ਰਾਜੇਂਦਰ ਅਨੰਤਰਾਏ ਸ਼ੁਕਲਾ ਇਕ ਗੁਜਰਾਤੀ ਕਵੀ ਹੈ। ਉਸਨੇ ਸਵੈ-ਇੱਛਾ ਨਾਲ ਸੇਵਾ ਮੁਕਤ ਹੋਣ ਤੋਂ ਪਹਿਲਾਂ ਵੱਖ-ਵੱਖ ਥਾਵਾਂ 'ਤੇ ਪੜ੍ਹਾਇਆ। ਉਸਨੇ ਕਈ ਕਾਵਿ-ਸੰਗ੍ਰਹਿ ਪ੍ਰਕਾਸ਼ਤ ਕੀਤੇ ਜਿਨ੍ਹਾਂ ਨਾਲ ਉਸਨੂੰ ਕਈ ਵੱਡੇ ਗੁਜਰਾਤੀ ਸਾਹਿਤਕ ਪੁਰਸਕਾਰ ਮਿਲੇ।
ਉਸ ਦਾ ਜਨਮ 12 ਅਕਤੂਬਰ 1942 ਨੂੰ ਜੂਨਾਗੜ੍ਹ, ਗੁਜਰਾਤ, ਭਾਰਤ ਦੇ ਨੇੜੇ ਬੰਟਵਾ ਪਿੰਡ ਵਿੱਚ ਹੋਇਆ ਸੀ। ਉਸਦਾ ਪਰਿਵਾਰ ਵਧਵਾਨ ਦਾ ਮੂਲ ਵਸਨੀਕ ਹੈ। ਉਸਨੇ ਆਪਣੀ ਮੁੱਢਲੀ ਵਿਦਿਆ ਜਾਮਨਗਰ, ਭਾਵਨਗਰ, ਬੰਟਵਾ ਅਤੇ ਮਜੇਵਾੜੀ ਤੋਂ ਪੂਰੀ ਕੀਤੀ। ਉਸਨੇ ਆਪਣੀ ਸੈਕੰਡਰੀ ਸਿਖਿਆ ਜੂਨਾਗੜ੍ਹ ਅਤੇ ਅਹਿਮਦਾਬਾਦ ਤੋਂ ਪੂਰੀ ਕੀਤੀ। ਉਸਨੇ ਆਪਣੀ ਕਾਲਜ ਦੀ ਪੜ੍ਹਾਈ ਬਹਾਉਦੀਨ ਕਾਲਜ, ਜੂਨਾਗੜ੍ਹ ਤੋਂ ਸ਼ੁਰੂ ਕੀਤੀ। ਉਸਨੇ 1965 ਵਿਚ ਸੰਸਕ੍ਰਿਤ ਅਤੇ ਪ੍ਰਕ੍ਰਿਤ ਵਿੱਚ ਬੀ.ਏ. ਐਲ.ਡੀ. ਆਰਟਸ ਕਾਲਜ, ਅਹਿਮਦਾਬਾਦ ਤੋਂ ਅਤੇ ਇਸੇ ਵਿਸ਼ੇ ਦੀ ਐਮ.ਏ. 1967 ਵਿੱਚ ਸਕੂਲ ਆਫ਼ ਲੈਂਗੁਏਜਜ਼, ਗੁਜਰਾਤ ਯੂਨੀਵਰਸਿਟੀ ਤੋਂ ਕੀਤੀ। ਉਸਨੇ 1982 ਤੱਕ ਵੱਖ-ਵੱਖ ਅਦਾਰਿਆਂ ਵਿੱਚ ਪੜ੍ਹਾਇਆ। [1][2][3][4]
ਸ਼ੁਕਲਾ ਦਾ ਵਿਆਹ ਗੁਜਰਾਤੀ ਕਵੀ ਨਯਾਨਾ ਜਾਨੀ ਨਾਲ ਹੋਇਆ ਹੈ।[5] ਦਾਹੋਦ ਵਿਖੇ ਸੰਸਕ੍ਰਿਤ ਪੜ੍ਹਾਉਣ ਤੋਂ ਬਾਅਦ, ਉਸਨੇ ਆਪਣੇ ਬੱਚਿਆਂ ਨੂੰ ਬਿਨਾਂ ਸਕੂਲ ਦੇ ਆਪੇ ਘਰ ਪੜ੍ਹਾਉਣ ਲਈ 1982 ਵਿੱਚ ਸਵੈਇੱਛਤ ਤੌਰ ਤੇ ਆਪਣੀ ਨੌਕਰੀ ਛੱਡ ਦਿੱਤੀ। ਉਹ ਅਹਿਮਦਾਬਾਦ ਵਿੱਚ ਰਹਿੰਦਾ ਹੈ।[3][4]
ਉਸਨੇ ਮਨੋਜ ਖੰਡੇਰੀਆ ਅਤੇ ਸ਼ਿਆਮ ਸਾਧੂ ਦੇ ਨਾਲ ਤਖ਼ਤਸਿੰਘ ਜੀ ਪਰਮਾਰ ਤੋਂ ਕਵਿਤਾ ਪੜ੍ਹੀ। [6]
