ਰੁੱਥ ਐਡਲਰ | |
---|---|
ਤਸਵੀਰ:Ruth Adler died 1994.png | |
ਜਨਮ | 1 ਅਕਤੂਬਰ 1944 ਇਲਫ੍ਰਾਕੋਂਬ, ਡੇਵਨ |
ਮੌਤ | 18 ਫਰਵਰੀ 1994 ਐਡਿਨਬਰਗ | (ਉਮਰ 49)
ਅਲਮਾ ਮਾਤਰ | ਨਾਰਥ ਲੰਡਨ ਕੋਲਿਗੇਟ ਸਕੂਲ, ਸੋਮਰਵਿੱਲੇ ਕਾਲਜ, ਓਕਸਫੋਰਡ ਯੂਨੀਵਰਸਿਟੀ, ਲੰਡਨ ਯੂਨੀਵਰਸਿਟੀ, ਐਡਿਨਬਰਗ ਯੂਨੀਵਰਸਿਟੀ |
ਲਈ ਪ੍ਰਸਿੱਧ | ਬਾਲ ਭਲਾਈ ਪ੍ਰਚਾਰਕ, ਮਨੁੱਖੀ ਅਧਿਕਾਰ ਪ੍ਰਚਾਰਕ, ਨਾਰੀਵਾਦੀ |
ਬੱਚੇ | ਜੋਨਾਥਨ, ਬੇਂਜਾਮਿਨ |
ਰੁੱਥ ਮਾਰਗਰੇਟ ਐਡਲਰ (1 ਅਕਤੂਬਰ 1944 – 18 ਫਰਵਰੀ 1994), ਇੱਕ ਨਾਰੀਵਾਦੀ, ਮਨੁੱਖੀ ਅਧਿਕਾਰ ਪ੍ਰਚਾਰਕ ਅਤੇ ਬਾਲ ਭਲਾਈ ਵਕੀਲ ਸੀ। ਉਹ ਐਮਨੈਸਟੀ ਇੰਟਰਨੈਸ਼ਨਲ ਦੇ ਸਕਾਟਲੈਂਡ ਦਫ਼ਤਰ ਦੀ ਬਾਨੀ ਸੀ ਜੋ 1991 ਵਿੱਚ ਉਨ੍ਹਾਂ ਦੇ ਸਕਾਟਲੈਂਡ ਵਿੱਖੇ ਪਹਿਲੇ ਮੁਲਾਜ਼ਮ ਸੀ।[1] ਉਹ 1974 ਵਿੱਚ, ਸਕਾਟਿਸ਼ ਮਹਿਲਾ ਸਹਾਇਤਾ ਦੀ ਇੱਕ ਸੰਸਥਾਪਕ ਸਦੱਸ ਸੀ, ਲੋਥੀਅਨ ਖੇਤਰ ਬਾਲ ਪੈਨਲ ਦੀ ਮੈਂਬਰ ਸੀ ਅਤੇ ਉਸ ਨੇ ਸਕਾਟਿਸ਼ ਬਾਲ ਕਾਨੂੰਨ ਕੇਂਦਰ ਸਥਾਪਿਤ ਕਰਨ ਵਿੱਚ ਵੀ ਆਪਣਾ ਯੋਗਦਾਨ ਪਾਇਆ।
ਰੁੱਥ ਦੇ ਮਾਪੇ ਸ਼ਾਰਲਟ ਅਤੇ ਰੂਡਲਫ਼ ਓਪਿਨਹੇਇਮਰ ਜਰਮਨੀ ਤੋਂ ਬ੍ਰਿਟੇਨ ਤੱਕ ਸ਼ਰਨਾਰਥੀ ਦੇ ਰੂਪ ਵਿੱਚ 1930 ਵਿੱਚ ਆਏ ਸਨ। ਰੁੱਥ ਦਾ ਜਨਮ ਡੇਵਨ ਵਿੱਚ ਹੋਇਆ, ਜਿੱਥੇ ਉਸ ਦੇ ਪਿਤਾ ਨੂੰ ਜੰਗ ਦੇ ਦੌਰਾਨ ਤੈਨਾਤ ਕੀਤਾ ਗਿਆ ਸੀ।
ਉਸ ਨੇ ਦਰਸ਼ਨ, ਰਾਜਨੀਤੀ ਅਤੇ ਅਰਥ ਸ਼ਾਸਤਰ ਦੇ ਵਿਸ਼ੇ ਵਿੱਚ ਸੋਮਰਵਿੱਲੇ ਓਕਸਫੋਰਡ ਤੋਂ ਪੜ੍ਹਾਈ ਕੀਤੀ[2] ਅਤੇ ਲੰਡਨ ਯੂਨੀਵਰਸਿਟੀ ਤੋਂ ਦਰਸ਼ਨ ਵਿਸ਼ੇ ਵਿੱਚ ਐਮ.ਏ ਕੀਤੀ।1960ਵਿਆਂ ਵਿੱਚ ਉਹ ਆਪਣੇ ਪਤੀ ਅਤੇ ਬੱਚਿਆਂ ਨਾਲ ਸਕਾਟਲੈਂਡ ਵਾਪਿਸ ਆ ਗਈ ਅਤੇ ਕਈ ਐਡਿਨਬਰਗ ਯੂਨੀਵਰਸਿਟੀ ਦੇ ਦਰਸ਼ਨ ਵਿਭਾਗ ਵਿੱਚ ਪਾਰਟ-ਟਾਈਮ ਅਧਿਆਪਿਕਾ ਵਜੋਂ ਕੰਮ ਕੀਤਾ। ਇਹ ਨੌਕਰੀ ਉਸ ਨੇ ਲਾਅ ਵਿੱਚ ਪੀਐਚ.