ਮੈਨਫ੍ਰੇਡ ਸਾਲਜ਼ਗੇਬਰ | |
---|---|
![]() |
ਮੈਨਫ੍ਰੇਡ ਸਾਲਜ਼ਗੇਬਰ (10 ਜਨਵਰੀ 1943 ਲੋਜ਼ ਵਿੱਚ - 12 ਅਗਸਤ 1994 ਬਰਲਿਨ ਵਿੱਚ) ਇੱਕ ਜਰਮਨ ਅਦਾਕਾਰ ਅਤੇ ਫ਼ਿਲਮ ਨਿਰਮਾਤਾ ਸੀ। ਉਹ ਇੰਟਰਨੈਸ਼ਨਲ ਫਿਲਮਫੈਸਟਸਪੀਲ ਬਰਲਿਨ ਵਿਖੇ "ਸੈਕਸ਼ਨ ਪੈਨੋਰਾਮਾ" ਦਾ ਨਿਰਦੇਸ਼ਕ ਸੀ। ਉਹ ਇੰਟਰਨੈਸ਼ਨਲ ਫੋਰਮ ਡੇਸ ਜੁੰਗੇਨ ਫ਼ਿਲਮਜ਼ ਦਾ ਸਹਿ-ਸੰਸਥਾਪਕ ਸੀ ਅਤੇ ਉਸਨੇ ਫ਼ਿਲਮ ਕੰਪਨੀ ਐਡੀਸ਼ਨ ਮੈਨਫ੍ਰੇਡ ਸਾਲਜ਼ਗੇਬਰ ਦੀ ਸਥਾਪਨਾ ਕੀਤੀ।
ਸਾਲਜ਼ਗੇਬਰ ਦਾ ਜਨਮ 1943 ਵਿੱਚ ਲਿਟਜ਼ਮੈਨਸਟੈਡ (ਲੋਜ਼) ਵਿੱਚ ਹੋਇਆ ਸੀ ਅਤੇ ਉਸਦਾ ਪਾਲਣ ਪੋਸ਼ਣ ਸਟਟਗਾਰਟ-ਰੋਹਰ ਵਿੱਚ ਹੋਇਆ ਸੀ। ਇੱਕ ਕਿਤਾਬ ਡੀਲਰ ਵਜੋਂ ਸਿਖਲਾਈ ਲੈਣ ਤੋਂ ਬਾਅਦ, ਉਹ 1965 ਵਿੱਚ ਬਰਲਿਨ ਚਲੇ ਗਏ। ਉਹ ਖੁੱਲ੍ਹੇਆਮ ਗੇਅ ਅਤੇ ਜਰਮਨੀ ਵਿੱਚ ਇੱਕ ਮਹੱਤਵਪੂਰਨ ਐਲ.ਜੀ.ਬੀ.ਟੀ. ਕਾਰਕੁਨ ਸੀ।[1] ਵਾਈਲੈਂਡ ਸਪੇਕ ਨਾਲ ਉਸਨੇ ਜਰਮਨ ਫ਼ਿਲਮ ਵਿੱਚ ਐਲ.ਜੀ.ਬੀ.ਟੀ. ਥੀਮ ਨੂੰ ਅੱਗੇ ਵਧਾਉਣ ਲਈ ਕੰਮ ਕੀਤਾ।
1970 ਵਿੱਚ ਸਾਲਜ਼ਗੇਬਰ ਨੇ ਰੋਜ਼ਾ ਵਾਨ ਪ੍ਰੌਨਹਾਈਮ ਦੁਆਰਾ ਨਿਰਦੇਸ਼ਤ ਫ਼ਿਲਮ 'ਇਟ ਇਜ਼ ਨਾਟ ਦ ਹੋਮੋਸੈਕਸੁਅਲ ਹੂ ਇਜ਼ ਪਰਵਰਸ, ਬਟ ਦ ਸੋਸਾਇਟੀ ਇਨ ਵਿਚ ਹੀ ਲਿਵਜ' ਵਿੱਚ ਕੰਮ ਕੀਤਾ। ਇਸ ਫ਼ਿਲਮ ਦਾ ਜਰਮਨ ਐਲ.ਜੀ.ਬੀ.ਟੀ. ਸਰਗਰਮੀ ਅਤੇ ਸਮਾਜ 'ਤੇ ਡੂੰਘਾ ਪ੍ਰਭਾਵ ਸੀ। ਆਪਣੇ ਪੂਰੇ ਜੀਵਨ ਕਾਲ ਦੌਰਾਨ, ਸਾਲਜ਼ਗੇਬਰ ਨੇ ਐਲ.ਜੀ.ਬੀ.ਟੀ. ਫ਼ਿਲਮਾਂ ਦਾ ਪ੍ਰਚਾਰ ਕੀਤਾ। ਵਾਈਲੈਂਡ ਸਪੇਕ ਦੇ ਨਾਲ ਮਿਲ ਕੇ ਉਸਨੇ 1987 ਵਿੱਚ ਬਰਲਿਨ ਵਿੱਚ ਟੈਡੀ ਅਵਾਰਡ ਦੀ ਸਥਾਪਨਾ ਕੀਤੀ। ਇਹ ਪੁਰਸਕਾਰ ਐਲ.ਜੀ.ਬੀ.ਟੀ. ਫ਼ਿਲਮਾਂ ਲਈ ਸਭ ਤੋਂ ਪੁਰਾਣਾ ਅੰਤਰਰਾਸ਼ਟਰੀ ਪੁਰਸਕਾਰ ਹੈ। 1985 ਵਿੱਚ, ਸਾਲਜ਼ਗੇਬਰ ਨੇ ਆਪਣੀ ਫ਼ਿਲਮ ਕੰਪਨੀ, ਐਡੀਸ਼ਨ ਮੈਨਫ੍ਰੇਡ ਸਾਲਜ਼ਗੇਬਰ ਦੀ ਸ਼ੁਰੂਆਤ ਕੀਤੀ। ਕੰਪਨੀ ਅਜੇ ਵੀ ਬਰਲਿਨ ਵਿੱਚ ਸਰਗਰਮ ਹੈ। ਸਾਲਜ਼ਗੇਬਰ ਦੀ ਮੌਤ 12 ਅਗਸਤ, 1994 ਨੂੰ ਏਡਜ਼ ਕਾਰਨ ਹੋਣ ਵਾਲੀਆਂ ਪੇਚੀਦਗੀਆਂ ਕਾਰਨ ਹੋਈ ਸੀ।