ਮੱਲਿਕਾ ਸੇਨਗੁਪਤਾ ( ਬੰਗਾਲੀ: মল্লিকা সেনগুপ্ত , 1960–2011) ਇੱਕ ਬੰਗਾਲੀ ਕਵਿੱਤਰੀ, ਨਾਰੀਵਾਦੀ ਕਾਰਕੁੰਨ ਅਤੇ ਕੋਲਕਾਤਾ ਵਿਖੇ ਇਕ ਸਮਾਜਿਕ ਕਾਰਕੁੰਨ ਸੀ ਜਿਸਨੂੰ ਉਸ ਦੀ "ਨਾ-ਮਨਜ਼ੂਰ ਰਾਜਨੀਤਿਕ ਕਾਵਿ" ਕਾਰਨ ਵੀ ਜਾਣਿਆ ਜਾਂਦਾ ਹੈ।[1]
ਮੱਲਿਕਾ ਸੇਨਗੁਪਤਾ ਕੋਲਕਾਤਾ ਦੀ ਕਲਕੱਤਾ ਯੂਨੀਵਰਸਿਟੀ ਨਾਲ ਜੁੜੇ ਇੱਕ ਅੰਡਰਗ੍ਰੈਜੁਏਟ ਕਾਲਜ ਮਹਾਰਾਣੀ ਕਾਸੀਸਵਰੀ ਕਾਲਜ ਵਿੱਚ ਸਮਾਜ ਸ਼ਾਸਤਰ ਵਿਭਾਗ ਦੀ ਮੁਖੀ ਸੀ।[2] ਮੱਲਿਕਾ ਸੇਨਗੁਪਤਾ ਆਪਣੀ ਸਾਹਿਤਕ ਸਰਗਰਮੀਆਂ ਲਈ ਵਧੇਰੇ ਜਾਣੀ ਜਾਂਦੀ ਸੀ। 20 ਤੋਂ ਵੱਧ ਕਿਤਾਬਾਂ ਦੀ ਲੇਖਕ ਜਿਸ ਵਿੱਚ 14 ਭਾਗਾਂ ਦੀਆਂ ਕਵਿਤਾਵਾਂ ਅਤੇ ਦੋ ਨਾਵਲ ਸਨ, ਦਾ ਵਿਆਪਕ ਤੌਰ 'ਤੇ ਅਨੁਵਾਦ ਕੀਤਾ ਗਿਆ ਸੀ ਅਤੇ ਅੰਤਰਰਾਸ਼ਟਰੀ ਸਾਹਿਤਕ ਤਿਉਹਾਰਾਂ ਵਿੱਚ ਅਕਸਰ ਬੁਲਾਇਆ ਜਾਂਦਾ ਸੀ।
90ਵਿਆਂ ਦੇ ਦਹਾਕੇ ਵਿਚ ਬਾਰ੍ਹਾਂ ਸਾਲਾਂ ਤਕ ਉਹ ਸਾਨੰਦਾ ਨਾਂ ਦੇ ਰਸਾਲੇ ਦੀ ਸੰਪਾਦਕ ਰਹੀ, ਜੋ ਕਿ ਬੰਗਾਲੀ ਦਾ ਇਕ ਵੱਡਾ ਰਸਾਲਾ ਸੀ। ਇਸ ਦੀ ਮੂਲ ਸੰਪਾਦਕ ਅਪਰਨਾ ਸੇਨ] ਸੀ। ਆਪਣੇ ਪਤੀ, ਪ੍ਰਸਿੱਧ ਕਵੀ ਸੁਬੋਧ ਸਰਕਾਰ ਦੇ ਨਾਲ, ਉਹ ਭੰਗਾਨਗਰ, ਬੰਗਾਲੀ ਵਿੱਚ ਇੱਕ ਸਭਿਆਚਾਰ ਰਸਾਲੇ ਦਾ ਪ੍ਰਕਾਸ਼ਨ ਸ਼ੁਰੂ ਕੀਤਾ।
ਉਸਦੀ ਰਚਨਾ ਦੇ ਅੰਗਰੇਜ਼ੀ ਅਨੁਵਾਦ ਵੱਖ-ਵੱਖ ਭਾਰਤੀ ਅਤੇ ਅਮਰੀਕੀ ਕਵਿਤਾਵਾਂ ਵਿਚ ਛਪੇ ਹਨ। ਪੜ੍ਹਾਉਣ, ਸੰਪਾਦਿਤ ਕਰਨ ਅਤੇ ਲਿਖਣ ਤੋਂ ਇਲਾਵਾ, ਉਹ ਲਿੰਗ ਨਿਆਂ ਅਤੇ ਹੋਰ ਸਮਾਜਿਕ ਮੁੱਦਿਆਂ ਦੇ ਕਾਰਨਾਂ ਨਾਲ ਸਰਗਰਮੀ ਨਾਲ ਸ਼ਾਮਿਲ ਸੀ।
ਛਾਤੀ ਦੇ ਕੈਂਸਰ ਤੋਂ ਪੀੜਤ, ਉਹ ਅਕਤੂਬਰ 2005 ਤੋਂ ਇਲਾਜ ਅਧੀਨ ਸੀ ਅਤੇ 28 ਮਈ, 2011 ਨੂੰ ਉਸ ਦੀ ਮੌਤ ਹੋ ਗਈ।
{{cite web}}
: More than one of |archivedate=
and |archive-date=
specified (help); More than one of |archiveurl=
and |archive-url=
specified (help); Unknown parameter |dead-url=
ignored (|url-status=
suggested) (help)