ਉਹ ਮੱਧਕਾਲੀ ਗੁਜਰਾਤੀ ਸੰਤ ਕਵੀ ਨਰਸਿੰਘ ਮਹਿਤਾ ਦੇ ਕਾਵਿ ਦੇ ਨਾਲ ਨਾਲ ਰੇ ਮੈਥ ਕਵੀਆਂ ਦੇ ਆਧੁਨਿਕਵਾਦੀ ਕਾਵਿ ਤੋਂ ਪ੍ਰਭਾਵਿਤ ਹੈ। [1][4] ਉਸ ਦੀ ਪਹਿਲੀ ਕਵਿਤਾ 1962 ਵਿਚ ਕੁਮਾਰ ਰਸਾਲੇ ਵਿਚ ਪ੍ਰਕਾਸ਼ਤ ਹੋਈ ਸੀ। ਉਸਨੇ ਕਈ ਕਾਵਿ ਸੰਗ੍ਰਹਿ ਪ੍ਰਕਾਸ਼ਤ ਕੀਤੇ ਹਨ: ਕੋਮਲ ਰਿਸ਼ਭ (1970), ਅੰਤਰ ਗੰਧਾਰ (1981) ਅਤੇ ਗਜ਼ਲ ਸੰਹਿਤਾ ਦੀਆਂ ਪੰਜ ਜਿਲਦਾਂ (2005)। ਸਵਾਵਾਚਕਨੀ ਸ਼ੋਧ (1972) ਉਸਦੀ ਲੰਮੀ ਕਵਿਤਾ ਹੈ। [3]
ਸ਼ੁਕਲਾ ਨੂੰ ਗੁਜਰਾਤ ਸਰਕਾਰ ਨੇ ਕੋਮਲ ਰਿਸ਼ਭ ਲਈ 1970 ਦੇ ਸਰਬੋਤਮ ਕਾਵਿ-ਸੰਗ੍ਰਹਿ ਲਈ ਸਨਮਾਨਿਤ ਕੀਤਾ ਸੀ ਜਿਸ ਨੂੰ ਉਸਨੇ ਕਵੀ ਰਮੇਸ਼ ਪਰੇਖ ਨਾਲ ਸਾਂਝਾ ਕੀਤਾ ਸੀ। ਉਸ ਨੂੰ ਫਿਰ ਗੁਜਰਾਤ ਸਰਕਾਰ ਦੁਆਰਾ ਅੰਤਰ ਗੰਧਾਰ ਲਈ 1981 ਦੀ ਕਵਿਤਾ ਦੇ ਸਰਬੋਤਮ ਕਾਵਿ-ਸੰਗ੍ਰਹਿ ਲਈ ਸਨਮਾਨਿਤ ਕੀਤਾ ਗਿਆ। ਉਸ ਨੂੰ 1981 ਵਿਚ ਅੰਤਰ ਗੰਧਾਰ ਲਈ 1980-1981 ਵਿੱਚ ਕਵੀ ਨਹਨਲਾਲ ਪੁਰਸਕਾਰ ਅਤੇ ਉਮਾ- ਸਨੇਹਰਾਮੀ ਪੁਰਸਕਾਰ ਵੀ ਦਿੱਤਾ ਗਿਆ। ਉਸ ਨੂੰ 2005 ਵਿਚ ਸਰਬੋਤਮ ਗੁਜਰਾਤੀ ਕਾਵਿ-ਸੰਗ੍ਰਹਿ ਵਜੋਂ ਗਜ਼ਲ ਸੰਹਿਤਾ ਲਈ ਗੁਜਰਾਤ ਸਾਹਿਤ ਅਕਾਦਮੀ ਅਵਾਰਡ ਵੀ ਮਿਲਿਆ ਹੈ। ਉਸਨੂੰ ਨਰਸਿੰਘ ਮਹਿਤਾ ਪੁਰਸਕਾਰ ਵੀ ਮਿਲਿਆ, ਇਹ ਸਭ ਤੋਂ ਉੱਚ ਅਵਾਰਡ ਸਮਕਾਲੀ ਕਵੀ ਨੂੰ 2006 ਵਿੱਚ ਦਿੱਤਾ ਗਿਆ। ਉਸ ਨੂੰ 1980 ਵਿਚ ਸੰਸਕਾਰ ਚੰਦਰਕ ਅਤੇ 2006 ਵਿਚ ਰਣਜੀਤਰਾਮ ਸੁਵਰਨਾ ਚੰਦਰਕ ਨਾਲ ਸਨਮਾਨਿਤ ਕੀਤਾ ਗਿਆ ਸੀ। ਉਸ ਨੂੰ 2007 ਵਿਚ ਗ਼ਜ਼ਲ ਸੰਹਿਤਾ ਲਈ ਸਾਹਿਤ ਅਕੈਡਮੀ ਪੁਰਸਕਾਰ ਵੀ ਮਿਲਿਆ ਸੀ। ਉਸਨੂੰ 2008 ਵਿੱਚ ਨਰਮਦ ਸੁਵਰਨਾ ਚੰਦਰਕ, 2009 ਵਿੱਚ ਵਲੀ ਗੁਜਰਾਤੀ ਗ਼ਜ਼ਲ ਅਵਾਰਡ, 2001 ਵਿੱਚ ਲੇਖਰਤਨ ਪੁਰਸਕਾਰ ਅਤੇ ਕਲਾਪੀ ਅਵਾਰਡ ਵੀ ਮਿਲਿਆ। [2][3][4][7][8]