ਅੰਗ੍ਰੇਜ਼ੀ ਵਿੱਚ ਮਾਟੋ | ਗਿਆਨ ਦੇ ਤੁੱਲ ਕੁਝ ਵੀ ਨਹੀਂ |
---|---|
ਕਿਸਮ | ਪਬਲਿਕ |
ਸਥਾਪਨਾ | 1916 |
ਵਾਈਸ-ਚਾਂਸਲਰ | ਨੰਗਾਮਾ ਸੀ. ਬੇਟਸੁਰ (ਇੰਚਾਰਜ)[1] |
ਟਿਕਾਣਾ | ਮੈਸੂਰ, ਕਰਨਾਟਕ , 12°18′29.45″N 76°38′18.83″E / 12.3081806°N 76.6385639°E |
ਕੈਂਪਸ | ਸ਼ਹਿਰੀ |
ਰੰਗ | ਨੇਵੀ ਬਲੂ, ਚਿੱਟਾ |
ਮਾਨਤਾਵਾਂ | ਯੂਜੀਸੀ,ਰਾਸ਼ਟਰੀ ਮੁਲੰਕਣ ਅਤੇ ਐਕਰੀਡੀਸ਼ਨ ਕੌਂਸਲ (ਐਨਏਏਸੀ), ਏਆਈਯੂ |
ਵੈੱਬਸਾਈਟ | www |
ਮੈਸੂਰ ਯੂਨੀਵਰਸਿਟੀ, ਮੈਸੂਰ, ਕਰਨਾਟਕ, ਭਾਰਤ ਵਿਚ ਇਕ ਪਬਲਿਕ ਸਟੇਟ ਯੂਨੀਵਰਸਿਟੀ ਹੈ। ਯੂਨੀਵਰਸਿਟੀ ਦੀ ਸਥਾਪਨਾ ਮੈਸੂਰ ਦੇ ਮਹਾਰਾਜਾ ਕ੍ਰਿਸ਼ਨਾਰਾਜ ਵੋਡਯਾਰ ਚੌਥੇ ਦੇ ਸ਼ਾਸਨਕਾਲ ਦੌਰਾਨ ਕੀਤੀ ਗਈ ਸੀ। ਇਹ 27 ਜੁਲਾਈ 1916 ਨੂੰ ਖੋਲ੍ਹੀ ਗਈ ਸੀ। ਇਸ ਦਾ ਪਹਿਲਾ ਚਾਂਸਲਰ ਮੈਸੂਰ ਦਾ ਮਹਾਰਾਜਾ ਸੀ; ਪਹਿਲਾ ਵਾਈਸ-ਚਾਂਸਲਰ, ਐਚ. ਵੀ. ਨੰਜੁਨਦਿਆਏ ਸੀ। ਇਹ ਯੂਨੀਵਰਸਿਟੀ ਭਾਰਤ ਵਿਚ ਬ੍ਰਿਟਿਸ਼ ਪ੍ਰਸ਼ਾਸਨ ਤੋਂ ਬਾਹਰ ਬਣੀ ਸਭ ਤੋਂ ਪਹਿਲੀ ਸੀ , ਪੂਰੇ ਭਾਰਤ ਵਿਚ ਛੇਵੀਂ ਅਤੇ ਕਰਨਾਟਕ ਵਿਚ ਸਭ ਤੋਂ ਪਹਿਲੀ। ਇਹ ਐਫੀਲੀਏਟਿੰਗ ਕਿਸਮ ਦੀ ਸਟੇਟ ਯੂਨੀਵਰਸਿਟੀ ਹੈ, ਅਤੇ 3 ਮਾਰਚ 1956 ਨੂੰ ਇਹ ਖ਼ੁਦਮੁਖਤਿਆਰ ਹੋ ਗਈ ਜਦੋਂ ਇਸ ਨੂੰ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਤੋਂ ਮਾਨਤਾ ਹਾਸਲ ਹੋਈ।[2]
