ਰਿਚਰਡ ਮਰਸਰ ਡੌਰਸਨ (12 ਮਾਰਚ, 1916 - 11 ਸਤੰਬਰ, 1981) ਇੱਕ ਅਮਰੀਕੀ ਲੋਕਧਾਰਾ ਸ਼ਾਸਤਰੀ, ਪ੍ਰੋਫੈਸਰ ਅਤੇ ਇੰਡੀਆਨਾ ਯੂਨੀਵਰਸਿਟੀ ਵਿੱਚ ਲੋਕਧਾਰਾ ਸੰਸਥਾ ਦਾ ਡਾਇਰੈਕਟਰ ਸੀ। ਉਹ ਇਕ ਵਿਦਵਾਨ ਦੇ ਨਾਲ ਨਾਲ ਟੈਨਿਸ ਅਤੇ ਸਕੁਐਸ਼ ਦਾ ਰਾਸ਼ਟਰੀ ਖਿਡਾਰੀ ਵੀ ਸੀ। ਡੌਰਸਨ ਨੂੰ "ਅਮਰੀਕੀ ਲੋਕਧਾਰਾ ਦੇ ਪਿਤਾਮਾ" [1] ਅਤੇ "ਲੋਕਧਾਰਾ ਦੇ ਅਧਿਐਨ ਵਿੱਚ ਪ੍ਰਮੁੱਖ ਹਸਤੀ" ਕਿਹਾ ਜਾਂਦਾ ਹੈ।[2]
ਡੌਰਸਨ ਦਾ ਜਨਮ ਨਿਉਯਾਰਕ ਸ਼ਹਿਰ ਦੇ ਇਕ ਅਮੀਰ ਯਹੂਦੀ ਪਰਿਵਾਰ ਵਿਚ ਹੋਇਆ। ਉਸਨੇ ਫਿਲਿਪਜ਼ ਐਕਸੀਟਰ ਅਕੈਡਮੀ ਵਿੱਚ 1929 ਤੋਂ 1933 ਤੱਕ ਪੜ੍ਹਾਈ ਕੀਤੀ।[3] ਇਸ ਉਪਰੰਤ ਉਹ ਹਾਰਵਰਡ ਯੂਨੀਵਰਸਿਟੀ ਚਲਾ ਗਿਆ ਜਿਥੇ ਉਸਨੇ ਇਤਿਹਾਸ ਵਿਚ ਆਪਣੀ ਏ.ਬੀ., ਐਮ.ਏ. ਕੀਤੀ ਅਤੇ 'ਅਮਰੀਕੀ ਸਭਿਅਤਾ ਦੇ ਇਤਿਹਾਸ' ਵਿਸ਼ੇ 'ਤੇ 1942 ਵਿਚ ਪੀ. ਐਚ. ਡੀ. ਦੀ ਡਿਗਰੀ ਪ੍ਰਾਪਤ ਕੀਤੀ। ਉਸਨੇ 1943 ਵਿਚ ਹਾਰਵਰਡ ਵਿਖੇ ਇਤਿਹਾਸ ਪੜ੍ਹਾਉਣਾ ਸ਼ੁਰੂ ਕੀਤਾ। ਇਸ ਤੋਂ ਬਾਅਦ ਉਹ ਮਿਸ਼ੀਗਨ ਸਟੇਟ ਯੂਨੀਵਰਸਿਟੀ ਚਲਾ ਗਿਆ ਜਿੱਥੇ ਉਹ 1944 ਤੋਂ 1957 ਤੱਕ ਰਿਹਾ। 1957 ਵਿਚ ਉਹ ਇੰਡੀਆਨਾ ਯੂਨੀਵਰਸਿਟੀ ਵਿਚ ਇਤਿਹਾਸ ਦੇ ਪ੍ਰੋਫੈਸਰ ਅਤੇ ਫੋਕਲੋਰ ਕਮੇਟੀ ਦੇ ਚੇਅਰਮੈਨ ਵਜੋਂ ਨਿਯੁਕਤ ਹੋਇਆ। ਉਸਨੇ ਆਪਣੀ ਮੌਤ ਤਕ ਇੰਡੀਆਨਾ ਵਿਖੇ ਅਧਿਆਪਨ ਕਾਰਜ ਕੀਤਾ।