ਰਹਿਮਾਨ ਰਾਹੀ | |
---|---|
![]() | |
ਜਨਮ | ਭਾਰਤ | 6 ਮਈ 1925
ਮੌਤ | 9 ਜਨਵਰੀ 2023 | (ਉਮਰ 97)
ਕਿੱਤਾ | ਲੇਖਕ |
ਭਾਸ਼ਾ | ਕਸ਼ਮੀਰੀ |
ਰਾਸ਼ਟਰੀਅਤਾ | ਭਾਰਤੀ |
ਨਾਗਰਿਕਤਾ | ਭਾਰਤੀ |
ਵਿਸ਼ਾ | ਸਾਹਿਤ |
ਪ੍ਰਮੁੱਖ ਕੰਮ | 'ਸਿਆਹ ਰੂਦ ਜੇਰੇਨ ਮੰਜ਼' |
ਪ੍ਰਮੁੱਖ ਅਵਾਰਡ | ਗਿਆਨਪੀਠ |
ਰਹਿਮਾਨ ਰਾਹੀ (6 ਮਾਰਚ, 125 - 9 ਜਨਵਰੀ, 2023) ਕਸ਼ਮੀਰ ਦੇ ਪਹਿਲੇ ਗਿਆਨਪੀਠ ਪੁਰਸਕਾਰ ਜੇਤੂ ਪ੍ਰੋਫੈਸਰ ਕਸ਼ਮੀਰ ਦੇ ਪ੍ਰਮੁੱਖ ਕਵੀ ਹਨ। ਉਨ੍ਹਾਂ ਨੂੰ 2004 ਗਿਆਨਪੀਠ ਇਨਾਮ ਵਿੱਚ ਮਿਲਿਆ। ਇਹ ਪਹਿਲਾ ਮੌਕਾ ਸੀ ਜਦੋਂ ਕਸ਼ਮੀਰੀ ਭਾਸ਼ਾ ਦੇ ਕਿਸੇ ਸਾਹਿਤਕਾਰ ਨੂੰ ਗਿਆਨਪੀਠ ਇਨਾਮ ਮਿਲਿਆ। ਰਹਿਮਾਨ ਪਿਛਲੇ ਪੰਜ ਦਹਾਕਿਆਂ ਤੋਂ ਕਸ਼ਮੀਰੀ ਭਾਸ਼ਾ ਵਿੱਚ ਆਪਣਾ ਸਾਹਿਤਕ ਸਿਰਜਣ ਕਰਦੇ ਹਨ ਅਤੇ ਇਸ ਦੌਰਾਨ ਉਨ੍ਹਾਂ ਨੇ ਕਈ ਮਹੱਤਵਪੂਰਣ ਰਚਨਾਵਾਂ ਰਚੀਆਂ।
ਉਹਨਾਂ ਨੇ ਕਵਿਤਾਵਾਂ ਦੇ ਕਈ ਸੰਗ੍ਰਹਿ ਲਿਖੇ ਤੇ ਹੋਰਾਂ ਮੰਨੇ-ਪ੍ਰਮੰਨੇ ਕਵੀਆਂ ਦੇ ਕੰਮ ਦਾ ਦੂਜੀਆਂ ਭਾਸ਼ਾਵਾਂ ਤੋਂ ਕਸ਼ਮੀਰੀ ਵਿਚ ਤਰਜਮਾ ਵੀ ਕੀਤਾ। ਰਹਿਮਾਨ ਰਾਹੀ ਨੇ ਬਾਬਾ ਫਰੀਦ ਦੀਆਂ ਰਚਨਾਵਾਂ ਦਾ ਵੀ ਕਸ਼ਮੀਰੀ ਵਿਚ ਅਨੁਵਾਦ ਕੀਤਾ ਸੀ। ਉਨ੍ਹਾਂ ਦੇ ਸ਼ੁਰੂਆਤੀ ਰਚਨਾਤਮਕ ਕਾਰਜ ਉਤੇ ਦੀਨਾਨਾਥ ਨਾਦਿਮ ਦਾ ਕਾਫ਼ੀ ਪ੍ਰਭਾਵ ਨਜ਼ਰ ਆਇਆ।
ਰਹਿਮਾਨ ਰਾਹੀ ਦੀਆਂ ਮੁੱਖ ਲਿਖਤਾਂ:[1]
ਰਹਿਮਾਨ ਰਾਹੀ ਨੇ 9 ਜਨਵਰੀ 2023 ਨੂੰ ਸ੍ਰੀਨਗਰ ਸ਼ਹਿਰ ਦੇ ਨੌਸ਼ਹਿਰਾ ਇਲਾਕੇ ਵਿਚ ਆਖ਼ਰੀ ਸਾਹ ਲਏ।
.