![]() | |
ਤਸਵੀਰ:Rajasthan Patrika on Feb 29th 2012.jpg 29 February 2012 front page of Rajasthan Patrika | |
ਕਿਸਮ | ਰੋਜ਼ਾਨਾ ਅਖਬਾਰ |
---|---|
ਫਾਰਮੈਟ | Broadsheet |
ਮਾਲਕ | ਰਾਜਸਥਾਨ ਪਤ੍ਰਿਕਾ ਪ੍ਰਾਈਵੇਟ ਲਿਮਿਟੇਡ |
ਸੰਸਥਾਪਕ | ਸ਼੍ਰੀ ਕਰਪੂਰ ਚੰਦ ਕੁਲਿਸ਼ |
ਖ਼ਬਰੀ ਸੰਪਾਦਕ | ਸ੍ਰੀ ਗੁਲਾਬ ਕੋਠਾਰੀ |
ਸਥਾਪਨਾ | 7 ਮਾਰਚ 1956 |
ਰਾਜਨੀਤਿਕ ਇਲਹਾਕ | ਨਿਰਪੱਖ |
ਭਾਸ਼ਾ | ਹਿੰਦੀ |
ਮੁੱਖ ਦਫ਼ਤਰ | ਜੈਪੁਰ, ਰਾਜਸਥਾਨ |
Circulation | 1,788,420 Daily[1] (ਦਸੰਬਰ 2019 ਤੱਕ) |
ਵੈੱਬਸਾਈਟ | www |
ਮੁਫ਼ਤ ਆਨਲਾਈਨ ਪੁਰਾਲੇਖ | epaper |
ਰਾਜਸਥਾਨ ਪੱਤ੍ਰਿਕਾ ਇੱਕ ਭਾਰਤੀ ਹਿੰਦੀ ਭਾਸ਼ਾ ਦਾ ਰੋਜ਼ਾਨਾ ਅਖਬਾਰ ਹੈ। ਇਸਦੀ ਸਥਾਪਨਾ 1956 ਵਿੱਚ ਕਰਪੂਰ ਚੰਦਰ ਕੁਲਿਸ਼ ਦੁਆਰਾ ਕੀਤੀ ਗਈ ਸੀ। ਇਸਨੂੰ ਦਿੱਲੀ ਅਤੇ ਰਾਜਸਥਾਨ ਵਿੱਚ ਰਾਜਸਥਾਨ ਪਤ੍ਰਿਕਾ ਦੇ ਰੂਪ ਵਿੱਚ ਅਤੇ 9 ਹੋਰ ਰਾਜਾਂ ਵਿੱਚ ਪਤ੍ਰਿਕਾ ਦੇ ਰੂਪ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ।[2]
ਭਾਰਤੀ ਪਾਠਕ ਸਰਵੇਖਣ 2013 ਦੇ ਅਨੁਸਾਰ, ਰਾਜਸਥਾਨ ਪਤ੍ਰਿਕਾ ਭਾਰਤ ਵਿੱਚ ਚੌਥੇ ਸਭ ਤੋਂ ਵੱਧ ਪੜ੍ਹੇ ਜਾਣ ਵਾਲੇ ਹਿੰਦੀ ਭਾਸ਼ਾ ਦੇ ਅਖਬਾਰ ਦੇ ਰੂਪ ਵਿੱਚ ਸਾਹਮਣੇ ਆਇਆ ਹੈ, ਅਤੇ ਪਤ੍ਰਿਕਾ ਛੇਵੇਂ ਸਥਾਨ 'ਤੇ ਰਹੀ ਹੈ।[3]
ਰਾਜਸਥਾਨ ਪਤ੍ਰਿਕਾ ਦੀ ਸਥਾਪਨਾ 7 ਮਾਰਚ 1956 ਨੂੰ ਕਰਪੂਰ ਚੰਦਰ ਕੁਲਿਸ਼ ਦੁਆਰਾ ਕੀਤੀ ਗਈ ਸੀ। ਸ੍ਰੀ ਕਰਪੂਰ ਚੰਦ ਕੁਲਿਸ਼ ਜੈਨ ਧਰਮ ਦੇ ਪੈਰੋਕਾਰ ਹਨ। ਕਈ ਸਾਲਾਂ ਦੌਰਾਨ, ਇਹ ਇੱਕ ਪ੍ਰਮੁੱਖ ਰਾਸ਼ਟਰੀ ਰੋਜ਼ਾਨਾ ਬਣ ਗਿਆ।[4]
