ਮੰਗੇਸ਼ ਕੇਸ਼ਵ ਪਾਡਗਾਂਵਕਰ (10 ਮਾਰਚ 1929 - 30 ਦਸੰਬਰ 2015) ਮਹਾਰਾਸ਼ਟਰ, ਭਾਰਤ ਦਾ ਇੱਕ ਮਰਾਠੀ ਕਵੀ ਸੀ।
ਪਾਡਗਾਂਵਕਰ ਦਾ ਜਨਮ 10 ਮਾਰਚ 1929 ਨੂੰ ਮਹਾਰਾਸ਼ਟਰ ਦੇ ਸਿੰਧੂਦੁਰਗ ਜ਼ਿਲ੍ਹੇ ਦੇ ਵੈਂਗੁਰਲਾ ਵਿੱਚ ਹੋਇਆ ਸੀ।[1] ਉਸਨੇ ਬੰਬੇ ਯੂਨੀਵਰਸਿਟੀ ਤੋਂ ਮਰਾਠੀ ਅਤੇ ਸੰਸਕ੍ਰਿਤ ਵਿੱਚ ਮਾਸਟਰ ਆਫ਼ ਆਰਟਸ ਦੀ ਡਿਗਰੀ ਪ੍ਰਾਪਤ ਕੀਤੀ। ਉਸਨੇ ਕਈ ਸਾਲ ਮੁੰਬਈ ਦੇ ਮਾਤੁਸ਼੍ਰੀ ਮਿੱਠੀਬਾਈ ਕਾਲਜ ਵਿੱਚ ਮਰਾਠੀ ਪੜ੍ਹਾਈ, ਅਤੇ ਫਿਰ 1970–1990 ਦੇ ਸਮੇਂ ਦੌਰਾਨ ਮੁੰਬਈ ਵਿੱਚ ਹੀ, ਯੂਐਸ ਇਨਫਰਮੇਸ਼ਨ ਸਰਵਿਸ (ਯੂਐਸਆਈਐਸ) ਵਿੱਚ ਸੰਪਾਦਕ ਵਜੋਂ ਸੇਵਾ ਨਿਭਾਈ। ਉਸਨੇ ਕੁਝ ਸਮਾਂ ਸਾਧਨਾ (ਹਫਤਾਵਾਰੀ) ਵਿਖੇ ਸਹਾਇਕ ਸੰਪਾਦਕ ਵਜੋਂ ਵੀ ਕੰਮ ਕੀਤਾ।[2]
ਪਾਡਗਾਂਵਕਰ ਨੇ 14[3] ਸਾਲ ਦੀ ਉਮਰ ਤੋਂ ਹੀ ਕਵਿਤਾਵਾਂ ਲਿਖਣੀਆਂ ਅਰੰਭ ਕਰ ਦਿੱਤੀਆਂ ਸਨ ਅਤੇ ਉਸ ਦੀਆਂ 40 ਪ੍ਰਕਾਸ਼ਤ ਰਚਨਾਵਾਂ ਹਨ ਜਿਨ੍ਹਾਂ ਵਿੱਚੋਂ ਬਹੁਤੀਆਂ ਪਬਲਿਸ਼ਿੰਗ ਹਾਊਸ ਮੌਜ ਪ੍ਰਕਾਸ਼ਨ ਦੁਆਰਾ ਪ੍ਰਕਾਸ਼ਤ ਕੀਤੀਆਂ ਗਈਆਂ ਹਨ। ਜਦੋਂ ਕਿ ਉਸਦੀਆਂ ਪਹਿਲੀਆਂ ਕੁਝ ਕਿਤਾਬਾਂ ਰੋਮਾਂਟਿਕ ਕਾਵਿ ਸੰਗ੍ਰਹਿ ਸਨ, ਬਾਅਦ ਵਿੱਚ ਉਸਨੇ ਬੱਚਿਆਂ ਦੀਆਂ ਕਵਿਤਾਵਾਂ, ਸਮਾਜਿਕ-ਰਾਜਨੀਤਿਕ ਮਸਲਿਆਂ ਨੂੰ ਮੁਖਾਤਿਬ ਕਾਵਿ-ਸੰਗ੍ਰਹਿ, ਲੇਖ ਸੰਗ੍ਰਹਿ ਅਤੇ ਅੰਗਰੇਜ਼ੀ ਅਤੇ ਹੋਰ ਭਾਸ਼ਾਵਾਂ ਦੇ ਅਨੁਵਾਦ ਸਮੇਤ ਹੋਰ ਵਿਧਾਵਾਂ ਵਿੱਚ ਕਿਤਾਬਾਂ ਪ੍ਰਕਾਸ਼ਤ ਕੀਤੀਆਂ। ਯੂ.