ਰਾਮ ਸ਼ਰਣ ਸ਼ਰਮਾ | |
---|---|
ਜਨਮ | |
ਮੌਤ | 20 ਅਗਸਤ 2011 ਪਟਨਾ, ਭਾਰਤ | (ਉਮਰ 91)
ਵਿਗਿਆਨਕ ਕਰੀਅਰ | |
ਖੇਤਰ | ਭਾਰਤੀ ਇਤਿਹਾਸ, ਪ੍ਰਾਚੀਨ ਭਾਰਤ, ਆਰੰਭਿਕ ਮਧਕਾਲੀਨ ਭਾਰਤ |
ਰਾਮ ਸ਼ਰਣ ਸ਼ਰਮਾ (26 ਨਵੰਬਰ 1919 – 20 ਅਗਸਤ 2011[1][2][3]) ਇੱਕ ਭਾਰਤੀ ਇਤਿਹਾਸਕਾਰ ਸਨ। ਉਨ੍ਹਾਂ ਨੇ ਦਿੱਲੀ ਯੂਨੀਵਰਸਿਟੀ (1973 - 85) ਅਤੇ ਟੋਰੰਟੋ ਯੂਨੀਵਰਸਿਟੀ ਵਿੱਚ ਪੜ੍ਹਾਉਣ ਦਾ ਕਾਰਜ ਕੀਤਾ ਅਤੇ ਨਾਲ ਹੀ ਲੰਦਨ ਯੂਨੀਵਰਸਿਟੀ ਦੇ ਸਕੂਲ ਆਫ ਓਰੀਐਂਟਲ ਐਂਡ ਅਫਰੀਕਨ ਸਟਡੀਜ ਵਿੱਚ ਇੱਕ ਸੀਨੀਅਰ ਫ਼ੈਲੋ, ਯੂਨੀਵਰਸਿਟੀ ਗਰਾਂਟਸ ਕਮਿਸ਼ਨ ਦੇ ਨੈਸ਼ਨਲ ਫ਼ੈਲੋ (1958 - 81) ਅਤੇ 1975 ਵਿੱਚ ਇੰਡੀਅਨ ਹਿਸਟਰੀ ਕਾਂਗਰਸ ਦੇ ਪ੍ਰਧਾਨ ਵੀ ਰਹੇ। 1970 ਦੇ ਦਹਾਕੇ ਵਿੱਚ ਦਿੱਲੀ ਯੂਨੀਵਰਸਿਟੀ ਦੇ ਇਤਹਾਸ ਵਿਭਾਗ ਦੇ ਡੀਨ ਦੇ ਰੂਪ ਵਿੱਚ ਪ੍ਰੋਫੈਸਰ ਆਰ ਐਸ ਸ਼ਰਮਾ ਦੇ ਕਾਰਜਕਾਲ ਦੇ ਦੌਰਾਨ ਵਿਭਾਗ ਦਾ ਵਿਆਪਕ ਵਿਸਥਾਰ ਕੀਤਾ ਗਿਆ ਸੀ।[4] ਵਿਭਾਗ ਵਿੱਚ ਬਹੁਤੇ ਪਦਾਂ ਦੀ ਰਚਨਾ ਦਾ ਸਿਹਰਾ ਪ੍ਰੋਫ਼ੈਸਰ ਸ਼ਰਮਾ ਦੀਆਂ ਕੋਸ਼ਸ਼ਾਂ ਨੂੰ ਦਿੱਤਾ ਜਾਂਦਾ।[4] ਉਹ ਭਾਰਤੀ ਇਤਿਹਾਸਕ ਅਨੁਸੰਧਾਨ ਪਰਿਸ਼ਦ (ਇੰਡੀਅਨ ਕੌਂਸਲ ਆਫ ਹਿਸਟੋਰੀਕਲ ਰਿਸਰਚ) (ਆਈ ਸੀ ਐਚ ਆਰ) ਦੇ ਸੰਸਥਾਪਕ ਪ੍ਰਧਾਨ ਵੀ ਸਨ।
ਉਨ੍ਹਾਂ ਦੀਆਂ ਪੰਦਰਾਂ ਭਾਸ਼ਾਵਾਂ ਵਿੱਚ ਪ੍ਰਕਾਸ਼ਿਤ 115 ਕਿਤਾਬਾਂ ਮਿਲਦੀਆਂ ਹਨ।[5] ਸ਼ਰਮਾ ਭਾਰਤੀ ਇਤਹਾਸਕਾਰੀ ਦੇ ਮਾਰਕਸਵਾਦੀ ਮਤ ਨਾਲ ਜੁੜੇ ਰਹੇ ਹਨ।
ਸ਼ਰਮਾ ਦਾ ਜਨਮ 1919 ਵਿੱਚ ਭਾਰਤ ਦੇ ਸੂਬਾ ਬਿਹਾਰ ਦੇ ਬਰੌਨੀ, ਬੇਗੂਸਰਾਏ ਵਿੱਚ ਇੱਕ ਗਰੀਬ ਪਰਵਾਰ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਨੂੰ ਆਪਣੀ ਰੋਜੀ-ਰੋਟੀ ਲਈ ਕਾਫ਼ੀ ਸੰਘਰਸ਼ ਕਰਨਾ ਪਿਆ ਸੀ ਅਤੇ ਵੱਡੀ ਮੁਸ਼ਕਲ ਨਾਲ ਉਹ ਮੈਟਰਿਕ ਤੱਕ ਉਨ੍ਹਾਂ ਦੀ ਸਿੱਖਿਆ ਦੀ ਵਿਵਸਥਾ ਕਰ ਸਕੇ। ਉਸ ਦੇ ਬਾਅਦ ਰਾਮ ਸਰਣ ਲਗਾਤਾਰ ਵਜ਼ੀਫ਼ਾ ਪ੍ਰਾਪਤ ਕਰਦੇ ਰਹੇ ਅਤੇ ਆਪਣੀ ਸਿੱਖਿਆ ਵਿੱਚ ਸਹਿਯੋਗ ਲਈ ਉਨ੍ਹਾਂ ਨੇ ਨਿਜੀ ਟਿਊਸ਼ਨ ਵੀ ਪੜ੍ਹਾਈ।
ਉਨ੍ਹਾਂ ਨੇ ਆਪਣੀ ਪੀਐਚਡੀ ਲੰਦਨ ਯੂਨੀਵਰਸਿਟੀ ਦੇ ਸਕੂਲ ਆਫ ਓਰੀਐਂਟਲ ਐਂਡ ਅਫਰੀਕਨ ਸਟਡੀਜ ਤੋਂ ਪ੍ਰੋਫੈਸਰ ਆਰਥਰ ਲੇਵੇਲਿਨ ਬੈਸ਼ਮ ਦੇ ਅਧੀਨ ਪੂਰੀ ਕੀਤੀ।