ਮੁਹੰਮਦ ਜ਼ਹੂਰ ਖ਼ਯਾਮ

ਮੁਹੰਮਦ ਜ਼ਹੂਰ ਖ਼ਯਾਮ
Khayyam at his birthday bash
ਖ਼ਯਾਮ ਆਪਣੇ 85ਵੇਂ ਜਨਮ ਦਿਨ ਸਮੇਂ, 2012
ਜਨਮ(1927-02-18)18 ਫਰਵਰੀ 1927
ਮੌਤ19 ਅਗਸਤ 2019(2019-08-19) (ਉਮਰ 92)
ਮੌਤ ਦਾ ਕਾਰਨਦਿਲ ਦੀ ਗਤੀ ਰੁਕਣਾ
ਪੇਸ਼ਾਕੰਪੋਜ਼ਰ, ਫਿਲਮ ਸਕੋਰ ਸੰਗੀਤਕਾਰ
ਜੀਵਨ ਸਾਥੀਜਗਜੀਤ ਕੌਰ

ਮੁਹੰਮਦ ਜ਼ਹੂਰ "ਖਯਾਮ" ਹਾਸ਼ਮੀ (18 ਫਰਵਰੀ 1927 - 19 ਅਗਸਤ 2019) ਖ਼ਯਾਮ ਦੇ ਨਾਮ ਨਾਲ ਮਸ਼ਹੂਰ ਇੱਕ ਸੰਗੀਤਕਾਰ ਸੀ, ਜਿਸਦਾ ਕੈਰੀਅਰ ਚਾਰ ਦਹਾਕਿਆਂ (1953–1990) ਵਿੱਚ ਫੈਲਿਆ ਹੋਇਆ ਹੈ।[1][2]

ਉਸਨੇ ਸਰਬੋਤਮ ਸੰਗੀਤ ਲਈ ਤਿੰਨ ਫਿਲਮਫੇਅਰ ਇਨਾਮ ਜਿੱਤੇ ਹਨ: 1977 ਵਿੱਚ ਕਭੀ ਕਭੀ ਲਈ ਅਤੇ 1982 ਵਿੱਚ ਉਮਰਾਓ ਜਾਨ ਲਈ, ਅਤੇ 2010 ਵਿੱਚ ਉਮਰ-ਭਰ ਦੀਆਂ ਪ੍ਰਾਪਤੀਆਂ ਲਈ। ਉਸ ਨੂੰ 2007 ਵਿੱਚ ਸੰਗੀਤ, ਡਾਂਸ ਅਤੇ ਥੀਏਟਰ ਲਈ ਭਾਰਤ ਦੀ ਰਾਸ਼ਟਰੀ ਅਕਾਦਮੀ, ਸੰਗੀਤ ਨਾਟਕ ਅਕਾਦਮੀ ਵਲੋਂ ਕਰੀਏਟਿਵ ਮਿਊਜ਼ਕ ਦੇ ਸੰਗੀਤ ਨਾਟਕ ਅਕਾਦਮੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।[3] ਉਸ ਨੂੰ ਭਾਰਤ ਸਰਕਾਰ ਨੇ ਸਾਲ 2011 ਲਈ ਦੇਸ਼ ਦੇ ਤੀਜੇ ਸਭ ਤੋਂ ਉੱਚੇ ਨਾਗਰਿਕ ਸਨਮਾਨ, ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਹੈ।[4] ਭਾਰਤ ਸਰਕਾਰ ਨੇ ਉਸਨੂੰ 2011 ਵਿੱਚ ਤੀਜੇ ਸਭ ਤੋਂ ਉੱਚੇ ਨਾਗਰਿਕ ਸਨਮਾਨ, ਪਦਮ ਭੂਸ਼ਣ ਨਾਲ ਸਨਮਾਨਤ ਕੀਤਾ ਸੀ।[5]

ਖ਼ਯਾਮ ਨੂੰ 2011 ਵਿੱਚ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਦੁਆਰਾ 'ਪਦਮ ਭੂਸ਼ਣ' ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ।

ਮੁੱਢਲੀ ਜ਼ਿੰਦਗੀ

[ਸੋਧੋ]

