ਰਾਗ ਮਾਰਵਾ

ਰਾਗ ਮਾਰਵਾ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦਾ ਬਹੁਤ ਹੀ ਪ੍ਰਚਲਿਤ ਰਾਗ ਹੈ।

ਇਹ ਆਪਣੇ ਹੀ ਨਾਂ ਦੇ ਥਾਟ ਯਾਨੀ ਕਿ ਥਾਟ ਮਾਰਵਾ ਤੋਂ ਪੈਦਾ ਹੋਇਆ ਹੈ।

ਸੰਖੇਪ ਵਿਚ ਜਾਣਕਾਰੀ

[ਸੋਧੋ]
ਥਾਟ ਮਾਰਵਾ
ਸੁਰ ਪੰਚਮ ਵਰਜਤ

ਰਿਸ਼ਭ ਕੋਮਲ ਮਧ੍ਯਮ ਤੀਵ੍ਰ ਬਾਕੀ ਸਾਰੇ ਸੁਰ ਸ਼ੁੱਧ

ਜਾਤੀ ਸ਼ਾਡਵ-ਸ਼ਾਡਵ
ਅਰੋਹ ਸ,ਧ(ਮੰਦਰ),ਨੀ(ਮੰਦਰ),ਰੇ,ਗ,ਮ(ਤੀਵ੍ਰ),ਧ,ਨੀ,ਸੰ
ਅਵਰੋਹ ਸੰ,ਨੀ,ਧ,ਮ(ਤੀਵ੍ਰ),ਗ,ਰੇ,ਸ,ਨੀ(ਮੰਦਰ),ਧ(ਮੰਦਰ),ਸ,ਨੀ(ਮੰਦਰ),ਰੇ,ਸ
ਵਾਦੀ ਰੇ
ਸੰਵਾਦੀ
ਠੇਹਰਾਵ ਵਾਲੇ ਸੁਰ ਰੇ ਧ , ਧ ਰੇ
ਮੁਖ ਅੰਗ ਸ ; ਨੀ : ਧ(ਮੰਦਰ)ਸ ; ਨੀ (ਮੰਦਰ) ਰੇ ; ਗਮਧ ;ਧਮਗ ਰੇ ;

ਨੀ(ਮੰਦਰ)ਧ (ਮੰਦਰ)ਰੇਸ ;

