ਪ੍ਰੋਫ਼ੈਸਰ ਰਾਲਫ ਰਸੇਲ ਸਿਤਾਰਾ-ਏ-ਇਮਤਿਆਜ਼ (ਉਰਦੂ: رالف رَسَل) (ਜਨਮ 21 ਮਈ 1918 - ਮੌਤ 14 ਸਤੰਬਰ 2008) ਉਰਦੂ ਸਾਹਿਤ ਦੇ ਇੱਕ ਬ੍ਰਿਟਿਸ਼ ਵਿਦਵਾਨ ਅਤੇ ਇੱਕ ਕਮਿਊਨਿਸਟ ਸੀ। ਰਸੇਲ ਲੰਦਨ ਯੂਨੀਵਰਸਿਟੀ ਵਿੱਚ ਮਹਿਮਾਨ ਪ੍ਰੋਫੈਸਰ ਰਹੇ। ਉਨ੍ਹਾਂ ਨੇ 1968 ਵਿੱਚ ਮੁਗਲ ਸ਼ਾਇਰਾਂ ਮੀਰ ਤਕੀ ਮੀਰ, ਸੌਦਾ ਅਤੇ ਮੀਰ ਹਸਨ ਉੱਤੇ ਕਿਤਾਬ ਲਿਖੀ ਸੀ। ਉਨ੍ਹਾਂ ਨੂੰ ਗ਼ਾਲਿਬ, ਲਾਇਫ ਐਂਡ ਲੈਟਰਜ ਨਾਮਕ ਕਿਤਾਬ ਨਾਲ ਵੀ ਖਿਆਤੀ ਮਿਲੀ ਸੀ। 2000 ਵਿੱਚ ਵੀ ਉਨ੍ਹਾਂ ਨੇ ਦ ਫੇਮਸ ਗਾਲਿਬ ਨਾਮਕ ਕਿਤਾਬ ਲਿਖੀ। ਉਸ ਦੇ ਇਲਾਵਾ ਏ ਪਰਸਿਊਟ ਆਫ ਉਰਦੂ ਲਿਟਰੇਚਰ ਨਾਮਕ ਕਿਤਾਬ ਵੀ ਲਿਖੀ ਸੀ।
16 ਸਾਲ ਦੀ ਉਮਰ ਵਿੱਚ ਰਸਲ ਕਮਿਊਨਿਸਟ ਪਾਰਟੀ ਦਾ ਮੈਂਬਰ ਬਣ ਗਏ। ਉੱਨੀ ਸੌ ਚਾਲੀ ਵਿੱਚ, ਉਸ ਨੇ ਕੈਮਬ੍ਰਿਜ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਅਤੇ ਦੂਜੇ ਵਿਸ਼ਵ ਯੁੱਧ ਦੇ ਸ਼ੁਰੂ ਸਮੇਂ ਫੌਜ ਦੇ ਵਿੱਚ ਭਰਤੀ ਹੋ ਗਏ। ਉਹ ਸਾਢ਼ੇ ਤਿੰਨ ਸਾਲ ਦੌਰਾਨ ਨੇ ਭਾਰਤ ਵਿੱਚ ਰਹੇ। ਇਸੇ ਦੌਰਾਨ ਉਸ ਨੇ ਉਰਦੂ ਸਿੱਖਿਆ। ਉਨ੍ਹਾਂ ਦੇ ਆਪਣੇ ਦੱਸਣ ਮੁਤਾਬਕ ਉਸ ਨੇ ਉਰਦੂ ਇਸ ਲਈ ਸਿੱਖੀ ਕਿ ਉਹ ਉਨ੍ਹਾਂ ਲੋਕਾਂ ਦੇ ਕੰਮ ਆ ਸਕੇ ਜਿਹਨਾਂ ਦੀ ਸੇਵਾ ਕਮਿਊਨਿਜ਼ਮ ਦਾ ਮਕਸਦ ਸੀ ਅਤੇ ਉਹ ਉਨ੍ਹਾਂ ਸਿਪਾਹੀਆਂ ਵਿੱਚ ਸਿਆਸੀ ਚੇਤਨਾ ਬੇਦਾਰ ਕਰਨਾ ਚਾਹੁੰਦੇ ਸਨ ਜਿਹਨਾਂ ਨੂੰ ਭਰਤੀ ਹੀ ਇਸ ਲਈ ਕੀਤਾ ਗਿਆ ਕਿ ਉਹ 'ਗ਼ੈਰ ਸਿਆਸੀ' ਸਨ। ਉਨ੍ਹਾਂ ਨੇ ਕਮਿਊਨਿਸਟ ਪਾਰਟੀ ਦੇ ਰਸਾਲੇ ਪੜ੍ਹਨਾ ਸ਼ੁਰੂ ਕਰ ਦਿਤਾ ਬਲਕਿ ਚੰਦਾ ਵੀ ਦੇਣ ਲੱਗੇ। ਜੰਗ ਦੇ ਖ਼ਾਤਮੇ ਤੋਂ ਬਾਦ ਉਨ੍ਹਾਂ ਨੇ ਉਰਦੂ ਅਤੇ ਸੰਸਕ੍ਰਿਤ ਵਿੱਚ ਡਿਗਰੀ ਹਾਸਲ ਕੀਤੀ।
ਸਵੈਜੀਵਨੀ
ਉਰਦੂ ਵਿੱਚ