ਮੁੰਸ਼ੀ ਜਾਂ ਮੁਨਸ਼ੀ (Urdu: مُنشی; ਹਿੰਦੀ: मुंशी; ਬੰਗਾਲੀ: মুন্সী) ਇੱਕ ਅਰਬੀ ਸ਼ਬਦ ਹੈ ਜਿਸ ਦਾ (ਸ਼ਾਬਦਿਕ ਮਤਲਬ ਹੈ ਸਥਾਪਿਤ ਕਰਤਾ)[1], ਮੂਲ ਰੂਪ ਵਿੱਚ ਇੱਕ ਠੇਕੇਦਾਰ, ਲੇਖਕ, ਜਾਂ ਸੈਕਟਰੀ ਲਈ ਵਰਤਿਆ ਜਾਂਦਾ ਹੈ ਅਤੇ ਬਾਅਦ ਵਿੱਚ ਮੁਗਲ ਸਾਮਰਾਜ ਅਤੇ ਬ੍ਰਿਟਿਸ਼ ਭਾਰਤ ਦੇ ਮੂਲ ਭਾਸ਼ਾ ਦੇ ਅਧਿਆਪਕਾਂ, ਵੱਖ ਵੱਖ ਵਿਸ਼ਿਆਂ ਦੇ ਅਧਿਆਪਕਾਂ, ਵਿਸ਼ੇਸ਼ ਤੌਰ 'ਤੇ ਪ੍ਰਸ਼ਾਸਨਿਕ ਅਸੂਲਾਂ, ਧਾਰਮਿਕ ਗ੍ਰੰਥਾਂ, ਵਿਗਿਆਨ ਅਤੇ ਦਰਸ਼ਨ ਅਤੇ ਉਹ ਯੂਰਪੀਨਜ਼ ਦੁਆਰਾ ਨਿਯੁਕਤ ਸਕੱਤਰ ਅਤੇ ਅਨੁਵਾਦਕ ਸਨ।[2]
ਮੁੰਸ਼ੀ (Arabic: منشی) ਇੱਕ ਅਰਬੀ ਸ਼ਬਦ ਹੈ, ਜਿਸਨੂੰ ਉਨ੍ਹਾਂ ਵਿਅਕਤੀਆਂ (ਖਾਸ ਤੌਰ ਤੇ ਬ੍ਰਿਟਿਸ਼ ਭਾਰਤੀ) ਜਿਨ੍ਹਾਂ ਨੇ ਭਾਸ਼ਾਵਾਂ ਉੱਤੇ ਮੁਹਾਰਤ ਹਾਸਿਲ ਕੀਤੀ ਹੈ ਲਈ ਵਰਤਿਆ ਜਾਣ ਵਾਲਾ ਇੱਕ ਮਾਣਯੋਗ ਸਿਰਲੇਖ ਹੈ।ਇਹ ਉਹਨਾਂ ਲੋਕਾਂ ਲਈ ਗੋਤ ਬਣ ਗਿਆ ਹੈ ਜਿਨ੍ਹਾਂ ਦੇ ਪੂਰਵਜਾਂ ਨੇ ਇਹ ਸਿਰਲੇਖ ਪ੍ਰਾਪਤ ਕੀਤਾ ਸੀ ਅਤੇ ਜਿਨ੍ਹਾਂ ਵਿੱਚੋਂ ਕਈਆਂ ਨੇ ਵੱਖ-ਵੱਖ ਰਾਜਿਆਂ ਦੇ ਰਾਜਾਂ ਵਿੱਚ ਮੰਤਰੀਆਂ ਅਤੇ ਪ੍ਰਸ਼ਾਸਕਾਂ ਵਜੋਂ ਸੇਵਾ ਕੀਤੀ ਸੀ। ਆਧੁਨਿਕ ਫ਼ਾਰਸੀ ਵਿੱਚ, ਇਸ ਸ਼ਬਦ ਨੂੰ ਪ੍ਰਸ਼ਾਸਕਾਂ, ਵਿਭਾਗਾਂ ਦੇ ਮੁਖੀਆਂ ਨਾਲ ਸੰਪਰਕ ਕਰਨ ਲਈ ਵੀ ਵਰਤਿਆ ਜਾਂਦਾ ਹੈ।
ਪ੍ਰਸ਼ਾਸਕ, ਵਿਭਾਗਾਂ ਦੇ ਮੁਖੀ, ਅਕਾਉਂਟੈਂਟ ਅਤੇ ਬ੍ਰਿਟਿਸ਼ ਭਾਰਤ ਵਿੱਚ ਸਰਕਾਰ ਦੁਆਰਾ ਨਿਯੁਕਤ ਸਕੱਤਰਾਂ ਨੂੰ ਮੁੰਸ਼ੀਆਂ ਵਜੋਂ ਜਾਣਿਆ ਜਾਂਦਾ ਸੀ। ਪਰਿਵਾਰ ਦਾ ਨਾਂ ਮੁਨਸ਼ੀ ਉਨ੍ਹਾਂ ਪਰਿਵਾਰਾਂ ਦੁਆਰਾ ਅਪਣਾਇਆ ਗਿਆ ਸੀ ਜਿਨ੍ਹਾਂ ਦੇ ਪੂਰਵਜਾਂ ਨੂੰ ਇਸ ਸਿਰਲੇਖ ਨਾਲ ਸਨਮਾਨਿਤ ਕੀਤਾ ਗਿਆ ਸੀ ਅਤੇ ਵੱਖ ਵੱਖ ਦਫਤਰਾਂ ਆਦਿ ਦਾ ਪ੍ਰਬੰਧ ਕਰਨ ਲਈ ਜਿੰਮੇਵਾਰ ਸਨ ਅਤੇ ਇਹ ਪਰਿਵਾਰ (ਚੋਣਵੇਂ) ਸਨ ਅਤੇ ਉਹ ਅਮੀਰ ਸ਼੍ਰੇਣੀ ਵਿੱਚ ਅਉਂਦੇ ਸਨ। ਅਬਦੁਲ ਕਰੀਮ, ਜਿਸ ਨੂੰ "ਮੁੰਸ਼ੀ" ਕਿਹਾ ਜਾਂਦਾ ਹੈ, ਮਲਿਕਾ ਵਿਕਟੋਰੀਆ ਦਾ ਇੱਕ ਭਾਰਤੀ ਭਰੋਸੇਮੰਦ ਅਤੇ ਸਤਿਕਾਰਯੋਗ ਸੇਵਾਦਾਰ ਸੀ।[3]