ਯੂਨੀਵਰਸਿਟੀ ਕੋਲ 122 ਐਫੀਲੀਏਟਿਡ ਕਾਲਜ ਅਤੇ ਪੰਜ ਭਾਈਵਾਲ ਕਾਲਜ (ਕੁੱਲ ਮਿਲਾ ਕੇ 53000 ਵਿਦਿਆਰਥੀ)।ਇਸ ਤੋਂ ਇਲਾਵਾ, ਯੂਨੀਵਰਸਿਟੀ ਦੇ 37 ਪੋਸਟ-ਗ੍ਰੈਜੂਏਟ ਵਿਭਾਗ, ਅੱਠ ਵਿਸ਼ੇਸ਼ ਖੋਜ ਅਤੇ ਸਿਖਲਾਈ ਕੇਂਦਰ ਅਤੇ ਦੋ ਪੋਸਟ-ਗ੍ਰੈਜੂਏਟ ਕੇਂਦਰ ਨਾਲ ਮਿਲਾ ਕੇ 3,500 ਵਿਦਿਆਰਥੀਆਂ ਦੇ ਕੁੱਲ 55 ਰੈਗੂਲਰ ਅਕਾਦਮਿਕ ਪ੍ਰੋਗਰਾਮਾਂ ਪੇਸ਼ ਕਰਦੀ ਹੈ। ਇਹ ਕਈ ਰੋਜ਼ਗਾਰ-ਅਧਾਰਿਤ ਡਿਪਲੋਮਾ ਕੋਰਸ ਅਤੇ ਸਰਟੀਫਿਕੇਟ ਪ੍ਰੋਗਰਾਮ ਵੀ ਚਲਾਉਂਦੀ ਹੈ।
ਮੈਸੂਰ ਯੂਨੀਵਰਸਿਟੀ ਦੀ ਲਾਇਬ੍ਰੇਰੀ ਵਿਚ 8,00,000 ਤੋਂ ਜ਼ਿਆਦਾ ਕਿਤਾਬਾਂ, 2,400 ਟਾਈਟਲ ਰਸਾਲੇ ਅਤੇ ਰਸਾਲਿਆਂ ਦੀਆਂ 100,000 ਜਿਲਦਾਂ ਸ਼ਾਮਲ ਹਨ। ਮੁੱਖ ਕੈਂਪਸ ਵਿਚ ਇਕ ਅਖਾੜਾ, ਇਕ ਆਡੀਟੋਰੀਅਮ, ਇਕ ਸਵਿਮਿੰਗ ਪੂਲ ਅਤੇ ਪੁਰਸ਼ਾਂ ਅਤੇ ਔਰਤਾਂ ਲਈ ਹੋਸਟਲ ਦੀ ਸਹੂਲਤ ਸ਼ਾਮਲ ਹੈ। ਜੁਲਾਈ 2013 ਦੇ ਨੂੰ, ਮੈਸੂਰ ਯੂਨੀਵਰਸਿਟੀ ਨੇ ਰਾਸ਼ਟਰੀ ਮੁਲੰਕਣ ਅਤੇ ਐਕਰੀਡੀਸ਼ਨ ਕੌਂਸਲ (ਐਨਏਏਸੀ) ਦੁਆਰਾ "ਗ੍ਰੇਡ ਏ" ਦੀ ਪ੍ਰਵਾਨਗੀ ਦਿੱਤੀ ਸੀ।[3]
ਮੈਸੂਰ ਯੂਨੀਵਰਸਿਟੀ, ਭਾਰਤ ਵਿਚ 6 ਵੀਂ ਸਭ ਤੋਂ ਪੁਰਾਣੀ ਯੂਨੀਵਰਸਿਟੀ ਅਤੇ ਕਰਨਾਟਕ ਰਾਜ ਵਿਚ ਸਭ ਤੋਂ ਪੁਰਾਣੀ ਯੂਨੀਵਰਸਿਟੀ ਹੈ। ਇਸ ਦੀ ਸਥਾਪਨਾ ਮੈਸੂਰ ਦੇ ਮਹਾਰਾਜਾ ਕ੍ਰਿਸ਼ਨਾਰਾਜ ਵਾਡੇਯਾਰ ਚੌਥੇ ਨੇ 1916 ਵਿਚ ਕੀਤੀ ਸੀ ਅਤੇ ਜਦੋਂ ਉਸਦੇ ਦੋ ਵਿਦਿਅਕ ਮਾਹਰਾਂ (ਸੀ.ਆਰ. ਰੈਡੀ ਅਤੇ ਥੌਮਸ ਡੈਨਹੈਮ) ਨੇ ਸੰਸਾਰ ਭਰ ਵਿਚ ਉੱਚ ਸਿੱਖਿਆ ਦੇ ਪੰਜ-ਸਾਲਾ ਅਧਿਐਨਾਂ ਨੂੰ ਲਾਗੂ ਕੀਤਾ ਸੀ। ਉਨ੍ਹਾਂ ਨੇ ਨਵੇਂ ਸਕੂਲ ਨੂੰ ਯੂਨੀਵਰਸਿਟੀਆਂ ਦੇ ਮੂਲ ਖੋਜ (ਜਿਵੇਂ ਸ਼ਿਕਾਗੋ ਦੀ ਯੂਨੀਵਰਸਿਟੀ) ਨੂੰ ਤਰੱਕੀ ਦੇਣ ਵਾਲੇ, ਜਿਹੜੇ ਲੋਕਾਂ ਦੇ ਗਿਆਨ ਨੂੰ ਵਧਾਉਂਦੇ ਹਨ (ਵਿਸਕੌਨਸਿਨ ਯੂਨੀਵਰਸਿਟੀ) , ਅਤੇ ਉਹ ਜੋ ਵਿਦਿਆਰਥੀਆਂ ਨੂੰ ਰਾਜਨੀਤਕ ਅਤੇ ਸਮਾਜਿਕ ਜੀਵਨ ਵਾਸਤੇ ਤਿਆਰ ਕਰਨ ਲਈ ਵਿਦਿਅਕ ਪ੍ਰਣਾਲੀ ਦੇ ਨਾਲ ਬੁੱਧੀਵਾਦ ਨੂੰ ਜੋੜਦੇ ਹਨ (ਆਕਸਫੋਰਡ ਅਤੇ ਕੈਮਬ੍ਰਿਜ ਯੂਨੀਵਰਸਿਟੀਆਂ), ਅਜਿਹੇ ਤੱਤਾਂ ਨੂੰ ਸੰਰਚਨਾ ਵਿੱਚ ਸਮੋਇਆ। ਯੂਨੀਵਰਸਿਟੀ ਦੀ ਸਥਾਪਨਾ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਐਚ ਵੀ ਨੰਜੁਂਦਿਆ ਨੂੰ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਵਜੋਂ ਯੂਨੀਵਰਸਿਟੀ ਨੂੰ ਚਲਾਉਣ ਲਈ ਮੈਸੂਰ ਦੇ ਮਹਾਰਾਜਾ ਨੇ ਚੁਣ ਲਿਆ ਸੀ ਅਤੇ 1920 ਵਿਚ ਆਪਣੀ ਮੌਤ ਤਕ ਉਹ ਇਸ ਅਹੁਦੇ ਤੇ ਰਿਹਾ। ਸਰ ਮੋਕਸ਼ਗੁੰਦਮ ਵਿਸ਼ਵੇਸਵਰਾਇਆ, ਫਿਰ ਮੈਸੂਰ ਦੇ ਦੀਵਾਨ, ਨੇ ਵੀ ਇਸ ਦੀ ਤਰੱਕੀ ਵਿੱਚ ਪ੍ਰਮੁੱਖ ਭੂਮਿਕਾ ਨਿਭਾਈ। 27 ਜੁਲਾਈ 1916 ਨੂੰ ਯੂਨੀਵਰਸਿਟੀ ਦਾ ਉਦਘਾਟਨ ਕੀਤਾ ਗਿਆ। ਮੈਸੂਰ ਦਾ ਮਹਾਰਾਜਾ ਕਾਲਜ ਅਤੇ ਬੈਂਗਲੋਰ ਦਾ ਸੈਂਟਰਲ ਕਾਲਜ, ਦੋਵੇਂ ਪਹਿਲਾਂ ਮਦਰਾਸ ਯੂਨੀਵਰਸਿਟੀ ਨਾਲ ਸੰਬੰਧਿਤ ਸਨ, ਨਵੀਂ ਯੂਨੀਵਰਸਿਟੀ ਦਾ ਹਿੱਸਾ ਬਣ ਗਏ। 1933 ਅਤੇ 1939 ਵਿਚ ਐਕਟ ਦੀਆਂ ਸੋਧਾਂ ਸੈਨਟ ਨੂੰ ਜਨਤਕ ਜੀਵਨ ਦਾ ਪ੍ਰਤੀਨਿਧ ਬਣਾਉਣ ਅਤੇ ਯੂਨੀਵਰਸਿਟੀ ਦੇ ਅਕਾਦਮਿਕ ਮਾਮਲਿਆਂ ਲਈ ਜ਼ਿੰਮੇਵਾਰ ਅਕਾਦਮਿਕ ਕੌਂਸਲ ਦੀ ਸਥਾਪਨਾ ਲਈ ਕੀਤੀਆਂ ਗਈਆਂ ਸੀ।
{{cite book}}
: CS1 maint: multiple names: authors list (link)