ਮੋਤੀ ਲਕਸ਼ਮੀ ਉਪਾਸਿਕਾ (ਦੇਵਨਗਰੀ: मोतिलक्ष्मी उपासिका) (ਜਨਮ ਮੋਤੀ ਲਕਸ਼ਮੀ ਤੁਲਧਰ) (30 ਜੂਨ 1909 – 1997) ਨੇਪਾਲ ਦੀ ਆਧੁਨਿਕ ਸਮਿਆਂ ਦੀ ਪਹਿਲੀ ਇਸਤਰੀ ਕਹਾਣੀ ਲੇਖਕ ਸੀ। ਉਸ ਦੀ ਪਹਿਲੀ ਰਚਨਾ, ਇੱਕ ਨਿੱਕੀ ਕਹਾਣੀ, "ਰੋਦਨ" ਸਾਲ 1935 ਵਿਚ ਪ੍ਰਕਾਸ਼ਿਤ ਕਰਵਾਈ ਗਈ ਸੀ।[1]
ਮੋਤੀ ਲਕਸ਼ਮੀ ਉਪਾਸਿਕਾ (ਬਹੁਤ ਵਾਰ ਮੋਤੀਲਕਸ਼ਮੀ ਉਪਾਸਿਕਾ ਵੀ ਲਿਖ ਦਿੱਤਾ ਜਾਂਦਾ ਹੈ), ਨੈਪਾਲ ਦੇ ਰਾਜਧਾਨੀ ਸ਼ਹਿਰ ਕਾਠਮੰਡੂ ਵਿੱਚ ਪਿਤਾ ਦਰਬਯਾ ਧਰ ਅਤੇ ਮਾਤਾ ਗਿਆਨ ਲਕਸ਼ਮੀ ਤੁਲਾਧਰ ਦੇ ਪਰਿਵਾਰ ਵਿੱਚ ਪੈਦਾ ਹੋਈ ਸੀ। ਉਸ ਦੇ ਪਿਤਾ ਇੱਕ ਵਪਾਰੀ ਸੀ, ਜਿਸਦਾ ਕਾਰੋਬਾਰ ਕਰਨ ਲਈ ਲਿਆ ਇੱਕ ਘਰ ਤਿੱਬਤ ਦੀ ਰਾਜਧਾਨੀ ਲਾਸਾ ਵਿੱਚ ਸੀ। ਉਸ ਦਾ ਭਰਾ, ਚਿੱਤਾਧਰ ਹ੍ਰਿਦਯ ਵੀ ਇੱਕ ਕਵੀ ਸੀ।[2][3] ਉਸ ਨੇ ਸੰਸਕ੍ਰਿਤ, ਪਾਲੀ ਅਤੇ ਅੰਗਰੇਜ਼ੀ ਵਿਚ ਗੈਰ ਰਸਮੀ ਤੌਰ ਤੇ ਸਿੱਖਿਆ ਪ੍ਰਾਪਤ ਕੀਤੀ।[4]
ਉਪਾਸਿਕਾ, ਜਿਸ ਨੇ ਕਲਮੀ ਨਾਮ ਐਮ ਲਕਸ਼ਮੀ ਦੇ ਹੇਠ ਵੀ ਲਿਖਿਆ ਸੀ, ਨੇ ਆਪਣਾ ਪਹਿਲੀ ਰਚਨਾ ਇੱਕ ਨਿੱਕੀ ਕਹਾਣੀ 1935 ਵਿਚ ਪ੍ਰਕਾਸ਼ਿਤ ਕੀਤੀ ਸੀ, ਜਿਸ ਦਾ ਨੇਪਾਲੀ ਭਾਸ਼ਾ ਵਿਚ ਨਾਮ "ਰੋਦਨ" ਸੀ। ਇਹ ਕਾਠਮੰਡੂ ਤੋਂ ਪ੍ਰਕਾਸ਼ਿਤ ਸ਼ਾਰਦਾ ਰਸਾਲੇ ਵਿਚ ਛਪੀ ਸੀ।