ਰਾਜਸਥਾਨ ਪੱਤ੍ਰਿਕਾ ਨਵੀਂ ਦਿੱਲੀ ਅਤੇ ਛੱਤੀਸਗੜ੍ਹ ਦੇ ਸੱਤ ਸ਼ਹਿਰਾਂ (ਬਿਲਾਸਪੁਰ, ਜਗਦਲਪੁਰ ਅਤੇ ਰਾਏਪੁਰ ਵਿੱਚ), ਗੁਜਰਾਤ ( ਅਹਿਮਦਾਬਾਦ ਅਤੇ ਸੂਰਤ ਵਿੱਚ), ਕਰਨਾਟਕ ( ਬੰਗਲੌਰ ਅਤੇ ਹੁਬਲੀ ਵਿੱਚ), ਮੱਧ ਪ੍ਰਦੇਸ਼ ( ਭੋਪਾਲ ਵਿੱਚ ਪੱਤਰਿਕਾ ਦੇ ਛੋਟੇ ਨਾਮ ਹੇਠ) ਵਿੱਚ ਐਡੀਸ਼ਨ ਛਾਪਦੀ ਹੈ। ਇਹਨਾਂ ਤੋਂ ਇਲਾਵਾ ਗਵਾਲੀਅਰ, ਇੰਦੌਰ, ਜਬਲਪੁਰ, ਉਜੈਨ ਅਤੇ ਅੱਠ ਹੋਰ ਸ਼ਹਿਰ), ਰਾਜਸਥਾਨ ( ਜੈਪੁਰ, ਜੋਧਪੁਰ, ਕੋਟਾ, ਗੰਗਾਪੁਰ ਸ਼ਹਿਰ ਅਤੇ 13 ਹੋਰ ਸ਼ਹਿਰ) ਅਤੇ ਤਾਮਿਲਨਾਡੂ ( ਚੇਨਈ ਅਤੇ ਕੋਇੰਬਟੂਰ ਵਿਖੇ) ਵਿੱਚ ਵੀ ਵਿੱਚ ਇਸਦੇ ਐਡੀਸ਼ਨ ਛਪਦੇ ਹਨ।[5][6]
2015 ਦੇ ਸ਼ੁਰੂ ਵਿੱਚ, ਰਾਜਸਥਾਨ ਪਤ੍ਰਿਕਾ ਨੇ ਸੀਨੀਅਰ ਪੱਤਰਕਾਰ ਅਤੇ ਸੰਪਾਦਕ ਸ਼ੋਮਾ ਚੌਧਰੀ ਦੀ ਅਗਵਾਈ ਹੇਠ ਦਿੱਲੀ-ਆਧਾਰਿਤ ਅੰਗਰੇਜ਼ੀ ਨਿਊਜ਼ ਵੈੱਬਸਾਈਟ ਦੀ ਘੋਸ਼ਣਾ ਕੀਤੀ, ਜਿਸਨੂੰ ਕੈਚ ਨਿਊਜ਼ ਕਿਹਾ ਜਾਂਦਾ ਹੈ।ਰਾਜਸਥਾਨ ਪਤ੍ਰਿਕਾ ਹਿੰਦੀ ਭਾਸ਼ਾ ਦੇ ਦੋਮਾਸਿਕ ਬਾਲ ਰਸਾਲੇ ਵੀ ਪ੍ਰਕਾਸ਼ਿਤ ਕਰਦੀ ਹੈ। ਜਿਹੜੇ "ਬਲਹੰਸ" ਅਤੇ "ਛੋਟੂ-ਮੋਟੂ" ਨਾਂ ਹੇਠ ਪ੍ਰਕਾਸ਼ਿਤ ਹੁੰਦੇ ਹਨ।[7]
ਅਖਬਾਰ ਦਾ ਇੱਕ ਟੈਲੀਵਿਜ਼ਨ ਡਿਵੀਜ਼ਨ, ਪੱਤਰਿਕਾ ਟੀਵੀ ਵੀ ਹੈ, ਜੋ ਕਿ ਸੈਟੇਲਾਈਟ ਰਾਹੀਂ ਘਰੇਲੂ ਤੌਰ 'ਤੇ ਅਤੇ ਦੁਨੀਆ ਭਰ ਵਿੱਚ ਆਪਣੇ YouTube ਚੈਨਲ ਰਾਹੀਂ ਖਬਰਾਂ ਦੀਆਂ ਘਟਨਾਵਾਂ ਅਤੇ ਪ੍ਰਸਾਰਣ ਨੂੰ ਕਵਰ ਕਰਦਾ ਹੈ। ਇਸਦਾ ਨੈੱਟਵਰਕ 9 ਜੂਨ 2015 ਨੂੰ ਲਾਂਚ ਹੋਇਆ ਸੀ।