ਖ਼ਯਾਮ ਦਾ ਜਨਮ ਅਣਵੰਡੇ ਪੰਜਾਬ ਵਿੱਚ ਹੁਣ ਵਾਲੇ ਨਵਾਂਸ਼ਹਿਰ ਜ਼ਿਲ੍ਹੇ ਦੇ ਇੱਕ ਕਸਬੇ ਰਾਹੋਂ ਵਿੱਚ ਹੋਇਆ ਸੀ। ਨਵਾਂ ਸ਼ਹਿਰ ਉਸ ਸਮੇਂ ਜਲੰਧਰ ਜ਼ਿਲ੍ਹੇ ਦੀ ਇੱਕ ਤਹਿਸੀਲ ਸੀ। ਜਨਮ ਸਮੇਂ ਖ਼ਯਾਮ ਦਾ ਨਾਮ ਸਆਦਤ ਹੁਸੈਨ ਰੱਖਿਆ ਗਿਆ ਸੀ। ਛੋਟੀ ਉਮਰ ਵਿੱਚ ਹੀ ਖਯਾਮ ਸੰਗੀਤ ਸਿੱਖਣ ਲਈ ਦਿੱਲੀ ਭੱਜ ਗਿਆ ਸੀ, ਪਰ ਆਪਣੀ ਪੜ੍ਹਾਈ ਪੂਰੀ ਕਰਨ ਲਈ ਵਾਪਸ ਆਉਣ ਤੇ ਮਜਬੂਰ ਹੋ ਗਿਆ। ਫਿਰ ਖ਼ਯਾਮ ਪ੍ਰਸਿੱਧ ਬਾਬਾ ਚਿਸ਼ਤੀ ਤੋਂ ਸੰਗੀਤ ਸਿੱਖਣ ਲਈ ਲਾਹੌਰ ਚਲਾ ਗਿਆ। ਪਰ ਉਹ ਅਧਿਐਨ ਵਿੱਚ ਦਿਲਚਸਪੀ ਨਹੀਂ ਲੈਂਦਾ ਸੀ ਅਤੇ ਹਮੇਸ਼ਾ ਹੀ ਭਾਰਤੀ ਸਿਨੇਮਾ ਦੇ ਸੰਗੀਤ ਤੇ ਮੋਹਿਤ ਰਹਿੰਦਾ ਸੀ। ਉਹ ਬਹੁਤ ਛੋਟੀ ਉਮਰ ਤੋਂ ਹੀ ਸੰਗੀਤ ਵੱਲ ਰੁਚਿਤ ਸੀ। ਉਹ ਅਕਸਰ ਫ਼ਿਲਮ ਵੇਖਣ ਲਈ ਸ਼ਹਿਰ ਭੱਜ ਜਾਂਦਾ ਸੀ। ਅਦਾਕਾਰ ਬਣਨ ਦੀ ਉਮੀਦ ਵਿੱਚ ਖ਼ਯਾਮ ਜਲਦੀ ਹੀ ਆਪਣੇ ਚਾਚੇ ਦੇ ਘਰ ਦਿੱਲੀ ਭੱਜ ਗਿਆ। ਖ਼ਯਾਮ ਦੇ ਚਾਚੇ ਨੇ ਉਸ ਨੂੰ ਇੱਕ ਸਕੂਲ ਵਿੱਚ ਦਾਖਲ ਕਰਵਾਇਆ, ਪਰ ਜਦੋਂ ਉਸ ਨੇ ਫ਼ਿਲਮਾਂ ਪ੍ਰਤੀ ਉਨ੍ਹਾਂ ਦਾ ਜਨੂੰਨ ਦੇਖਿਆ, ਤਾਂ ਉਸ ਨੇ ਉਸ ਨੂੰ ਸੰਗੀਤ ਸਿੱਖਣ ਦੀ ਆਗਿਆ ਦਿੱਤੀ। ਇਹ ਉਸ ਦੀਆਂ ਇੱਛਾਵਾਂ ਨੂੰ ਸਾਕਾਰ ਕਰਨ ਵੱਲ ਇੱਕ ਕਦਮ ਸੀ। ਉਨ੍ਹਾਂ ਨੇ ਸੰਗੀਤ ਦੀ ਸਿਖਲਾਈ ਪੰਡਿਤ ਅਮਰ ਨਾਥ ਕੋਲੋਂ ਲਈ। ਉਸ ਦੇ ਬਹੁਤ ਸਾਰੇ ਸੰਬੰਧੀ ਪਾਕਿਸਤਾਨ ਵਿੱਚ ਰਹਿੰਦੇ ਹਨ। ਉਹ ਬਹੁਤ ਪੜ੍ਹੇ-ਲਿਖੇ ਪਰਿਵਾਰ ਤੋਂ ਸੀ।

ਹਵਾਲੇ

[ਸੋਧੋ]