ਮੈਤ੍ਰੇਈ ਪੁਸ਼ਪਾ | |
---|---|
![]() ਮੈਤ੍ਰੇਈ ਪੁਸ਼ਪਾ ਆਪਣੀ ਲਾਇਬ੍ਰੇਰੀ 'ਚ | |
ਮੂਲ ਨਾਮ | मैत्रेयी पुष्पा |
ਜਨਮ | ਅਲੀਗੜ੍ਹ, ਸੰਯੁਕਤ ਪ੍ਰਾਂਤ, ਬਰਤਾਨਵੀ ਭਾਰਤ | 30 ਨਵੰਬਰ 1944
ਕਿੱਤਾ | ਨਾਵਲਕਾਰ |
ਕਾਲ | 20ਵੀ ਸਦੀ |
ਸ਼ੈਲੀ | ਗਲਪ; ਭਾਰਤੀ ਔਰਤ ਸਾਹਿਤ |
ਪ੍ਰਮੁੱਖ ਕੰਮ | ਚਾਕ; ਅਲਮਾ ਕਬੂਤਰੀ |
ਪ੍ਰਮੁੱਖ ਅਵਾਰਡ | ਸਾਰਕ ਸਾਹਿਤ ਅਵਾਰਡ |
ਮੈਤ੍ਰੇਈ ਪੁਸ਼ਪਾ ( ਹਿੰਦੀ : मैत्रेयी पुष्पा; ਜਨਮ 30 ਨਵੰਬਰ 1944), ਇੱਕ ਹਿੰਦੀ ਗਲਪ ਲੇਖਕ ਹੈ। ਹਿੰਦੀ ਵਿੱਚ ਇੱਕ ਉੱਘੀ ਲੇਖਿਕਾ, ਮੈਤ੍ਰੇਈ ਪੁਸ਼ਪਾ ਦੇ 10 ਨਾਵਲ ਅਤੇ ਸੱਤ ਛੋਟੀਆਂ ਕਹਾਣੀਆਂ ਦੇ ਸੰਗ੍ਰਹਿ ਹਨ।[1][2][3] ਉਹ ਔਰਤਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ 'ਤੇ ਅਖ਼ਬਾਰਾਂ ਲਈ ਬਹੁਤ ਜ਼ਿਆਦਾ ਲਿਖਦੀ ਹੈ, ਅਤੇ ਆਪਣੀਆਂ ਲਿਖਤਾਂ ਵਿਚ ਸਵਾਲ ਕਰਨ, ਦਲੇਰਤਾ ਅਤੇ ਚੁਣੌਤੀਪੂਰਨ ਰੁਖ ਨੂੰ ਅਪਣਾਉਂਦੀ ਹੈ।[4] [5] ਉਹ ਆਪਣੇ ਚਾਕ, ਅਲਮਾ ਕਬੂਤਰੀ, [6] ਝੂਲਾ ਨਾਟ ਅਤੇ ਇੱਕ ਸਵੈ-ਜੀਵਨੀ ਨਾਵਲ ਕਸਤੂਰੀ ਕੁੰਡਲ ਬੇਸ ਲਈ ਸਭ ਤੋਂ ਵੱਧ ਜਾਣੀ ਜਾਂਦੀ ਹੈ।[7]
ਮੈਤ੍ਰੇਈ ਪੁਸ਼ਪਾ ਦਾ ਜਨਮ ਅਲੀਗੜ੍ਹ ਜ਼ਿਲ੍ਹੇ ਦੇ ਪਿੰਡ ਸਿਕੁਰਾ ਵਿੱਚ ਹੋਇਆ ਸੀ।ਉਸਨੇ ਆਪਣਾ ਬਚਪਨ ਅਤੇ ਸ਼ੁਰੂਆਤੀ ਜੀਵਨ ਨੇੜੇ ਬੁੰਦੇਲਖੰਡ ਦੇ ਇੱਕ ਹੋਰ ਪਿੰਡ ਖਿੱਲੀ ਵਿੱਚ ਬੀਤਿਆ। ਉਸਨੇ ਹਿੰਦੀ ਵਿੱਚ ਆਪਣੀ ਪੋਸਟ ਗ੍ਰੈਜੂਏਸ਼ਨ ਬੁੰਦੇਲਖੰਡ ਕਾਲਜ, ਝਾਂਸੀ ਵਿੱਚ ਕੀਤੀ।
ਮੈਤ੍ਰੇਈ ਪੁਸ਼ਪਾ ਨੇ ਹਫ਼ਤਾਵਾਰੀ ਰਾਸ਼ਟਰੀ ਸਹਾਰਾ ਵਿੱਚ ਨਿਯਮਿਤ ਕਾਲਮ ਲਿਖਣ ਤੋਂ ਇਲਾਵਾ ਛੋਟੀਆਂ ਕਹਾਣੀਆਂ ਦੇ ਸੱਤ ਸੰਗ੍ਰਹਿ ਅਤੇ ਦਸ ਨਾਵਲ ਵੀ ਲਿਖੇ ਹਨ।
ਦਿੱਲੀ ਸਰਕਾਰ ਨੇ 29 ਜਨਵਰੀ 2014 [8] ਦਿੱਲੀ ਕਮਿਸ਼ਨ ਫਾਰ ਵੂਮੈਨ ਦੀ ਚੇਅਰਪਰਸਨ ਦੇ ਅਹੁਦੇ ਲਈ ਉਸ ਦਾ ਨਾਮ ਪ੍ਰਸਤਾਵਿਤ ਕੀਤਾ ਸੀ।
ਇੱਕ ਲੇਖਕ ਨੇ ਉਸਦੀ ਸ਼ੈਲੀ ਦੇ ਸ਼ਕਤੀਸ਼ਾਲੀ ਮੁਹਾਵਰੇ ਵਾਲੀ ਭਾਸ਼ਾ ਹੋਣ ਦਾ ਹਵਾਲਾ ਦਿੱਤਾ ਹੈ। [9]