ਮੌਲੀ ਗਾਂਗੁਲੀ | |
---|---|
ਜਨਮ | 15 ਦਸੰਬਰ 1982 |
ਪੇਸ਼ਾ | ਅਦਾਕਾਰਾ, ਮਾਡਲ |
ਜੀਵਨ ਸਾਥੀ |
ਮਜ਼ਹਰ ਸਯਦ (ਵਿ. 2010) |
ਮੌਲੀ ਗਾਂਗੁਲੀ ਇਕ ਭਾਰਤੀ ਟੈਲੀਵਿਜ਼ਨ ਅਤੇ ਫ਼ਿਲਮ ਅਦਾਕਾਰਾ ਹੈ, ਜਿਸ ਨੇ ਹਿੰਦੀ ਅਤੇ ਬੰਗਾਲੀ ਦੋਵਾਂ ਸਿਨੇਮਾ ਵਿਚ ਕੰਮ ਕੀਤਾ ਹੈ।[1] ਉਸਨੇ ਏਕਤਾ ਕਪੂਰ ਦੀ ਮਸ਼ਹੂਰ ਹਿੱਟ ਥ੍ਰਿਲਰ ਸੀਰੀਜ਼ 'ਕਹੀਂ ਕਿਸੀ ਰੋਜ਼' ਵਿੱਚ ਸ਼ੈਨਾ ਦੀ ਭੂਮਿਕਾ ਲਈ ਪ੍ਰਸਿੱਧੀ ਹਾਸਿਲ ਕੀਤੀ ਹੈ, ਜੋ ਕਿ 2001 – 04 ਤੋਂ ਸਟਾਰ ਪਲੱਸ ਉੱਤੇ ਪ੍ਰਦਰਸ਼ਿਤ ਹੋਈ ਸੀ। ਉਸਨੇ ਸਾਕਸ਼ੀ (2004) ਵਿੱਚ ਵੀ ਕੰਮ ਕੀਤਾ ਹੈ [2] ਅਤੇ ਉਹ ਆਖ਼ਰੀ ਵਾਰ ਜ਼ੀ ਟੀਵੀ ਉੱਤੇ ਜਮਾਈ ਰਾਜਾ ਦੇ ਸੀਜ਼ਨ 3 ਵਿੱਚ ਗਲੈਮਰਸ ਪਾਇਲ ਵਾਲੀਆ ਦੇ ਰੂਪ ਵਿੱਚ ਨਜ਼ਰ ਆਈ ਸੀ।[3]
ਗਾਂਗੁਲੀ ਦਾ ਜਨਮ ਪੱਛਮੀ ਬੰਗਾਲ ਦੇ ਕੋਲਕਾਤਾ ਵਿੱਚ ਹੋਇਆ ਸੀ ਅਤੇ ਉਸਨੇ ਕਲਕੱਤਾ ਯੂਨੀਵਰਸਿਟੀ ਤੋਂ ਵਿਗਿਆਨ ਵਿੱਚ ਗ੍ਰੈਜੂਏਸ਼ਨ ਕੀਤੀ।[4][5]
ਉਸਨੇ ਮਾਡਲਿੰਗ ਦੀ ਸ਼ੁਰੂਆਤ ਕੀਤੀ ਅਤੇ ਕਈ ਟੀਵੀ ਅਤੇ ਪ੍ਰਿੰਟ ਵਿਗਿਆਪਨਾਂ ਵਿੱਚ ਕੰਮ ਕੀਤਾ।[6] ਉਸਨੇ ਪੀਅਰਜ਼, ਰਿਨ, ਪੋਂਡ ਫੇਸ ਵਾਸ਼, ਹੋਰਲਿਕਸ, ਰਸਨਾ, ਏਰੀਅਲ, ਕਲੋਜ਼-ਅਪ, ਪੈਪਸੋਡੈਂਟ, ਏਸ਼ੀਅਨ ਪੇਂਟਸ, ਬ੍ਰਿਟਾਨੀਆ, ਮੈਗੀ, ਸੈਫੋਲਾ ਅਤੇ ਬੰਬੇ ਡਾਈਂਗ ਆਦਿ ਉਤਪਾਦਾਂ ਲਈ ਮਾਡਲਿੰਗ ਕੀਤੀ ਹੈ।
ਉਸਨੇ ਅਦਾਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਸਹਾਇਕ ਨਿਰਦੇਸ਼ਕ ਵਜੋਂ ਵੀ ਕੰਮ ਕੀਤਾ ਹੈ।
