ਰਕੀਬੁਲ ਹੁਸੈਨ | |
---|---|
ਸੰਸਦ ਮੈਂਬਰ, ਲੋਕ ਸਭਾ | |
ਦਫ਼ਤਰ ਸੰਭਾਲਿਆ 4 ਜੂਨ 2024 | |
ਤੋਂ ਪਹਿਲਾਂ | ਬਦਰੁੱਦੀਨ ਅਜਮਲ |
ਹਲਕਾ | ਧੁਬਰੀ |
ਅਸਾਮ ਵਿਧਾਨ ਸਭਾ ਦਾ ਮੈਂਬਰ | |
ਦਫ਼ਤਰ ਵਿੱਚ 20 ਸਤੰਬਰ 2001 – 4 ਜੂਨ 2024 | |
ਤੋਂ ਪਹਿਲਾਂ | ਅਤੁਲ ਕੁਮਾਰ ਸ਼ਰਮਾ |
ਤੋਂ ਬਾਅਦ | TBA |
ਹਲਕਾ | ਸਾਮਗੁਰੀ |
ਕੈਬਨਿਟ ਮੰਤਰੀ, ਅਸਾਮ ਸਰਕਾਰ | |
ਦਫ਼ਤਰ ਵਿੱਚ 21 ਮਈ 2006 – 24 ਮਈ 2016 | |
ਮੁੱਖ ਮੰਤਰੀ | ਤਰੁਣ ਗਗੋਈ |
ਮੰਤਰਾਲੇ ਤੇ ਡਿਪਾਰਟਮੈਂਟ |
|
ਤੋਂ ਪਹਿਲਾਂ | ਚੰਦਨ ਬ੍ਰਹਮਾ |
ਤੋਂ ਬਾਅਦ | ਨਾਬਾ ਕੁਮਾਰ ਦੋਲੇ |
ਨਿੱਜੀ ਜਾਣਕਾਰੀ | |
ਜਨਮ | ਰਕੀਬੁਲ ਹੁਸੈਨ 7 ਅਗਸਤ 1964 ਨਗਾਓਂ, ਅਸਾਮ, ਭਾਰਤ |
ਕੌਮੀਅਤ | ਭਾਰਤੀ |
ਸਿਆਸੀ ਪਾਰਟੀ | ਭਾਰਤੀ ਰਾਸ਼ਟਰੀ ਕਾਂਗਰਸ |
ਰਿਹਾਇਸ਼ | ਬਿਮਲਾ ਬੋਰਾ ਰੋਡ, ਨਗਾਓਂ, ਅਸਾਮ, ਭਾਰਤ |
ਅਲਮਾ ਮਾਤਰ | ਨਗਾਓਂ ਕਾਲਜ(ਬੀਏ) |
ਪੇਸ਼ਾ |
|
ਰਕੀਬੁਲ ਹੁਸੈਨ (ਜਨਮ 7 ਅਗਸਤ 1964) ਇੱਕ ਭਾਰਤੀ ਸਿਆਸਤਦਾਨ ਹੈ। ਇਹ ਧੂਬਰੀ, ਅਸਾਮ ਤੋਂ ਭਾਰਤ ਦੀ ਲੋਕ ਸਭਾ ਵਿੱਚ ਬਤੌਰ ਸੰਸਦ ਮੈਂਬਰ ਸੇਵਾ ਨਿਭਾ ਰਿਹਾ ਹੈ। ਇਹ 2021 ਤੋਂ 2024 ਤੱਕ ਅਸਾਮ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਉਪ-ਨੇਤਾ ਸੀ। ਇਹ ਸਾਮਗੁਰੀ ਤੋਂ ਅਸਾਮ ਵਿਧਾਨ ਸਭਾ ਦਾ ਮੈਂਬਰ ਸੀ। [1]
ਹੁਸੈਨ ਦਾ ਜਨਮ ਮਰਹੂਮ ਅਲਹਾਜ਼ ਨੂਰੁਲ ਹੁਸੈਨ ਦੇ ਘਰ 7 ਅਗਸਤ 1964 ਨੂੰ ਹੋਇਆ ਸੀ।
