ਰਵੀਸ਼ੰਕਰ ਸ਼ੁਕਲ (ਜਨਮ 2 ਅਗਸਤ 1877 ਸਾਗਰ, ਮਧੱਪ੍ਰਦੇਸ਼ — ਮੌਤ 31 ਦਸੰਬਰ 1956 ਦਿੱਲੀ) ਇੱਕ ਕਾਂਗਰਸੀ,ਆਜ਼ਾਦੀ ਦੀ ਲੜਾਈ ਦਾ ਸੈਨਾਪਤੀ , 27 ਅਪ੍ਰੇਲ 1946 ਤੋਂ 14 ਅਗਸਤ 1947 ਤੱਕ ਸੀਪੀ ਅਤੇ ਬੇਰਾਰ (CP & Berar) ਦਾ ਪ੍ਰਮੁੱਖ, 15 ਅਗਸਤ 1947 ਤੋਂ 31 ਅਕਤੂਬਰ 1956 ਤੱਕ ਸੀਪੀ ਅਤੇ ਬੇਰਾਰ ਦੇ ਪਹਿਦਾ ਮੁੱਖਮੰਤਰੀ ਅਤੇ 1 ਨਵੰਬਰ 1956 ਨੂੰ ਹੋਂਦ ਵਿੱਚ ਆਏ ਨਵੇਂ ਰਾਜ ਮੱਧਪ੍ਰਦੇਸ਼ ਦਾ ਪਹਿਲਾ ਮੁੱਖਮੰਤਰੀ ਸੀ। ਆਪਣੇ ਕਾਰਜਕਾਲ ਦੇ ਦੌਰਾਨ 31 ਦਸੰਬਰ 1956 ਨੂੰ ਉਸਦੀ ਮੌਤ ਹੋ ਗਈ।
ਪੰਡਿਤ ਰਵੀ ਸ਼ੰਕਰ ਸ਼ੁਕਲ ਦਾ ਜਨਮ ਬਰਤਾਨਵੀ ਭਾਰਤ ਦੇ ਮੱਧ ਪ੍ਰਾਂਤ ਵਿੱਚ ਸਾਗਰ ਵਿਖੇ, 2 ਅਗਸਤ 1877 ਨੂੰ ਪੰਡਤ ਜਗਨਨਾਥ ਸ਼ੁਕਲ (1854-1924) ਅਤੇ ਤੁਲਸੀ ਦੇਵੀ (1858-1941) ਦੇ ਘਰ ਹੋਇਆ।