ਲੇਖਕ | ਹੇਲਨ ਹੰਟ ਜਕਸਨ |
---|---|
ਦੇਸ਼ | ਸੰ:ਰਾ:ਅ: |
ਭਾਸ਼ਾ | ਅੰਗਰੇਜ਼ੀ |
ਵਿਧਾ | ਨਾਵਲ |
ਪ੍ਰਕਾਸ਼ਕ | ਲਿਟਿਲ,ਬ੍ਰਾਉਨ |
ਪ੍ਰਕਾਸ਼ਨ ਦੀ ਮਿਤੀ | 1884 |
ਮੀਡੀਆ ਕਿਸਮ | Print (ਸਖ਼ਤ ਜਿਲਦੀ ਤੇ ਕਾਗ਼ਜ ਜਿਲਦੀ) |
ਸਫ਼ੇ | 335 (2007 ਸਥਾਪਤ) |
ਆਈ.ਐਸ.ਬੀ.ਐਨ. | ISBN 0812973518 (ਅਜੋਕੇ)error |
ਓ.ਸੀ.ਐਲ.ਸੀ. | 56686628 |
ਰਾਮੋਨਾ 1884 ਵਿੱਚ ਲਿਖਿਆ ਹੋਇਆ ਇੱਕ ਅਮਰੀਕੀ ਨਾਵਲ ਹੈ, ਜਿਸਨੂੰ ਹੇਲਨ ਹੰਟ ਜਕਸਨ ਨੇ ਲਿਖਿਆ ਸੀ। ਇਹ ਇੱਕ ਸਕਾਟਲੇਂਡ-ਨੇਟਿਵ ਅਮੇਰਿਕਨ ਯਤੀਮ ਕੁੜੀ ਦੀ ਕਹਾਣੀ ਹੈ, ਜਿਨੂੰ ਨਸਲੀ ਵਿਤਕਰੇ ਅਤੇ ਔਕੜਾਂ ਦਾ ਸਾਹਮਣਾ ਕਰਣਾ ਪੈਂਦਾ ਹੈ।[1] ਇਹ ਦੱਖਣੀ ਕੇਲਿਫੋਰਨਿਆ ਵਿੱਚ ਮੇਕਸਿਕੋ ਅਤੇ ਅਮਰੀਕਾ ਦੀ ਜੰਗ ਦੇ ਸਮੇਂ ਦੀ ਕਹਾਣੀ ਹੈ। ਦੱਖਣੀ ਕੈਲਿਫੋਰਨੀਆ ਦੀ ਸੰਸਕ੍ਰਿਤੀ ਅਤੇ ਛਵੀ ਉੱਤੇ ਇਸ ਨਾਵਲ ਦਾ ਪ੍ਰਭਾਵ ਦੇਖਣ ਨੂੰ ਮਿਲਦਾ ਹੈ।ਇਹ ਮੇਕਸਿਕੋ ਦੇ ਉਪਨਿਵੇਸ਼ਨ ਜੀਵਨ ਦਾ ਭਾਵਾਤਮਕ ਚਿਤਰਣ ਹੇ ਜੋਕਿ ਇਸਨੂੰ ਇਸ ਖੇਤਰ ਵਿੱਚ ਇੱਕ ਅਨੌਖਾ ਸਭਿਆਚਾਰਿਕ ਪਛਾਣ ਪ੍ਰਦਾਨ ਕਰਦਾ ਹੇ ਇਸਦਾ ਪ੍ਰਕਾਸ਼ਨ ਇਸ ਖੇਤਰ ਵਿੱਚ ਰੇਲਵੇ ਦੇਪੁੱਜਣ ਦੇ ਸਮੇਂ ਹੋਇਆ ਅਤੇ ਅਨੇਕ ਸੈਲਾਨੀ ਇੱਥੇ ਇਸ ਨਾਵਲ ਦੀ ਕਹਾਣੀ ਸਥਿਤੀ ਦੇਖਣ ਲਈ ਆਉਂਦੇ ਸਨ।[2]
