ਰਾਤ੍ਰੀ

ਰਾਤ੍ਰੀ
ਰਾਤ ਦੀ ਦੇਵੀ
ਮਾਨਤਾਦੇਵੀ
ਨਿਵਾਸਸਵਰਗ
ਗ੍ਰਹਿਚੰਦ
ਮੰਤਰਰਿਗਵੇਦ ਦੀ ਰਾਤ੍ਰੀ ਸੁਕਤਮ
ਨਿੱਜੀ ਜਾਣਕਾਰੀ
ਭੈਣ-ਭਰਾਉਸ਼ਾਸ,ਨਿੰਦਰ, ਚੰਦਰ
Consortਸੂਰਿਆ
ਬੱਚੇਰੇਵੰਤਾ
ਸਮਕਾਲੀ ਗ੍ਰੀਕNyx
ਸਮਕਾਲੀ ਰੋਮਨNox

ਰਾਤ੍ਰੀ, ਇੱਕ ਵੈਦਿਕ ਦੇਵੀ ਹੈ ਜੋ ਜ਼ਿਆਦਾਤਰ ਰਾਤ ਨਾਲ ਸੰਬੰਧ ਰੱਖਦੀ ਹੈ।ਰਾਤ੍ਰੀ ਸੰਬੰਧੀ ਬਹੁਤੇ ਹਵਾਲੇ ਰਿਗਵੇਦ 'ਚ ਮਿਲਦੇ ਹਨ ਅਤੇ ਉਸ਼ਾਸ ਨਾਲ ਜੁੜੇ ਹੋਏ ਹਨ। ਉਸ਼ਾਸ ਦੇ ਨਾਲ ਮਿਲ ਕੇ ਉਹ ਇੱਕ ਸ਼ਕਤੀਸ਼ਾਲੀ ਮਾਂਰੂਪ ਲੈ ਲੈਂਦੀ ਹੈ ਅਤੇ ਇਹ ਮਹੱਤਵਪੂਰਣ ਸ਼ਕਤੀ ਨੂੰ ਮਜ਼ਬੂਤ ਕਰਦਾ ਹੈ। ਉਹ ਬ੍ਰਹਿਮੰਡ ਦੇ ਚੱਕਰਵਰਤੀ ਨਮੂਨੇ ਪੇਸ਼ ਕਰਦੀ ਹੈ। ਉਸ ਦੀ ਸਰੀਰਕ ਦਿੱਖ ਦਾ ਸਪੱਸ਼ਟ ਰੂਪ ਵਿਚ ਜ਼ਿਕਰ ਨਹੀਂ ਕੀਤਾ ਗਿਆ ਪਰ ਉਸ ਨੂੰ ਇੱਕ ਸੁੰਦਰ ਲੜਕੀ ਵਜੋਂ ਦਰਸਾਇਆ ਗਿਆ ਹੈ।[1]

ਉਸ ਨੂੰ ਰਿਗਵੇਦ ਵਿੱਚ ਇੱਕ ਅਤੇ ਅਥਰਵਵੇਦ 'ਚ ਪੰਜ ਸ਼ਬਦ ਸਮਰਪਿਤ ਹਨ। ਬਾਅਦ 'ਚ ਤੰਤਰੀ ਗ੍ਰੰਥਾਂ ਵਿੱਚ ਵੀ ਉਸ ਨੇ ਇੱਕ ਅਹਿਮ ਪਦਵੀਪ੍ਰਾਪਤ ਕੀਤੀ ਹੈ। ਰਿਗਵੇਦ ਵਿੱਚ ਉਸ ਨੂੰ ਉਸ਼ਾਸ, ਇੰਦਰ, ਰਤਾ, ਸੱਤਿਆ ਨਾਲ ਦਰਸਾਇਆ ਗਿਆ ਹੈ, ਜਦਕਿ ਅਥਰਵੇਦ ਵਿੱਚ ਉਸ ਨੂੰ ਸੁਰਿਆ ਨਾਲ ਸਬੰਧਿਤ ਦਰਸਾਇਆ ਗਿਆ ਹੈ। ਬ੍ਰਾਹਮਣ ਅਤੇ ਸੂਤਰ ਸਾਹਿਤ ਰਾਤ੍ਰੀ ਵਾਰ ਵਾਰ ਜ਼ਿਕਰ ਕਰਦੇ ਹਨ।[2]

ਗਲਪ

[ਸੋਧੋ]

ਰੋਜਰ ਜ਼ੇਲਜ਼ਨੀ ਦੇ ਵਿਗਿਆਨ ਗਾਲਪਨਿਕ ਨਾਵਲ 'ਲਾਰਡ ਆਫ ਲਾਈਟ' ਵਿੱਚ ਰਾਤ੍ਰੀ ਇੱਕ ਛੋਟਾ ਜਿਹਾ ਪਾਤਰ ਚਿੱਤਰਨ ਕੀਤਾ ਗਿਆ ਹੈ, ਜੋ ਦੂਜੇ ਦੇਵਤਿਆਂ ਦੇ ਵਿਰੁੱਧ ਲੜਾਈ ਵਿੱਚ ਨਾਇਕ ਦੀ ਸਹਾਇਤਾ ਕਰਦੀ ਹੈ।

ਹਵਾਲੇ

[ਸੋਧੋ]
  1. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  2. Lua error in ਮੌਡਿਊਲ:Citation/CS1 at line 3162: attempt to call field 'year_check' (a nil value).