ਡੀ ਪ੍ਰਾਪਤ ਕਰਨ ਤੋਂ ਬਾਅਦ ਕੀਤੀ। ਉਹ ਆਪਣੇ ਸੁਪਰਵਾਈਜ਼ਰ ਨੀਲ ਮੈਕਾਰਮਿਕ ਤੋਂ ਬਹੁਤ ਪ੍ਰਭਾਵਿਤ ਸੀ। ਰੁੱਥ ਅੰਗਰੇਜ਼ੀ ਅਤੇ ਜਰਮਨ ਦੀ ਦੋ-ਭਾਸ਼ੀ ਸੀ ਅਤੇ ਆਪਣੀ ਪੀਐਚ.ਡੀ ਪੂਰੀ ਕਰਨ ਤੋਂ ਬਾਅਦ ਉਸ ਨੇ ਅਤੇ ਨੀਲ ਨੇ ਮਿਲ ਕੇ ਕਿਤਾਬਾਂ ਨੂੰ ਜਰਮਨ ਅਤੇ ਚੈੱਕ ਭਾਸ਼ਾ ਤੋਂ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ।
ਜਦੋਂ ਉਹ "ਸਕਾਟਿਸ਼ ਬਾਲ ਕਾਨੂੰਨ ਕੇਂਦਰ" ਵਿੱਖੇ ਕੰਮ ਕਰ ਰਹੀ ਸੀ ਤਾਂ ਉਸਨੇ ਸਕਾਟਲੈਂਡ ਵਿੱਚ ਬਾਲ ਕਾਨੂੰਨ ਦਾ ਪਹਿਲਾ ਵਿਆਪਕ ਡਾਟਾਬੇਸ ਤਿਆਰ ਕਰਨ ਵਿੱਚ ਮਦਦ ਕੀਤੀ।[3] ਉਹ ਇੱਕ ਮੈਜਿਸਟਰੇਟ ਅਤੇ ਜਸਟਿਸ ਆਫ਼ ਪੀਸ ਸੀ। 1987 ਤੋਂ 1991 ਤੱਕ ਉਹ ਵਕੀਲਾਂ ਦੇ ਵਿਰੁੱਧ ਸ਼ਿਕਾਇਤਾਂ ਦੀ ਜਾਂਚ ਕਰਨ ਲਈ ਜ਼ਿੰਮੇਵਾਰ ਸੀ।
ਉਹ ਐਡਿਨਬਰਗ ਯਹੂਦੀ ਭਾਈਚਾਰੇ ਦੀ ਪ੍ਰਮੁੱਖ ਮੈਂਬਰ ਸੀ ਅਤੇ ਐਡਿਨਬਰਗ ਸਟਾਰ ਦੀ ਸੰਪਾਦਕ ਸੀ।[4] ਉਹ ਐਡਿਨਬਰਗ ਯਹੂਦੀ ਸਾਹਿਤਿਕ ਸੋਸਾਇਟੀ ਦੀ ਸਕੱਤਰ ਅਤੇ ਪ੍ਰਧਾਨ (1998) ਸੀ।[5]
ਉਸ ਦੇ ਖੋਜ ਪ੍ਰਬੰਧ ਦਾ ਵਿਸ਼ਾ (1983) ਬੱਚਿਆਂ ਦੇ ਜੀਵਨ ਵਿਚ ਕਾਨੂੰਨੀ ਦਖ਼ਲ ਸੀ।[6] ਇਹ 1985 ਵਿੱਚ ਇੱਕ ਕਿਤਾਬ ਦੇ ਰੂਪ ਵਿੱਚ ਜੂਵੀਨਲ ਜਸਟਿਸ ਨੂੰ ਗੰਭੀਰਤਾ ਨਾਲ ਪ੍ਰਕਾਸ਼ਿਤ ਕੀਤਾ ਗਿਆ ਸੀ।[7]
{{cite news}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)
{{cite journal}}
: Cite journal requires |journal=
(help)CS1 maint: multiple names: authors list (link)
{{cite book}}
: CS1 maint: multiple names: authors list (link)