ਇੱਕ ਮੁਡੋਕੋ ਡਾਕੋ ( ਮੁਡੋਕੋ ਡਾਕਾ[1] ਜਾਂ ਡਾਨੋ ਮੁਲੋਕੇਰੇ [2] ਵਜੋਂ ਵੀ ਜਾਣਿਆ ਜਾਂਦਾ ਹੈ) ਇੱਕ ਔਰਤ ਸੁਭਾਅ ਵਾਲਾ ਪੁਰਸ਼ ਹੈ ਜਿਸਨੂੰ ਲਾਂਗੀ ਸਮਾਜ ਦੁਆਰਾ ਇੱਕ ਵੱਖਰਾ ਲਿੰਗ ਮੰਨਿਆ ਜਾਂਦਾ ਹੈ, ਹਾਲਾਂਕਿ ਯੂਗਾਂਡਾ ਦੇ ਲਾਂਗੀ ਵਿੱਚ ਇਨ੍ਹਾਂ ਨਾਲ ਜ਼ਿਆਦਾਤਰ ਔਰਤ ਦੇ ਰੂਪ ਵਿੱਚ ਹੀ ਵਿਹਾਰ ਕੀਤਾ ਜਾਂਦਾ ਸੀ। ਮੁਡੋਕੋ ਡਾਕੋ ਟੇਸੋ ਅਤੇ ਕਰਮੋਜਨ ਲੋਕਾਂ ਵਿੱਚ ਵੀ ਪਾਇਆ ਜਾ ਸਕਦਾ ਹੈ।[1] ਮੁਡੋਕੋ ਡਾਕੋ ਦੀ ਮਾਨਤਾ ਅਫ਼ਰੀਕਾ ਵਿੱਚ ਬਸਤੀਵਾਦ ਤੋਂ ਪਹਿਲਾਂ ਲੱਭੀ ਜਾ ਸਕਦੀ ਹੈ।[3]
ਮੁਡੋਕੋ ਡਾਕੋ ਨੂੰ "ਵਿਕਲਪਕ ਲਿੰਗ ਸਥਿਤੀ" ਮੰਨਿਆ ਜਾਂਦਾ ਸੀ ਅਤੇ ਉਹ ਬਿਨਾਂ ਕਿਸੇ ਸਮਾਜਿਕ ਪਾਬੰਦੀਆਂ ਦੇ ਮਰਦਾਂ ਨਾਲ ਵਿਆਹ ਕਰਨ ਦੇ ਯੋਗ ਸਨ।[1] ਲੈਂਗੋ ਭਾਸ਼ਾ ਵਿੱਚ ਸ਼ਬਦ 'ਡਾਕੋ' ਦਾ ਅਰਥ 'ਔਰਤ' ਹੈ।[4] ਆਪਣੀ ਰਚਨਾ, ਦ ਲੈਂਗੋ: ਏ ਨਿਲੋਟਿਕ ਟ੍ਰਾਈਬ ਆਫ਼ ਯੂਗਾਂਡਾ (1923), ਮਾਨਵ-ਵਿਗਿਆਨੀ ਜੈਕ ਹਰਬਰਟ ਡ੍ਰਾਈਬਰਗ ਨੇ ਲਾਂਗੀ ਦੇ ਵਿਚਕਾਰ ਮੁਡੋਕੋ ਡਾਕੋ ਲੋਕਾਂ ਦਾ ਵਰਣਨ ਕੀਤਾ ਹੈ। ਡ੍ਰਾਈਬਰਗ ਦੱਸਦਾ ਹੈ ਕਿ ਕਿਵੇਂ ਮਰਦ, ਜੋ ਐਪੇਲੇ ਜਾਂ ਜੋ ਅਬੋਇਚ ਵਜੋਂ ਜਾਣੇ ਜਾਂਦੇ ਹਨ, ਮੁਡੋਕੋ ਡਾਕੋ ਬਣ ਜਾਂਦੇ ਹਨ, ਔਰਤਾਂ ਦੇ ਢੰਗ ਨਾਲ ਕੱਪੜੇ ਪਾਉਂਦੇ ਹਨ ਅਤੇ ਔਰਤਾਂ ਦੀਆਂ ਰਵਾਇਤੀ ਭੂਮਿਕਾਵਾਂ ਨੂੰ ਨਿਭਾਉਂਦੇ ਹਨ।[5] ਡ੍ਰਾਈਬਰਗ ਨੇ ਮੁਡੋਕੋ ਡਾਕੋ ਦੀ ਨਕਲ ਕਰਦੇ ਮਾਹਵਾਰੀ ਬਾਰੇ ਵੀ ਲਿਖਿਆ ਹੈ।[5]