ਅਪ੍ਰੈਲ 2001 ਵਿੱਚ ਗਾਂਗੁਲੀ ਨੂੰ 'ਕਹੀਂ ਕਿਸੀ ਰੋਜ਼' ਵਿੱਚ ਸ਼ੀਨਾ ਦੀ ਮੁੱਖ ਭੂਮਿਕਾ ਮਿਲੀ। ਇਸ ਸ਼ੋਅ ਕਾਰਨ ਉਸ ਨੂੰ ਬਹੁਤ ਸਕਾਰਾਤਮਕ ਸਮੀਖਿਆਵਾਂ ਮਿਲੀਆਂ। ਸ਼ੋਅ ਸਤੰਬਰ 2004 ਤੱਕ ਚੱਲਦਾ ਰਿਹਾ। ਬਾਅਦ ਵਿਚ ਉਸਨੇ ਕੁਟੰਬ ਅਤੇ ਕੁਕੁਸਮ ਵਿਚ ਅਭਿਨੈ ਕੀਤਾ।[7] 2004 ਵਿੱਚ ਗਾਂਗੁਲੀ ਨੇ ਪ੍ਰਸਿੱਧ ਸੋਨੀ ਟੀਵੀ ਦੇ ਸੀਰੀਅਲ ਸਾਕਸ਼ੀ ਵਿੱਚ ਸਮੀਰ ਸੋਨੀ ਅਤੇ ਅਮਿਤ ਸਾਧ ਦੀ ਵਿਰੋਧੀ ਭੂਮਿਕਾ ਵਿਚ ਕੰਮ ਕੀਤਾ ਸੀ।[8]
ਉਸ ਦੇ ਟੈਲੀਵਿਜ਼ਨ ਕਰੀਅਰ ਦੀ ਸਫ਼ਲਤਾ ਨੇ ਉਸਨੂੰ ਐਸ਼ਵਰਿਆ ਰਾਏ ਅਤੇ ਅਜੇ ਦੇਵਗਨ ਨਾਲ ਰਿਤੂਪੋਰਨੋ ਘੋਸ਼ ਦੀ ਅਲੋਚਨਾਤਮਕ ਤੌਰ 'ਤੇ ਪ੍ਰਸ਼ੰਸਾ ਅਤੇ ਰਾਸ਼ਟਰੀ ਪੁਰਸਕਾਰ ਜੇਤੂ ਫ਼ਿਲਮ ਰੇਨਕੋਟ (2004) ਤੱਕ ਪਹੁੰਚਾਇਆ।[7] ਇਸ ਤੋਂ ਬਾਅਦ ਉਸਨੇ ਇੱਕ ਵਕਫ਼ਾ ਲਿਆ ਅਤੇ ਅਥਵਾਨ ਵਚਨ (2008) ਨਾਲ ਵਾਪਸੀ ਕੀਤੀ।[9]
2009 ਵਿੱਚ ਉਹ ਆਪਣੇ ਤਤਕਾਲੀ ਬੁਆਏਫ੍ਰੈਂਡ ਅਤੇ ਸਹਿ-ਸਟਾਰ ਮਜਹਰ ਸਯਦ ਨਾਲ ਰਿਐਲਿਟੀ ਡਾਂਸ ਸ਼ੋਅ ਨੱਚ ਬਾਲੀਏ ਵਿੱਚ ਦਿਖਾਈ ਦਿੱਤੀ।
ਉਸ ਨੇ 2012 ਵਿਚ ਸੋਨੀ ਟੀਵੀ 'ਤੇ ਪ੍ਰਸਾਰਿਤ ਸੀਰੀਅਲ ਕਆ ਹੂਆ ਤੇਰਾ ਵਾਦਾ ਵਿਚ ਦੁਸ਼ਮਣ ਦੀ ਭੂਮਿਕਾ ਨਿਭਾਈ ਸੀ, ਜਿਸ ਵਿਚ ਉਹ ਸਮਝਦਾਰ ਕਾਰੋਬਾਰੀ ਔਰਤ ਹੈ, ਜੋ ਇਕ ਵਿਆਹੁਤਾ ਆਦਮੀ ਨਾਲ ਰੋਮਾਂਸ ਨੂੰ ਪੇਸ਼ ਕਰਦੀ ਹੈ।[10] 2016 ਵਿੱਚ ਉਹ ਜ਼ੀ ਟੀਵੀ ਦੇ ਪ੍ਰਸਿੱਧ 'ਜਮਾਈ ਰਾਜਾ' ਦੇ ਸੀਜ਼ਨ 3 ਵਿੱਚ ਨਜ਼ਰ ਆਈ।[11]
ਮੌਲੀ ਨੇ ਆਪਣੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਅਤੇ ਕਹੀਂ ਕਿਸੀ ਰੋਜ਼ ਦੇ ਸਹਿ-ਅਦਾਕਾਰ ਮਜ਼ਹਰ ਸਯਦ ਨਾਲ 2010 ਵਿੱਚ ਵਿਆਹ ਕੀਤਾ ਅਤੇ ਇੱਕ ਨਿੱਜੀ ਸਮਾਰੋਹ ਵਿੱਚ ਨੇੜਲੇ ਦੋਸਤਾਂ ਅਤੇ ਪਰਿਵਾਰ ਨਾਲ ਸ਼ਿਰਕਤ ਕੀਤੀ।[12][13][14]
ਸਾਲ | ਸਿਰਲੇਖ | ਭੂਮਿਕਾ | ਡਾਇਰੈਕਟਰ | ਨੋਟ |
---|---|---|---|---|
2004 | ਰੇਨਕੋਟ | ਸ਼ੈਨਾ | ਰਿਤੁਪਰਨੋ ਘੋਸ਼ | |
2007 | 68 ਪੇਜਸ | ਮਾਨਸੀ | ਸ਼੍ਰੀਧਰ ਰੰਗਾਇਣ | |
2010 | ਇਟ'ਸ ਮੈਨ'ਜ਼ ਵਰਲਡ | ਸਿਧਾਰਥ ਸੇਨ ਗੁਪਤਾ | ||
2011 | ਚਲੋ ਪਲਟੈ | ਮਾਲਿਨੀ | ਹਰਨਾਥ ਚੱਕਰਵਰਤੀ | ਬੰਗਾਲੀ ਫ਼ਿਲਮ |
2019 | ਕਿਸੇਬਾਜ਼ | ਅਨੰਤ ਜੈਤਪਾਲ | [15] |
ਸਾਲ | ਨਾਮ | ਭੂਮਿਕਾ | ਨੋਟ |
---|---|---|---|
1996 | ਬਖਸ਼ੋ ਰਹੱਸ਼ਯ | ਹੋਟਲ ਰਿਸ਼ੈਪਸ਼ਨਿਸਟ | |
2000 | ਥ੍ਰਿਲਰ ਏਟ 10 | ਸ਼ੰਮੀ ਨਾਰੰਗ | (ਐਪੀਸੋਡ 56 - ਐਪੀਸੋਡ 60) |
2000 | ਮਿਲਨ | ||
2001 | ਕਰਮ | ਮਾਨਸੀ | |
2001-2004 | ਕਹੀਂ ਕਿਸੀ ਰੋਜ਼ | ਸ਼ੈਨਾ ਸਿਕੰਦ / ਦੇਵਿਕਾ / ਮਾਨਸੀ | |
2002 | ਸੀ.ਆਈ.ਡੀ. | ਡਾ. ਅਮ੍ਰਿਤਾ | ਐਪੀਸੋਡ 229 ਅਤੇ 230 (16,23 ਅਗਸਤ 2002) |
2002 | ਕ੍ਰਿਸ਼ਨ ਅਰਜੁਨ | ਸਮ੍ਰਿਤੀ / ਮਾਲਿਨੀ; | ਐਪੀਸੋਡ 16 ਅਤੇ 17 (14, 21 ਅਕਤੂਬਰ 2002) |
2003 | ਕੁਟੁੰਬ | ਸ਼ਵੇਤਾ ਚਟੋਪਾਧਿਆਏ | |
2004 | ਸਾਕਸ਼ੀ | ਸਾਕਸ਼ੀ ਸਿੰਘ | |
2004 | ਸਾਹਿਬ ਬੀਵੀ ਗੁਲਾਮ | ਜਬਾ | |
2005 | ਕਕੁਸਮ | ਵਿਧੀ ਚੋਪੜਾ / ਵਿਧੀ ਤ੍ਰਿਸ਼ੂਲ ਕਪੂਰ | |
2005-2006 | ਸਰਕਾਰਰ: ਰਿਸ਼ਤੋਂ ਕੀ ਅਣਕਹੀ ਕਹਾਨੀ | ਕ੍ਰਿਤਿਕਾ | |
2006 | ਰੇਸ਼ਮ ਡਾਂਖ | ਦਿਵਿਆ | |
2008-2009 | ਅਥਵਾਨ ਵਚਨ | ਮਨਾਲੀ | |
2008-2009 | ਨੱਚ ਬੱਲੀਏ | ਮੁਕਾਬਲੇਬਾਜ਼ | |
2010 | ਲਾਗੀ ਤੁਝਸੇ ਲਗਨ | ਸੁਬਲਕਸ਼ਮੀ | |
2010 | ਮਨੋ ਯਾ ਨਾ ਮਾਨੋ 2 | ਕਾਮਿਨੀ | ਐਪੀਸੋਡ 10 (19 ਸਤੰਬਰ 2010) |
2012 | ਅਸਮਾਨ ਸੇ ਅਗੇ | ਰੋਸ਼ੀਨੀ | |
2012 | ਅਦਾਲਤ | ਮੌਲੀ | |