ਇਹ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੋਂ ਐਮਏ ਰਾਜਨੀਤੀ ਸ਼ਾਸਤਰ ਵਿੱਚ ਪੋਸਟ ਗ੍ਰੈਜੂਏਟ ਹੈ।[2]
ਇਹ 2001 ਤੋਂ ਭਾਰਤੀ ਰਾਸ਼ਟਰੀ ਕਾਂਗਰਸ ਪਾਰਟੀ ਵੱਲੋਂ ਅਸਾਮ ਵਿਧਾਨ ਸਭਾ ਵਿੱਚ ਸਾਮਗੁਰੀ ਹਲਕੇ ਦੀ ਨੁਮਾਇੰਦਗੀ ਕਰਦਾ ਆ ਰਿਹਾ ਹੈ।
ਇਸਨੇ 2002 ਤੋਂ 2006 ਤੱਕ ਤਰੁਣ ਗੋਗੋਈ ਸਰਕਾਰ ਵਿੱਚ ਗ੍ਰਹਿ (ਜੇਲ੍ਹ ਅਤੇ ਹੋਮ ਗਾਰਡ), ਬਾਰਡਰ ਏਰੀਆ ਡਿਵੈਲਪਮੈਂਟ ਅਤੇ ਪਾਸਪੋਰਟ ਦੇ ਰਾਜ ਮੰਤਰੀ ਵਜੋਂ ਸੇਵਾ ਨਿਭਾਈ।[3][4][5][6][7][8]
ਇਸਨੇ 2004 ਤੋਂ 2006 ਤੱਕ ਤਰੁਣ ਗੋਗੋਈ ਸਰਕਾਰ ਵਿੱਚ ਰਾਜ, ਗ੍ਰਹਿ, ਰਾਜਨੀਤਿਕ, ਪਾਸਪੋਰਟ, HAJ, BAD, ਸੂਚਨਾ ਤਕਨਾਲੋਜੀ, ਪ੍ਰਿੰਟਿੰਗ ਅਤੇ ਸਟੇਸ਼ਨਰੀ, ਅਸਾਮ ਸਰਕਾਰ ਦੇ ਮੰਤਰੀ ਵਜੋਂ ਕੰਮ ਕੀਤਾ।
ਇਸਨੇ 2011 ਤੋਂ 2016 ਤੱਕ ਤਰੁਣ ਗੋਗੋਈ ਮੰਤਰਾਲੇ III ਵਿੱਚ ਜੰਗਲਾਤ ਅਤੇ ਵਾਤਾਵਰਣ ਅਤੇ ਪੰਚਾਇਤ ਅਤੇ ਪੇਂਡੂ ਵਿਕਾਸ, ਅਸਾਮ ਸਰਕਾਰ ਦੇ ਮੰਤਰੀ ਵਜੋਂ ਸੇਵਾ ਨਿਭਾਈ। ਇਹ 2006 ਤੋਂ 2011 ਤੱਕ ਤਰੁਣ ਗੋਗੋਈ ਸਰਕਾਰ ਵਿੱਚ ਵਾਤਾਵਰਣ ਅਤੇ ਜੰਗਲਾਤ, ਸੈਰ-ਸਪਾਟਾ, ਸੂਚਨਾ ਅਤੇ ਲੋਕ ਸੰਪਰਕ, ਪ੍ਰਿੰਟਿੰਗ ਅਤੇ ਸਟੇਸ਼ਨਰੀ ਮੰਤਰੀ ਰਿਹਾ।
ਹੁਸੈਨ ਅਸਾਮ ਓਲੰਪਿਕ ਸੰਘ ਦਾ ਜਨਰਲ ਸਕੱਤਰ ਸੀ। 2015 ਵਿੱਚ ਇਹ ਆਲ ਇੰਡੀਆ ਕੈਰਮ ਫੈਡਰੇਸ਼ਨ ਦਾ ਪ੍ਰਧਾਨ ਬਣਿਆ।[9]
2024 ਦੀਆਂ ਭਾਰਤ ਲੋਕ ਸਭਾ ਚੋਣਾਂ ਵਿੱਚ ਇਸਨੇ 10 ਲੱਖ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਜਿੱਤ ਪ੍ਰਾਪਤ ਕੀਤੀ, ਜੋ ਦੇਸ਼ ਵਿੱਚ ਸਭ ਤੋਂ ਵੱਡੇ ਫ਼ਰਕ ਵਾਲ਼ੀ ਜਿੱਤ ਸੀ।[10]