ਮੋਮਲ ਸ਼ੇਖ | |
---|---|
ਜਨਮ | ਮੋਮਲ ਸ਼ੇਖ 6 ਅਪ੍ਰੈਲ 1986 |
ਰਾਸ਼ਟਰੀਅਤਾ | ਪਾਕਿਸਤਾਨੀ |
ਪੇਸ਼ਾ | ਅਦਾਕਾਰਾ, ਮਾਡਲ |
ਰਿਸ਼ਤੇਦਾਰ | ਸ਼ਹਿਜ਼ਾਦ ਸ਼ੇਖ਼ (ਭਰਾ) ਮਰੀਅਮ ਸ਼ੇਖ਼ (ਮਤਰੇਈ ਭੈਣ) Behroze Sabzwari (Uncle) ਸਲੀਮ ਸ਼ੇਖ਼ (Uncle) Shehroz Sabzwari (Cousin) |
ਮੋਮਲ ਸ਼ੇਖ਼ (Urdu: مومل شیخ) (ਜਨਮ 6 ਅਪਰੈਲ 1986) ਇਕ ਪਾਕਿਸਤਾਨੀ ਅਦਾਕਾਰਾ ਹੈ।[1] ਉਹ ਨਾਚ ਨਾਲ ਫਿਲਮਾਂ ਦੇ ਖੇਤਰ ਵਿਚ ਕਦਮ ਰਖ ਰਹੀ ਹੈ।[2] ਉਹ ਪਾਕਿਸਤਾਨੀ ਟੀਵੀ ਡਰਾਮੇ ਯੇਹ ਜਿੰਦਗੀ ਹੈ, ਮਿਰਾਤ-ਉਲ-ਉਰੂਸ ਤੇ ਮੁਝੇ ਖੁਦਾ ਪੇ ਯਕੀਨ ਹੈ ਵਿਚ ਅਦਾਕਾਰੀ ਕਾਰਨ ਨਾਮਣਾ ਖੱਟ ਚੁੱਕੀ ਹੈ। ਮਿਰਾਤ-ਉਲ-ਉਰੂਸ ਇਸੇ ਨਾਂ ਦੇ ਨਾਵਲ ਮਿਰਾਤ-ਉਲ-ਉਰੂਸ ਦਾ ਫਿਲਮਾਂਕਣ ਹੈ।
ਉਹ ਅਭਿਨੇਤਾ ਜਾਵੇਦ ਸ਼ੇਖ ਅਤੇ ਜ਼ੀਨਤ ਮੰਗੀ ਦੀ ਧੀ ਅਤੇ ਸ਼ਹਿਜ਼ਾਦ ਸ਼ੇਖ ਦੀ ਭੈਣ, ਬੇਹਰੋਜ਼ ਸਬਜ਼ਵਾਰੀ ਅਤੇ ਸਲੀਮ ਸ਼ੇਖ ਦੀ ਭਤੀਜੀ ਅਤੇ ਸ਼ਹਿਰੋਜ਼ ਸਬਜ਼ਵਾਰੀ ਦੀ ਚਚੇਰੀ ਭੈਣ ਹੈ। ਉਸ ਦਾ ਵਿਆਹ ਨਾਦਰ ਨਵਾਜ਼ ਨਾਲ ਹੋਇਆ ਹੈ। ਉਨ੍ਹਾਂ ਦਾ ਇੱਕ ਪੁੱਤਰ ਹੈ ਜਿਸਦਾ ਨਾਮ ਇਬਰਾਹਿਮ ਹੈ। ਮੋਮਲ ਸ਼ੇਖ ਨੇ ਆਪਣੀ ਧੀ ਦੇ ਜਨਮ ਦਾ ਐਲਾਨ ਕੀਤਾ ਜਿਸਦਾ ਜਨਮ 20 ਅਗਸਤ 2020 ਨੂੰ ਹੋਇਆ ਸੀ।
ਉਸ ਨੇ ਜੀਓ ਟੀਵੀ 'ਤੇ ਮੀਰਤ ਉਲ ਉਰੂਸ ਵਰਗੇ ਟੈਲੀਵਿਜ਼ਨ ਸੀਰੀਅਲਾਂ ਵਿੱਚ ਕੰਮ ਕੀਤਾ ਹੈ। ਉਸਨੇ ਹੈਪੀ ਭਾਗ ਜਾਏਗੀ ਨਾਲ ਆਪਣੀ ਬਾਲੀਵੁੱਡ ਫਿਲਮ ਦੀ ਸ਼ੁਰੂਆਤ ਕੀਤੀ।[3]