ਉਸ ਨੇ ਨੇਪਾਲ ਭਾਸ਼ਾ ਵਿੱਚ "ਚਿੱਤ ਪੰਛੀ" (ਭਾਵ "ਹਿਰਦਾ ਪੰਛੀ") ਦੀ ਕਵਿਤਾ ਅਤੇ ਇੱਕ ਕਹਾਣੀ "ਲਾਨ" ("ਸੜਕ") ਨਾਲ ਲਿਖਣਾ ਸ਼ੁਰੂ ਕੀਤਾ ਸੀ। ਇਹ ਦੋਨੋਂ ਲਿਖਤਾਂ 1944 ਵਿੱਚ ਧਰਮਦੂਤ ਵਿੱਚ ਪ੍ਰਕਾਸ਼ਿਤ ਹੋਈਆਂ ਸਨ। [5] ਧਰਮਦੂਤ ਹਿੰਦੀ ਵਿੱਚ ਪ੍ਰਕਾਸ਼ਿਤ ਇੱਕ ਬੋਧੀ ਮੈਗਜ਼ੀਨ ਸੀ ਜਿਸਨੂੰ ਸਾਰਨਾਥ, ਭਾਰਤ ਤੋਂ ਮਹਾਂ ਬੋਧੀ ਸੁਸਾਇਟੀ ਛਾਪਦੀ ਸੀ। ਇਹ ਰਸਾਲਾ ਨੇਪਾਲ ਵਿਚ ਆਪਣੇ ਗਾਹਕਾਂ ਦੀ ਬੇਨਤੀ ਤੇ ਨੇਪਾਲ ਭਾਜ਼ਾ ਵਿਚ ਵੀ ਰਚਨਾਵਾਂ ਪ੍ਰਕਾਸ਼ਿਤ ਕਰਦਾ ਸੀ।[6][7]
ਭਾਵੇਂ ਕਿ ਉਸ ਦੇ ਬਹੁਤੇ ਲੇਖ ਧਾਰਮਿਕ ਵਿਸ਼ਿਆਂ ਨਾਲ ਤਾਅਲੁਕ ਰਖਦੇ ਹਨ, ਪਰ ਉਸ ਦੀਆਂ ਲਿਖਤਾਂ ਨੂੰ ਅਕਸਰ ਧਾਰਮਿਕ ਅਤੇ ਮੁਕਤ ਗਦ ਦੇ ਵਿਚਕਾਰ ਇੱਕ ਪੁਲ ਦੇ ਤੌਰ ਤੇ ਬਿਆਨ ਕੀਤਾ ਜਾਂਦਾ ਹੈ। [8] ਉਸ ਦੇ ਲੇਖਾਂ ਦੀ ਲਿਖਣ ਸ਼ੈਲੀ ਦੀਆਂ ਸਭ ਤੋਂ ਵੱਡੀਆਂ ਖੂਬੀਆਂ ਸਰਲ ਭਾਸ਼ਾ ਦਾ ਹੋਣਾ ਅਤੇ ਸ਼ਕਤੀਸ਼ਾਲੀ ਅੰਦਾਜ਼ ਵਿੱਚ ਆਪਣੇ ਵਿਚਾਰ ਪ੍ਰਗਟਾਉਣ ਦੀ ਵਿਧੀ ਹਨ।[9]
ਮੋਤੀ ਲਕਸ਼ਮੀ ਉਪਾਸਿਕਾ ਦੀਆਂ ਹੇਠ ਲਿਖਤ ਰਚਨਾਵਾਂ ਮਿਲਦੀਆਂ ਹਨ, ਜਿਨ੍ਹਾਂ ਵਿੱਚ ਦੋ ਲੇਖ ਸੰਗ੍ਰਹਿ ਦੋ ਕਹਾਣੀ ਸੰਗ੍ਰਹਿ ਅਤੇ ਇੱਕ ਕਾਵਿ ਸੰਗ੍ਰਹਿ ਸ਼ਾਮਲ ਹਨ।
{{cite web}}
: Unknown parameter |dead-url=
ignored (|url-status=
suggested) (help)