ਰਾਗ ਕਿਰਵਾਨੀ

ਕਿਰਵਾਨੀ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਵਿੱਚ ਇੱਕ ਸੰਗੀਤਕ ਪੈਮਾਨਾ ਹੈ। ਇਹ ਇੱਕ ਅਜਿਹਾ ਭਾਰਤੀ ਰਾਗ ਹੈ ਜੋ ਵਿਸ਼ੇਸ਼ ਤੌਰ 'ਤੇ ਸਾਜ਼ ਸੰਗੀਤ ਲਈ ਅਨੁਕੂਲ ਹੈ।ਇਹ ਪੈਮਾਨਾ ਪੱਛਮੀ ਸੰਗੀਤ ਵਿੱਚ ਹਾਰਮੋਨਿਕ ਮਾਇਨਰ ਵਾਂਗ ਹੀ ਹੈ। ਕਿਰਵਾਨੀ ਵਿੱਚ ਪੀਲੂ ਦੇ ਰੰਗ ਨਜ਼ਰ ਆਉਂਦੇ ਹਨ। ਇਹ ਰਾਗ ਕਾਰਨਾਟਿਕੀ ਸੰਗੀਤ ਦੇ ਰਾਗ ਕੀਰਵਾਨੀ ਤੋਂ ਲਿਆ ਗਿਆ ਹੈ।

ਰਾਗ ਕਿਰਵਾਨੀ ਦਾ ਪਰਿਚੈ:-

ਸੁਰ ਗੰਧਾਰ (ਗ) ਅਤੇ ਧੈਵਤ (ਧ) ਕੋਮਲ ਬਾਕੀ ਸਾਰੇ ਸੁਰ ਸ਼ੁੱਧ
ਜਾਤੀ ਸੰਪੂਰਣ-ਸੰਪੂਰਣ
ਥਾਟ ਪਰਿਭਾਸ਼ਿਤ ਨਹੀਂ
ਵਾਦੀ-ਸੰਵਾਦੀ ਪੰਚਮ-ਸ਼ਡਜ
ਸਮਾਂ ਰਾਤ ਦਾ ਦੂਜਾ ਪਹਿਰ
ਠੇਹਿਰਾਵ ਵਾਲੇ ਸੁਰ ਸ ਰੇ ਪ-ਸੰ ਪ ਰੇ
ਮੁੱਖ ਅੰਗ ਸੰ ;ਸੰ ਨੀ ਸੰ ਰੇ ਰੇ ਸੰ ਨੀ ਪ ; ਪ ਮ ਪ ; ਪ ਮ ਪ ; ਪ ਮ ਪ ; ਪ ਮ ਰੇ ;ਮ ; ਰੇਸ,ਨੀ ਨੀਰਸੰ
ਅਰੋਹ ਸਰੇ ਮ ਪ ਨੀ ਸੰ
ਅਵਰੋਹ ਸੰ ਨੀ ਪ ਮ ਰੇਸ

ਰਾਗ ਕਿਰਵਾਨੀ ਬਾਰੇ ਵਿਸ਼ੇਸ਼ ਜਾਣਕਾਰੀ :-

  • ਰਾਗ ਕਿਰਵਾਨੀ ਨੂੰ ਕਰਨਾਟਕੀ ਸੰਗੀਤ ਤੋਂ ਹਿੰਦੁਸਤਾਨੀ ਸੰਗੀਤ ਵਿੱਚ ਤਬਦੀਲ ਕੀਤਾ ਗਿਆ ਹੈ।
  • ਰਾਗ ਕਿਰਵਾਨੀ ਦਾ ਪ੍ਰਯੋਗ ਵਾਦ ਸੰਗੀਤ ਵਿੱਚ ਜਿਆਦਾ ਕੀਤਾ ਜਾਂਦਾ ਹੈ।
  • ਰਾਗ ਕਿਰਵਾਨੀ ਸੁਭਾ ਪੱਖੋਂ ਬਹੁਤ ਹੀ ਚੰਚਲ ਹੈ।
  • ਰਾਗ ਕਿਰਵਾਨੀ ਦਾ ਪ੍ਰਯੋਗ ਠੁਮਰੀ ਵਰਗੀਆਂ ਰਚਨਾਵਾਂ 'ਚ ਬਹੁਤ ਕੀਤਾ ਜਾਂਦਾ ਹੈ ਅਤੇ ਦਖਣੀ ਫਿਲਮਾਂ 'ਚ ਬਹੁਤ ਸਾਰੇ ਗਾਨੇ ਇਸ ਰਾਗ 'ਚ ਸੁਰ-ਬੱਧ ਕੀਤੇ ਗਾਏ ਹਨ।


ਹੇਠਾਂ ਦਿੱਤੀ ਗਈ ਸੁਰ-ਸੰਗਤੀ ਰਾਗ ਕਿਰਵਾਨੀ ਦੇ ਸਰੂਪ ਨੂੰ ਨਿਖਾਰਦੀਆਂ ਹਨ-

ਸ ਰੇ ਪ; ਪ ਮ ਰੇ ਮ ਪ ; ਪ ਨੀ ਸੰ ਨੀ ਪ ; ਪ ਨੀ ਸੰ ; ਪ ਸ ਰੇੰ ; ਸੰ ਰੇੰ ਗੰ ਰੇੰ ਸੰ ਨੀ ਪ ; ਸੰ ਰੇੰ ਗੰ ਰੇੰ ਸੰ ਨੀ ਪ ; ਪ ਨੀ ਰੇੰ ਨੀ प ; ਨੀ ਮ; ਰੇ ; ਪ ਮ ਰੇ ਸ, ਨੀ ; ਰੇਸ,ਨੀ(ਮੰਦਰ),ਧ(ਮੰਦਰ), ਨੀ(ਮੰਦਰ) ਰੇ ਸ  ;