ਸਮਾਂ ਦਿਨ ਦਾ ਚੌਥਾ ਪਹਿਰ(ਸ਼ਾਮ 3-6 ਵਜੇ ਤਕ)
ਮਿਲਦੇ ਜੁਲਦੇ ਰਾਗ ਮਲਵਈ ਤੇ ਮਾਰੂ

ਖਾਸ ਗੱਲਾਂ

[ਸੋਧੋ]
  • ਰਾਗ ਮਾਰਵਾ ਇੱਕ ਬਹੁਤ ਹੀ ਪ੍ਰਚਲਿਤ ਅਤੇ ਮਧੁਰ ਰਾਗ ਹੈ।
  • ਰਾਗ ਮਾਰਵਾ ਤੇ ਰਾਗ ਪੂਰਿਆ ਬਹੁਤ ਹੀ ਮਿਲਦੇ ਜੁਲਦੇ ਰਾਗ ਹਨ ਲੇਕਿਨ ਰਾਗ ਪੂਰਿਆ 'ਚ ਗੰਧਾਰ ਤੇ ਨਿਸ਼ਾਦ ਤੇ ਜਿਆਦਾ ਠੇਹਰਿਆ ਜਾਂਦਾ ਹੈ।
  • ਇਸ ਰਾਗ ਦਾ ਵਿਸਤਾਰ ਕਰਨਾ ਥੋੜਾ ਮੁਸਕਿਲ ਹੁੰਦਾ ਹੈ।
  • ਇਹ ਰਾਗ ਜ਼ਿਆਦਾਤਰ ਮੱਧ ਸਪ੍ਤਕ 'ਚ ਗਾਇਆ ਜਾਂਦਾ ਹੈ।
  • ਇਹ ਰਾਗ ਸੁਣਨ ਵਾਲੇ ਦੇ ਮਨ 'ਚ ਭਗਤੀ ਭਾਵ ਤੇ ਤਿਆਗ ਦੀ ਭਾਵਨਾ ਪੈਦਾ ਕਰਦਾ ਹੈ।
  • ਰਾਗ ਮਾਰਵਾ ਮਾਰਵਾ ਪਰਿਵਾਰ ਵਾਲੇ ਰਾਗਾਂ ਦਾ ਮੁਖਿਆ ਹੁੰਦਾ ਹੈ।
  • ਮਾਰਵਾ ਰਾਗ ਜਦੋਂ ਪੂਰੀ ਰੂਹ ਨਾਲ ਗਾਇਆ-ਵਜਾਇਆ ਜਾਂਦਾ ਹੈ ਖਾਸ ਕਰਕੇ ਜਦੋਂ ਰਿਸ਼ਭ ਨੂੰ ਅਤਿ ਕੋਮਲ ਕਰਕੇ ਲਗਾਇਆ ਜਾਂਦਾ ਹੈ ਅਤੇ ਸ਼ੜਜ ਦਾ ਗੁਰੇਜ ਕੀਤਾ ਜਾਂਦਾ ਹੈ ਤਾਂ ਸੁਣਨ ਤੇ ਸੁਣਾਉਣ ਵਾਲੇ ਦੋਵੇਂ ਬਹੁਤ ਹੀ ਰਾਹਤ ਵਾਲੀ ਤੇ ਸਕੂਨ ਵਾਲੀ ਇੱਕ ਖਾਸ ਤਰਾਂ ਦੀ ਬੈਚੇਨੀ ਮਹਸੂਸ ਕਰਦੇ ਹਨ।
  • ਸੂਰਜ ਡੁੱਬਣ ਤੋਂ ਬਾਦ ਦੇ ਸਮੇਂ ਗਾਏਂ-ਵਜਾਏ ਜਾਣ ਤੇ ਇਸ ਰਾਗ ਦੀ ਮਧੁਰਤਾ ਹੋਰ ਵੀ ਵੱਧ ਜਾਂਦੀ ਹੈ।
  • ਸੁਭਾ ਵੱਜੋਂ ਰਾਗ ਮਾਰਵਾ ਇਕ ਉਦਾਸ ਤੇ ਗਮਗੀਨ ਰਾਗ ਹੈ।
  • ਮਾਰਵਾ ਦੀ ਕੋਮਲ ਰੇ ਭੈਰਵੀ ਰਾਗ ਦੀ ਕੋਮਲ ਰੇ ਤੋਂ ਥੋੜੀ ਉੱਚੀ ਹੁੰਦੀ ਹੈ।

ਇਤਿਹਾਸਕ ਜਾਣਕਾਰੀ

[ਸੋਧੋ]

ਮਾਰਵਾ ਦੇ ਪੂਰਵਜ (ਮਾਰੂ ਜਾਂ ਮਾਰੂਵਾ) ਦੇ 16ਵੀਂ ਸਦੀ ਤੋਂ ਬਾਅਦ ਦੇ ਸਾਹਿਤ ਵਿੱਚ ਵੱਖ-ਵੱਖ ਮਾਪਦੰਡ ਹਨ। ਪ੍ਰਤਾਪ ਸਿੰਘ (18ਵੀਂ ਸਦੀ ਦਾ ਅੰਤ) ਲਿਖਦਾ ਹੈ ਕਿ ਮਾਰਵਾ ਪ੍ਰਾਚੀਨ ਮਾਲਵਾ ਵਰਗਾ ਹੀ ਹੈ, ਅਤੇ ਇਸਦੀ ਸੁਰੀਲੀ ਰੂਪ-ਰੇਖਾ ਅੱਜ ਦੇ ਮਾਰਵਾ ਨਾਲ ਬਹੁਤ ਮਿਲਦੀ ਜੁਲਦੀ ਹੈ।

ਮਹੱਤਵਪੂਰਨ ਰਿਕਾਰਡਜ਼

[ਸੋਧੋ]