[3] ਉਹ ਸ਼ਿਕਾਗੋ ਪ੍ਰੈਸ ਯੂਨੀਵਰਸਿਟੀ ਦੁਆਰਾ ਪ੍ਰਕਾਸ਼ਤ ਲੜੀ ''ਫੋਕਟੇਲਸ ਆਫ਼ ਦਿ ਵਰਲਡ'' (1963–1973) ਦਾ ਜਨਰਲ ਸੰਪਾਦਕ ਰਿਹਾ। ਉਸਨੇ "ਇੰਟਰਨੈਸ਼ਨਲ ਫੋਕਲੋਰ" (48 ਭਾਗ., 1977) ਅਤੇ "ਫੋਕਲੋਰ ਆਫ਼ ਦੀ ਵਰਲਡ" (38 ਭਾਗ., 1980) ਦੇ ਸੰਪਾਦਕੀ ਸਲਾਹਕਾਰ ਵਜੋਂ ਵੀ ਭੂਮਿਕਾ ਨਿਭਾਈ। ਇਸ ਤੋਂ ਇਲਾਵਾ, ਉਸਨੇ ਕਈ ਲੇਖ ਵੀ ਲਿਖੇ ਜੋ ਪ੍ਰਸਿੱਧ ਰਸਾਲਿਆਂ ਵਿਚ ਛਪਦੇ ਰਹੇ। 1957 ਤੋਂ 1962 ਤੱਕ ਉਸਨੇ 'ਜਰਨਲ ਆਫ਼ ਫੋਕਲੋਰ ਰਿਸਰਚ' ਦਾ ਸੰਪਾਦਨ ਕੀਤਾ। ਉਹ 1966 ਤੋਂ 1968 ਤੱਕ ਅਮੈਰੀਕਨ ਫੋਕਲੇਅਰ ਸੁਸਾਇਟੀ ਦਾ ਪ੍ਰਧਾਨ ਚੁਣਿਆ ਗਿਆ। ਇਸ ਤੋਂ ਸਿਵਾ, ਉਹ ਇੰਡੀਆਨਾ ਦੀ ਫੋਕਲੋਰ ਸੰਸਥਾ ਦੇ ਰਸਾਲੇ ਦੇ ਸੰਸਥਾਪਕ ਅਤੇ ਸੰਪਾਦਕ ਸਨ।[4]
ਡੌਰਸਨ ਨੇ ਅਮਰੀਕੀ ਲੋਕਧਾਰਾ ਅਧਿਐਨ ਦੇ ਵਿਭਿੰਨ ਖੇਤਰਾਂ ਜੀਕਣ ਖੇਤਰੀ ਖੋਜ, ਆਲੋਚਕ ਆਦਿ ਵਿਚ ਕੰਮ ਕੀਤਾ। ਡੌਰਸਨ ਦਾ ਕਥਨ ਹੈ ਕਿ, "ਸੁੰਯਕੁਤ ਰਾਸ਼ਟਰ ਵਿਚ ਲੋਕਧਾਰਾ ਅਧਿਐਨ ਦੇ ਖੇਤਰ ਵਿਚ ਜਿੰਨੀ ਗ਼ਲਤ-ਫ਼ਹਿਮੀ ਹੈ ਓਨੀ ਅੱਜ (1976) ਹੋਰ ਕਿਸੇ ਵੀ ਗਿਆਨ ਅਨੁਸ਼ਾਸਨ ਵਿਚ ਨਹੀਂ ਹੈ।"[5]
ਰਿਚਰਡ ਡੌਰਸਨ ਦੀ ਮੌਤ 11 ਸਤੰਬਰ 1981 ਨੂੰ ਹੋਈ। ਡੌਰਸਨ ਬਾਰੇ ਲਿਖਦਿਆਂ ਉਸਦਾ ਇਕ ਵਿਦਿਆਰਥੀ ਲਿਖਦਾ ਹੈ ਕਿ ਡੌਰਸਨ ਦੇ ਜਾਣੂੰ ਮੰਨਦੇ ਸਨ ਕਿ ਡੌਰਸਨ ਲੋਕਧਾਰਾ ਦੀ ਖੇਤਰੀ ਖੋਜ ਕਰਦਿਆਂ ਜਾਂ ਟੈਨਿਸ ਖੇਡਦਿਆਂ ਹੀ ਸਾਡੇ ਤੋਂ ਸਦਾ ਲਈ ਰੁਖ਼ਸਤ ਹੋਵੇਗਾ। ਇਹੀ ਹੋਇਆ ਜਦੋਂ 28 ਜੂਨ 1981 ਨੂੰ ਟੈਨਿਸ ਖੇਡਦਿਆਂ ਹੋਇਆਂ ਡੌਰਸਨ ਬੇਹੋਸ਼ ਹੋ ਕੇ ਡਿਗ ਪਿਆ ਅਤੇ ਕੋਮਾ ਵਿਚ ਚਲਾ ਗਿਆ, ਜਿੱਥੋਂ ਉਹ ਕਦੇ ਨਾ ਪਰਤਿਆ ਅਤੇ 3 ਮਹੀਨੇ ਬਾਅਦ 11 ਸਤੰਬਰ 1981 ਨੂੰ ਉਸਨੇ ਸਵਾਸ ਤਿਆਗ ਦਿੱਤੇ।[6]