2012-2013 | ਕਿਆ ਹੂਆ ਤੇਰਾ ਵਾਦਾ | ਅਨੁਸ਼ਕਾ ਸਰਕਾਰ / ਅਮ੍ਰਿਤਾ ਸ਼ੌਰਿਆ ਮਿੱਤਰ / ਅਨੁਸ਼ਕਾ ਬਲਬੀਰ ਭੱਲਾ | |
2013 | ਏਕ ਥੀ ਨਾਇਕਾ | ਤਨੁਸ਼੍ਰੀ ਧੀਰਜ ਦਾਸਗੁਪਤਾ | |
2015 | ਸੂਰਯਪੁੱਤਰ ਕਰਨ | ਰਾਧਾ | |
2016-2017 | ਜਮਾਈ ਰਾਜਾ | ਪਾਇਲ ਵਾਲੀਆ | |
2019 | ਸ਼ਕਤੀ - ਅਸਤਿਤਵ ਕੇ ਅਹਿਸਾਸ ਕੀ | ਸ਼ਰੂਤੀ ਨਿਸ਼ਾਂਤ ਭੱਲਾ |
{{cite news}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)
{{cite news}}
: Unknown parameter |dead-url=
ignored (|url-status=
suggested) (help)
{{cite news}}
: Unknown parameter |dead-url=
ignored (|url-status=
suggested) (help)
{{cite news}}
: Unknown parameter |dead-url=
ignored (|url-status=
suggested) (help)
{{cite news}}
: Unknown parameter |dead-url=
ignored (|url-status=
suggested) (help) ਹਵਾਲੇ ਵਿੱਚ ਗ਼ਲਤੀ:Invalid <ref>
tag; name "hindu2006" defined multiple times with different content
{{cite news}}
: Unknown parameter |dead-url=
ignored (|url-status=
suggested) (help)
{{cite news}}
: Unknown parameter |dead-url=
ignored (|url-status=
suggested) (help)
{{cite web}}
: |author=
has numeric name (help); Cite has empty unknown parameters: |other=
and |dead-url=
(help) Missing or empty |user= (help); Missing or empty |number= (help)