ ਨਿਰਦੇਸ਼ਕ ਬਰਕਤ ਸਿੱਦਕ਼ੀ ਹਨ ਤੇ ਇਸਨੂੰ ਸੀਮਾ ਮੁਨਾਫ਼ ਤੇ ਆਤਿਆ ਦਾਊਦ ਨੇ ਲਿਖਿਆ ਹੈ।
ਇਸ ਦੀ ਕਹਾਣੀ ਚਾਰ ਪਾਤਰਾਂ ਅਰਹਮ, ਅਰੀਬਾ, ਸ਼ਾਇਕ਼ ਅਤੇ ਨਰਮੀਨ ਦੇ ਬਾਰੇ ਹੈ। ਅਰਹਮ ਉਸ ਦੇ ਅਤੀਤ ਦੀ ਇੱਕ ਗਲਤੀ ਕਾਰਨ ਪਰਿਵਾਰ ਵਿੱਚੋਂ ਛੇਕਿਆ ਗਿਆ ਹੈ। ਸ਼ਾਇਕ਼ ਦੀ ਵਿਆਹੁਤਾ ਜਿੰਦਗੀ ਸਹੀ ਨਹੀਂ ਹੈ ਕਿਓਂਕੀ ਉਸ ਦੀ ਪਤਨੀ ਨਰਮੀਨ ਇਸ ਡਰਾਮੇ ਵਿੱਚ ਨਕਾਰਾਤਮਕ ਭੂਮਿਕਾ ਵਿੱਚ ਹੈ ਤੇ ਅਰਹਮ ਦੇ ਅਤੀਤ ਦਾ ਰਾਜ਼ ਨਰਮੀਨ ਨਾਲ ਹੀ ਜੁੜਿਆ ਹੈ। ਸ਼ਾਇਕ਼ ਇਸ ਸਭ ਨਾਲ ਜੂਝ ਰਿਹਾ ਹੈ ਤੇ ਪੂਰੀ ਕੋਸ਼ਿਸ਼ ਕਰਦਾ ਹੈ ਕੇ ਬਿਖਰਿਆ ਪਰਿਵਾਰ ਸਹੀ ਹੋ ਸਕੇ। ਚੌਥਾ ਪਾਤਰ ਨਰਮੀਨ (ਅਰਹਮ ਦੀ ਪਤਨੀ) ਹੀ ਇੱਕ ਅਜਿਹਾ ਪਾਤਰ ਹੈ ਜੋ ਸਾਰੇ ਨਾਟਕ ਨੂੰ ਬੰਨ੍ਹ ਕੇ ਰਖਦੀ ਹੈ ਅਤੇ ਅਰਹਮ ਨੂੰ ਦੁਬਾਰਾ ਪਰਿਵਾਰ ਨਾਲ ਜੋੜਦੀ ਹੈ ਤੇ ਉਸ ਦੇ ਅਤੀਤ ਦੇ ਦਾਗ ਨੂੰ ਧੋ ਕੇ ਉਸ ਨੂੰ ਦੁਬਾਰਾ ਸਨਮਾਨਿਤ ਇਨਸਾਨ ਬਣਾਉਂਦੀ ਹੈ।
ਚਲਾਕ ਤੇ ਲਾਲਚੀ ਨਰਮੀਨ ਅਰਹਮ ਨਾਲ ਮੰਗੀ ਹੋਈ ਸੀ ਪਰ ਜਦ ਉਹ ਉਸ ਦੇ ਅਮਰੀਕਾ ਤੋਂ ਪੜ੍ਹਾਈ ਕਰ ਕੇ ਪਰਤੇ ਭਰਾ ਸ਼ਾਇਕ਼ ਨੂੰ ਦੇਖਦੀ ਹੈ ਤਾਂ ਉਹ ਮਹਿਸੂਸ ਕਰਦੀ ਹੈ ਕਿ ਸ਼ਾਇਕ਼ ਉਸ ਨੂੰ ਜਿੰਦਗੀ ਦੀਆਂ ਸਾਰੀਆਂ ਸਹੂਲਤਾਂ ਦੇ ਸਕਦਾ ਹੈ। ਉਹ ਅਰਹਮ ਉੱਪਰ ਇੱਕ ਝੂਠਾ ਇਲਜਾਮ ਲਗਾ ਉਸ ਨਾਲ ਮੰਗਣੀ ਤੁੜਾ ਲੈਂਦੀ ਹੈ ਤੇ ਕਿਸੇ ਤਰ੍ਹਾਂ ਸ਼ਾਇਕ਼ ਨਾਲ ਵਿਆਹ ਕਰ ਲੈਂਦੀ ਹੈ। ਅਰਹਮ ਬੇਇਜਤੀ ਦਾ ਮਾਰਿਆ ਪਰਿਵਾਰ ਵਿਚੋਂ ਛੇਕਿਆ ਜਾਂਦਾ ਹੈ ਤੇ ਜ਼ੇਹਨੀ ਤੌਰ 'ਤੇ ਅਲੱਗ ਹੋ ਜਾਂਦਾ ਹੈ। ਫਿਰ ਉਸ ਦਾ ਵਿਆਹ ਅਰੀਬਾ ਨਾਲ ਹੋ ਜਾਂਦਾ ਹੈ ਤੇ ਅਰੀਬਾ ਉਸ ਦਾ ਇਲਜ਼ਾਮ ਲਾਹੁਣ ਵਿੱਚ ਮਦਦ ਕਰਦੀ ਹੈ ਤੇ ਨਰਮੀਨ ਦਾ ਅਸਲੀ ਚੇਹਰਾ ਸਾਰਿਆਂ ਦੇ ਸਾਹਮਣੇ ਲੈ ਆਉਂਦੀ ਹੈ।