ਰਾਧਿਕਾ ਝਾਅ | |
---|---|
ਜਨਮ | 1970 ਦਿੱਲੀ |
ਕਿੱਤਾ | ਲੇਖਕ, ਓਡੀਸੀ ਨ੍ਰਿਤਕੀ |
ਰਾਸ਼ਟਰੀਅਤਾ | ਭਾਰਤੀ |
ਅਲਮਾ ਮਾਤਰ | ਏਮਹਰਸਟ ਕਾਲਜ, ਸ਼ਿਕਾਗੋ ਯੂਨੀਵਰਸਿਟੀ |
ਰਾਧਿਕਾ ਝਾਅ (ਜਨਮ 1970) ਇੱਕ ਭਾਰਤੀ ਨਾਵਲਕਾਰ ਹੈ, ਜਿਸਨੇ 2002 ਵਿੱਚ ਆਪਣੇ ਪਹਿਲੇ ਨਾਵਲ, ਸਮੇੱਲ ਲਈ ਫ੍ਰੈਂਚ ਪ੍ਰਿੰਸ ਗੁਅਰਲੇਨ ਅਵਾਰਡ ਜਿੱਤਿਆ ਸੀ।[1][2][3]
ਝਾਅ ਦਾ ਜਨਮ 1970 ਵਿਚ ਨਵੀਂ ਦਿੱਲੀ ਵਿਚ ਹੋਇਆ ਸੀ ਅਤੇ ਮੁੰਬਈ ਵਿਚ ਉਸਦੀ ਪਰਵਰਿਸ਼ ਹੋਈ ਸੀ। ਉਹ ਟੋਕਿਓ ਵਿੱਚ 6 ਸਾਲਾਂ ਤੱਕ ਰਹੀ ਅਤੇ ਜਾਪਾਨੀ ਸਭਿਆਚਾਰ ਦੇ ਸਾਰੇ ਪਹਿਲੂਆਂ ਤੋਂ ਚੰਗੀ ਤਰ੍ਹਾਂ ਵਾਕਿਫ਼ ਹੋ ਗਈ। ਫਿਰ ਉਹ ਬੀਜਿੰਗ ਚਲੀ ਗਈ ਅਤੇ ਹੁਣ ਉਹ ਆਪਣੇ ਰਾਜਦੂਤ ਪਤੀ ਅਤੇ ਦੋ ਬੱਚਿਆਂ ਨਾਲ ਏਥਨਜ਼ ਵਿੱਚ ਰਹਿੰਦੀ ਹੈ।[4]
ਝਾਅ ਨੇ ਏਮਹਰਸਟ ਕਾਲਜ, ਮੈਸੇਚਿਉਸੇਟਸ ਤੋਂ ਮਾਨਵ-ਵਿਗਿਆਨ ਦੀ ਪੜ੍ਹਾਈ ਕੀਤੀ, ਸ਼ਿਕਾਗੋ ਯੂਨੀਵਰਸਿਟੀ ਵਿਚ ਰਾਜਨੀਤੀ ਸ਼ਾਸਤਰ ਵਿਚ ਮਾਸਟਰ ਦੀ ਡਿਗਰੀ ਕੀਤੀ ਅਤੇ ਪੈਰਿਸ ਵਿਚ ਇਕ ਐਕਸਚੇਂਜ ਵਿਦਿਆਰਥੀ ਵਜੋਂ ਰਹੀ।[5] ਝਾਅ ਇਕ ਸਿਖਿਅਤ ਓਡੀਸੀ ਡਾਂਸਰ ਵੀ ਹੈ।[6]
ਝਾਅ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਪੱਤਰਕਾਰ ਵਜੋਂ ਕੀਤੀ ਅਤੇ ਹਿੰਦੁਸਤਾਨ ਟਾਈਮਜ਼ ਅਤੇ ਬਿਜ਼ਨਸ ਵਰਲਡ ਲਈ ਸਭਿਆਚਾਰ, ਵਾਤਾਵਰਣ ਅਤੇ ਆਰਥਿਕਤਾ ਉੱਤੇ ਲੇਖਣ ਲਈ ਕੰਮ ਕੀਤਾ। ਉਸਨੇ ਰਾਜੀਵ ਗਾਂਧੀ ਫਾਉਂਡੇਸ਼ਨ ਲਈ ਵੀ ਕੰਮ ਕੀਤਾ, ਜਿਥੇ ਉਸਨੇ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਅੱਤਵਾਦ ਦੇ ਪੀੜਤ ਬੱਚਿਆਂ ਦੀ ਸਿੱਖਿਆ ਲਈ ਇੰਟਰੈਕਟ ਪ੍ਰੋਜੈਕਟ ਸ਼ੁਰੂ ਕੀਤਾ।[7]
ਸਮੇੱਲ 1999 ਵਿੱਚ ਪ੍ਰਕਾਸ਼ਿਤ ਹੋਇਆ ਉਸਦਾ ਪਹਿਲਾ ਨਾਵਲ ਸੀ।[8]