ਸਿਨਹੋਰਾ ਰਾਮੋਨਾ ਨੂੰ ਸਿਰਫ ਇਸ ਲਈ ਵੱਡਾ ਕੀਤਾ ਕਿਊਂਕਿ ਰਾਮੋਨਾ ਨੂੰ ਪਾਲਣ ਵਾਲੀ ਮਾਂ ਨੇ ਮਰਦੇ ਵਕਤ ਰਾਮੋਨਾ ਨੂੰ ਪਾਲਣ ਲਈ ਉਸਤੋਂ ਵਾਅਦਾ ਮੰਗਿਆ ਸੀ। ਕਿਊਂਕਿ ਰਾਮੋਨਾ ਮਿਸ਼ਰਤ ਨੇਟਿਵ ਅਮੇਰਿਕਨ ਪਰੀਵਾਰ ਨਾਲ ਜੁੜੀ ਹੋਈ ਸੀ,ਇਸਲਈ ਸਿਨਹੋਰਾ ਮੋਰੇਨੋ ਰਾਮੋਨਾ ਨੂੰ ਪਿਆਰ ਨਹੀਂ ਕਰਦੀ ਸੀ। ਉਸਦਾ ਪਿਆਰ ਸਿਰਫ ਉਸਦੇ ਆਪਣੇ ਬੱਚੇ ਫਿਲਿੱਪੇ ਮੋਰੇਨਾ ਲਈ ਸੀ।ਸਿਨਹੋਰਾ ਰਾਮੋਨਾ ਉਸਨੂੰ ਮੇਕਸਿਕਨ ਮੰਨਦੀ ਸੀ ਅਤੇ ਕੈਲਿਫੋਰਨਿਆ ਨੂੰ ਅਮਰੀਕਾ ਨੇ ਜਿੱਤ ਲਿਆ ਸੀ ਉਹ ਅਮਰੀਕਨਾਂ ਨੂੰ ਨਫਰਤ ਕਰਦੀ ਸੀ।
ਆਖਿਰ ਵਿੱਚ ਰਾਮੋਨਾ ਨੂੰ ਇਹ ਅਹਿਸਾਸ ਹੁੰਦਾ ਹੇ ਕਿ ਸਿਨਹੋਰਾ ਮੋਰੇਨੋ ਉਸਨੂੰ ਪਿਆਰ ਨਹੀਂ ਕਰਦੀ ਤੇ ਰਾਮੋਨਾ ਏਲੇਜਾਂਦਰੋ ਯਾਨੀ ਆਪਣੀ ਪ੍ਰੇਮੀ ਨਾਲ ਵਿਆਹ ਕਰ ਲੈਂਦੀ ਹੈ।ਮੋਨਾ ਤੇ ਏਲਜਾਂਦਰੋ ਦੇ ਇੱਕ ਧੀ ਹੁੰਦੀ ਹੇ। ਰਾਮੋਨਾ ਵੱਲ ਉਸਦਾ ਪਤੀ ਏਲੇਜਾਂਦਰੋ ਹੁਣ ਅਮਰੀਕਾ ਦੇ ਅਤਿਆਚਾਰੋਂ ਦਾ ਸਾਮਣਾ ਕਰਦਾ ਹੇ ਯਾਨੀ ਆਕਰਮਣਕਾਰੀ ਅਮਰੀਕਾ ਵਾਲੋਂ ਨੇ ਮੂਲ ਇੰਡਿਅਨ ਨੂੰ ਉਨ੍ਹਾਂ ਦੀ ਜ਼ਮੀਨ ਅਤੇ ਉਨ੍ਹਾਂ ਦੇ ਘਰਾਂ ਤੋਂ ਬਾਹਰ ਕੱਢ ਦਿੱਤਾ ਤਾਂ ਰਾਮੋਨਾ ਤੇ ਉਸਦੇ ਪਤੀ ਨੂੰ ਦੂਰ ਜਾਣਾ ਪਿਆ। ਆਖਿਰ 'ਚ ਉਹਨ੍ਹਾਂ ਨੇ ਪਹਾੜਾਂ ਵਿੱਚ 'ਚ ਸ਼ਰਣ ਲਈ। ਜਗ੍ਹਾ ਜਗ੍ਹਾ ਭਟਕਣ ਦੇ ਕਾਰਨ ਰਾਮੋਨਾ ਦੇ ਪਤੀ ਦਾ ਦਿਮਾਗੀ ਸੰਤੁਲਨ ਲੱਗਭੱਗ ਗੁਆਚ ਗਿਆ ਤੇ ਉਨ੍ਹਾਂ ਦੀ ਧੀ ਵੀ ਇਲਾਜ਼ ਤੋਂ ਬਿਨਾ ਮਰ ਗਈ।ਫਿਰ ਉਹਨਾਂ ਦੇ ਇੱਕ ਧੀ ਹੋਰ ਹੋਈ ਜਿਸਦਾ ਨਾਂਅ ਉਹਨਾਂ ਅਂਬਰ ਦੀ ਅਖ ਰਖਿਆ। ਇਸ ਸਭ ਲਈ ਏਲੇਜਾਂਦਰੋ ਦੁਖੀ ਹੁੰਦਾ ਸੀ ਕਿ ਸੁਖਾਂ 'ਚ ਪਲੀ ਰਾਮੋਨਾ ਨੂੰ ਉਹਦੇ ਕਾਰਣ ਧੱਕੇ ਖਾਣੇ ਪੈ ਰਹੇ ਹਨ।ਇੱਕ ਦਿਨ ਏਲੇਜਾਂਦਰੋ ਇੱਕ ਅਮਰੀਕਨ ਦਾ ਘੋੜਾ ਲੈ ਕੇ ਜਦੋਂ ਭੱਜਿਆ ਤਾਂ ਅਮਰੀਕਨ ਦੀ ਗੋਲੀ ਨਾਲ ਉਸਦੀ ਮੌਤ ਹੋ ਗਈ। ਇਸ ਵੇਲੇ ਹੁਣ ਫਿਲਿੱਪੇ ਮੋਰੇਨਾ ਰਾਮੋਨਾ ਨੂੰ ਲੈਣ ਆਉਂਦਾ ਹੈ।ਫਿਲਿੱਪੇ ਮੋਰੇਨਾ ਰਾਮੋਨਾ ਨੁੰ ਬਹੁਤ ਪਿਆਰ ਕਰਦਾ ਹੈ ਭਾਵੇਂ ਰਾਮੋਨਾ ਏਲੇਜਾਂਦਰੋ ਨੁੰ ਅਜੇ ਭੁੱਲੀ ਨਹੀਂ ਸੀ।ਇਹਨਾਂ ਦਾ ਵਿਆਹ ਹੋ ਜਾਂਦਾ ਹੈ ਤੇ ਕਈ ਬੱਚੇ ਇਹ ਪੈਦਾ ਕਰਦੇ ਹਨ ਪਰ ਫਿਰ ਇਹ ਦੋਵੇਂ ਏਲੇਜਾਂਦਰੋ ਅਤੇ ਰਾਮੋਨਾ ਦੀ ਧੀ ਅਂਬਰ ਦੀ ਅਖ ਨੁੰ ਸਭ ਤੋਂ ਜਿਆਦਾ ਪਿਆਰ ਕਰਦੇ ਹਨ।
{{cite web}}
: Unknown parameter |dead-url=
ignored (|url-status=
suggested) (help)
{{cite book}}
: Unknown parameter |dead-url=
ignored (|url-status=
suggested) (help)