ਅਮਰੀਕਾ ਵਿਚ ਲੋਕਧਾਰਾ ਅਧਿਐਨ ਦੇ ਖੇਤਰ ਵਿਚ ਡੌਰਸਨ ਦਾ ਸਿਰਮੋਰ ਨਾਂ ਹੈ। ਉਸਦੇ ਇਕ ਹੋਣਹਾਰ ਵਿਦਿਆਰਥੀ ਬਰੂਨਵੈਂਡ ਦੀ ਮੰਨੀਏ ਤਾਂ ਡੌਰਸਨ ਨੇ ਲੋਕਧਾਰਾ ਦੀ ਖੋਜ ਨੂੰ ਅਮਰੀਕਾ ਵਿਚ ਵਿਦਵਤਾ ਦੇ ਵਿਲੱਖਣ ਤੇ ਸੁਤੰਤਰ ਖੇਤਰ ਵਜੋਂ ਸਥਾਪਿਤ ਕਰਨ ਲਈ ਸਭ ਤੋਂ ਵਡਮੁੱਲਾ ਯੋਗਦਾਨ ਪਾਇਆ।[7] ਉਸਨੇ ਵੱਡੇ ਪੈਮਾਨੇ ਤੇ ਖੇਤਰੀ ਖੋਜ ਕਾਰਜ ਵੀ ਕੀਤਾ ਅਤੇ ਲੋਕਧਾਰਾ ਅਧਿਐਨ ਨਾਲ ਸੰਬੰਧਿਤ ਵਿਭਿੰਨ ਸਿਧਾਂਤਕ ਪਹਿਲੂਆਂ ਉਪਰ ਵੀ ਆਪਣੀਆਂ ਪੁਸਤਕਾਂ ਵਿਚ ਚਰਚਾ ਕੀਤੀ। ਲੋਕਧਾਰਾ ਅਧਿਐਨ ਦੇ ਖੇਤਰ ਵਿਚ ਡੌਰਸਨ ਦਾ ਮਹੱਤਵਪੂਰਨ ਯੋਗਦਾਨ ਲੋਕਧਾਰਾ ਤੇ ਜਾਅਲੀ ਲੋਕਧਾਰਾ ਦੇ ਨਿਖੇੜੇ ਨਾਲ ਸੰਬੰਧਿਤ ਹੈ। ਡੌਰਸਨ ਨੇ ਲੇਖਕ ਜੇਮਜ਼ ਸਟੀਵਨਜ਼ ਨਾਲ ਬਹਿਸ ਵਿਚ "ਫੇਕਲੋਰ" (fakelore) ਸ਼ਬਦ ਘੜਿਆ।[8] ਡੌਰਸਨ ਨੇ ਪੌਲ ਬੂਨਯਾਨ (ਅਮਰੀਕਾ ਅਤੇ ਕਨੇਡਾ ਦਾ ਇਕ ਲੋਕ ਨਾਇਕ) ਉੱਤੇ ਸਟੀਵਨਜ਼ ਦੀ ਕਿਤਾਬ ਅਤੇ ਬੈਨ ਬੌਟਕਿਨ ਦੀ ਪੁਸਤਕ 'ਟਰੈਜ਼ਰੀ ਆਫ਼ ਅਮੈਰੀਕਨ ਫ਼ੋਕਲੋਰ' ਨੂੰ ਜਾਅਲੀ ਲੋਕਧਾਰਾ ਕਹਿੰਦਿਆਂ ਖਾਰਜ ਕਰ ਦਿੱਤਾ, ਜੋ ਕਿ "ਇਕ ਅਜਿਹਾ ਸੰਸ਼ਲੇਸ਼ਣਾਤਮਕ ਉਤਪਾਦ ਹੈ ਜੋ ਪ੍ਰਮਾਣਿਕ ਮੌਖਿਕ ਪਰੰਪਰਾ ਹੋਣ ਦਾ ਦਾਅਵਾ ਕਰਦਾ ਹੈ ਪਰ ਜੋ ਅਸਲ ਵਿਚ ਜਨਤਾ ਦੇ ਵਿਚਾਰਾਂ ਨੂੰ ਸਿਧਾਉਣ ਲਈ ਘੜਿਆ ਗਿਆ ਹੁੰਦਾ ਹੈ"।[9] ਡੌਰਸਨ ਦੀ ਖੇਤਰੀ ਖੋਜ ਮੁੱਖ ਤੌਰ 'ਤੇ ਮਿਸ਼ੀਗਨ ਦੀ ਅਫ਼ਰੀਕੀ-ਅਮਰੀਕੀ ਲੋਕਧਾਰਾ, ਉੱਪ ਪ੍ਰਾਇਦੀਪ ਦੀ ਲੋਕਧਾਰਾ, ਸੰਯੁਕਤ ਰਾਸ਼ਟਰ ਦੇ ਹੋਰ ਸਥਾਨਕ ਖੇਤਰਾਂ ਦੀ ਲੋਕਧਾਰਾ ਅਤੇ ਜਪਾਨ ਦੀ ਲੋਕਧਾਰਾ ਨਾਲ ਸੰਬੰਧਿਤ ਹੈ। ਅਕਾਦਮਿਕ ਪਦਵੀਆਂ ਤੋਂ ਬਿਨਾਂ ਡੌਰਸਨ ਨੂੰ 1946 ਵਿਚ 'ਹਿਸਟਰੀ ਆਫ਼ ਅਮਰੀਕਨ ਸਭਿਅਤਾ' ਲਈ ਲਾਇਬ੍ਰੇਰੀ ਕਾਂਗਰਸ ਐਵਾਰਡ ਅਤੇ ਤਿੰਨ ਗੁਗਨਹੈਮ ਫੈਲੋਸ਼ਿਪ, ਜੋ ਕਿ ਜਾਨ ਸਾਈਮਨ ਗੁਗਨਹੈਮ ਮੈਮੋਰੀਅਲ ਫਾਉਂਡੇਸ਼ਨ ਦੁਆਰਾ 1925 ਤੋਂ ਸ਼ੁਰੂ ਹੋਈ ਤੇ ਹਰ ਸਾਲ ਕਲਾ ਤੇ ਵਿਦਵਤਾ ਦੇ ਖੇਤਰ ਯੋਗਦਾਨ ਹਿੱਤ ਦਿੱਤੀ ਜਾਂਦੀ ਹੈ, ਨਾਲ ਕ੍ਰਮਵਾਰ ਸੰਨ 1949, 1964, ਅਤੇ 1971 ਵਿਚ ਸਨਮਾਨਿਤ ਕੀਤਾ ਗਿਆ ਸੀ। 2003 ਵਿੱਚ, ਮਿਸ਼ੀਗਨ ਸਟੇਟ ਯੂਨੀਵਰਸਿਟੀ ਮਿਊਜ਼ੀਅਮ ਦੇ ਮਿਸ਼ੀਗਨ ਰਵਾਇਤੀ ਕਲਾ ਪ੍ਰੋਗਰਾਮ ਨੇ ਉਸ ਨੂੰ ਮਿਸ਼ੀਗਨ-ਅਧਾਰਤ ਖੇਤਰੀ ਖੋਜ ਲਈ ਮਿਸ਼ੀਗਨ ਹੈਰੀਟੇਜ ਅਵਾਰਡ ਨਾਲ ਸਨਮਾਨਿਤ ਕੀਤਾ।
ਐਨ ਕੀਨੀ ਦੇ ਅਨੁਸਾਰ, ਇੰਡੀਆਨਾ ਵਿਖੇ:
ਵਿਲੀਅਮ ਵਿਲਸਨ ਦੇ ਅਨੁਸਾਰ:
ਡੌਰਸਨ ਦੇ ਦਸਤਾਵੇਜ਼ ਇੰਡੀਆਨਾ ਯੂਨੀਵਰਸਿਟੀ ਦੀ ਲਿਲੀ ਲਾਇਬ੍ਰੇਰੀ ਵਿਖੇ ਰੱਖੇ ਗਏ ਹਨ।[3] ਉਸਦੀ ਖੇਤਰੀ ਖੋਜ ਸਦਕਾ ਇਕੱਤਰ ਕੀਤੀਆਂ ਆਡੀਓ ਰਿਕਾਰਡਿੰਗਾਂ ਇੰਡੀਆਨਾ ਯੂਨੀਵਰਸਿਟੀ ਵਿਖੇ ਪਰੰਪਰਕ ਸੰਗੀਤ ਦੇ ਪੁਰਾਲੇਖਾਂ ਵਿਚੋਂ ਮਿਲ ਸਕਦੀਆਂ ਹਨ। ਆਪਣੀਆਂ ਕਈ ਕਿਤਾਬਾਂ ਤੋਂ ਇਲਾਵਾ, ਡੌਰਸਨ ਨੇ ਸ਼ਿਕਾਗੋ ਪ੍ਰੈਸ ਯੂਨੀਵਰਸਿਟੀ ਦੁਆਰਾ 1963 ਅਤੇ 1979 ਦਰਮਿਆਨ ਪ੍ਰਕਾਸ਼ਿਤ ਫੋਕਟੇਲਸ ਆਫ਼ ਦਿ ਵਰਲਡ ਸੀਰੀਜ਼ ਦਾ ਸੰਪਾਦਨ ਵੀ ਕੀਤਾ।
{{cite book}}
: Check |editor-link2=
value (help); Check |editor-link=
value (help); External link in |editor-link2=
and |editor-link=
(help)