ਰਾਜੇਂਦਰ ਯਾਦਵ | |
---|---|
![]() | |
ਜਨਮ | 28 ਅਗਸਤ 1929 |
ਮੌਤ | 28 ਅਕਤੂਬਰ 2013 ਨਵੀਂ ਦਿੱਲੀ | (ਉਮਰ 84)
ਕਿੱਤਾ | ਨਾਵਲਕਾਰ |
ਭਾਸ਼ਾ | ਹਿੰਦੀ |
ਰਾਸ਼ਟਰੀਅਤਾ | ਭਾਰਤੀ |
ਨਾਗਰਿਕਤਾ | ਭਾਰਤੀ |
ਰਾਜੇਂਦਰ ਯਾਦਵ (ਹਿੰਦੀ: राजेन्द्र यादव) (28 ਅਗਸਤ 1929 – 28 ਅਕਤੂਬਰ 2013) ਇੱਕ ਹਿੰਦੀ ਗਲਪ ਲੇਖਕ ਸੀ ਅਤੇ ਇਸਨੂੰ ਮੋਹਨ ਰਾਕੇਸ਼ ਅਤੇ ਕਮਲੇਸ਼ਵਰ ਤੋਂ ਬਾਅਦ ਨਵੀਂ ਕਹਾਣੀ ਵਿਧਾ ਦਾ ਆਖ਼ਰੀ ਹਸਤਾਖ਼ਰ ਮੰਨਿਆ ਜਾਂਦਾ ਹੈ। ਉਨ੍ਹਾਂ ਨੇ 1986 ਵਿੱਚ ਮਸ਼ਹੂਰ ਸਾਹਿਤਕਾਰ ਮੁਨਸ਼ੀ ਪ੍ਰੇਮ ਚੰਦ ਦੇ ਪਰਚੇ 'ਹੰਸ' ਦਾ ਮੁੜ ਪ੍ਰਕਾਸ਼ਨ ਕੀਤਾ ਜੋ 1930 ਵਿੱਚ ਸ਼ੁਰੂ ਹੋਇਆ ਸੀ ਅਤੇ 1953 ਵਿੱਚ ਬੰਦ ਹੋ ਗਿਆ ਸੀ। ਉਨ੍ਹਾਂ 31 ਜੁਲਾਈ 1986, (ਪ੍ਰੇਮ ਚੰਦ ਦੇ ਜਨਮ ਦਿਨ) ਤੇ ਇਹ ਮੁੜ ਸ਼ੁਰੂ ਕੀਤਾ। ਆਪਣੀ ਲੇਖਣੀ ਰਾਹੀਂ ਉਸ ਨੇ ਲੋਕਤਾਂਤਰਿਕ ਕਦਰਾਂ ਕੀਮਤਾਂ, ਮਨੁੱਖੀ ਅਧਿਕਾਰਾਂ, ਦਲਿਤਾਂ ਅਤੇ ਔਰਤਾਂ ਦੇ ਅਧਿਕਾਰਾਂ ਨੂੰ ਉਭਾਰਿਆ। [1][2] ਉਸ ਦੀ ਪਤਨੀ ਮੰਨੂ ਭੰਡਾਰੀ ਵੀ ਪ੍ਰਸਿੱਧ ਹਿੰਦੀ ਗਲਪਕਾਰ ਹੈ।
ਰਾਜੇਂਦਰ ਯਾਦਵ ਦਾ ਜਨਮ 28 ਅਗਸਤ 1929 ਨੂੰ ਆਗਰੇ ਵਿੱਚ ਹੋਇਆ ਸੀ। ਉਸ ਨੇ 1951 ਵਿੱਚ ਆਗਰਾ ਯੂਨੀਵਰਸਿਟੀ ਤੋਂ ਹਿੰਦੀ ਐਮ ਏ ਵਿੱਚ ਯੂਨੀਵਰਸਿਟੀ ਵਿੱਚੋਂ ਪਹਿਲੇ ਸਥਾਨ ਹਾਸਲ ਕੀਤਾ।