ਐੱਸ. ਲਾਇਬ੍ਰੇਰੀ ਆਫ਼ ਕਾਂਗਰਸ ਨੇ ਉਸ ਦੇ 31 ਪ੍ਰਕਾਸ਼ਨ ਹਾਸਲ ਕੀਤੇ ਹਨ।[4] ਰੋਮਾਂਟਿਕ ਕਵਿਤਾ ਤੋਂ ਅਲੱਗ ਹੋਣਾ "ਸਲਾਮ" ਸੰਗ੍ਰਹਿ ਨਾਲ ਹੋਇਆ, ਜਿਸ ਵਿੱਚ ਪੁਸਤਕ ਸਿਰਲੇਖ ਵਾਲੀ ਕਵਿਤਾ ਵੀ ਸ਼ਾਮਲ ਹੈ ਜੋ ਆਪਣੇ ਦੁਆਲੇ ਦੇ ਭ੍ਰਿਸ਼ਟ ਸਮਾਜਕ ਸ਼ਕਤੀ ਢਾਂਚੇ ਨੂੰ ਵਿੰਨ੍ਹਦੀ ਹੈ। ਬੱਚਿਆਂ ਲਈ ਲਿਖੀਆਂ ਉਸਦੀਆਂ ਕਿਤਾਬਾਂ ਵਿੱਚ “ਸੁਤੀ ਏਕੇ ਸੂਤੀ” ਸ਼ਾਮਲ ਹਨ ਅਤੇ ਉਸਦੇ ਲੇਖਾਂ ਦੇ ਸੰਗ੍ਰਹਿ ਨੂੰ “ਨਿਮਬੋਨੀਚਿਆ ਜ਼ਾਦਮਾਗੇ” ਕਿਹਾ ਗਿਆ ਹੈ। ਵਿੰਦਾ ਕਰੰਦੀਕਰ ਅਤੇ ਵਸੰਤ ਬਾਪਤ ਦੇ ਨਾਲ, ਪਾਡਗਾਂਵਕਰ ਨੇ 1960 ਅਤੇ 1970 ਦੇ ਦਹਾਕੇ ਵਿੱਚ ਮਹਾਰਾਸ਼ਟਰ ਵਿੱਚ ਯਾਤਰਾ ਕੀਤੀ।[5] ਉਹ ਇੱਕ ਮਰਾਠੀ ਸਾਹਿਤਕ ਸਮੂਹ, "ਮੁਰਗੀ ਕਲੱਬ" ਦਾ ਵੀ ਮੈਂਬਰ ਸੀ, ਐਲਗਨਕੁਇਨ ਰਾਊਂਡ ਟੇਬਲ ਦੇ ਵਾਂਗ ਢਿੱਲਾ ਜਿਹਾ ਸੰਗਠਨ ਸੀ। ਪਾਡਗਾਂਵਕਰ ਤੋਂ ਇਲਾਵਾ ਇਸ ਵਿੱਚ ਵਿੰਦਾ ਕਰੰਦੀਕਰ, ਵਸੰਤ ਬਾਪਤ, ਗੰਗਾਧਰ ਗਡਗਿਲ, ਸਦਾਨੰਦ ਰੇਗੇ ਅਤੇ ਸ਼੍ਰੀ ਪੂ ਭਾਗਵਤ ਵੀ ਸ਼ਾਮਲ ਸਨ। ਉਹ ਹਰ ਮਹੀਨੇ ਕਈ ਸਾਲਾਂ ਤੱਕ ਇਕੱਠੇ ਖਾਣਾ ਖਾਣ ਲਈ ਮਿਲਦੇ ਸਨ, ਇੱਕ ਦੂਜੇ ਨਾਲ ਲਫ਼ਾਜ਼ੀ ਖੇਡਾਂ ਖੇਡਦੇ ਅਤੇ ਸਾਹਿਤਕ ਚੁਟਕਲੇਬਾਜ਼ੀ ਕਰਦੇ ਸਨ।[6]
{{cite web}}
: Unknown parameter |dead-url=
ignored (|url-status=
suggested) (help)