ਰੂਥ ਵਨਿਤਾ (ਜਨਮ: 1955) ਇੱਕ ਭਾਰਤੀ ਅਕਾਦਮਿਕ, ਕਾਰਕੁੰਨ ਅਤੇ ਲੇਖਕ ਹੈ ਜੋ ਲੈਸਬੀਅਨ ਅਤੇ ਗੇਅ ਅਧਿਐਨ, ਲਿੰਗ ਅਧਿਐਨ, ਬ੍ਰਿਟਿਸ਼ ਅਤੇ ਦੱਖਣੀ ਏਸ਼ੀਆਈ ਸਾਹਿਤਕ ਇਤਿਹਾਸ ਵਿੱਚ ਮੁਹਾਰਤ ਰੱਖਦੀ ਹੈ।
ਰੂਥ ਦਾ ਜਨਮ ਇਕ ਭਾਰਤੀ ਇਸਾਈ ਪਰਿਵਾਰ ਵਿਚ ਰੰਗੂਨ, ਬਰਮਾ ਵਿਖੇ ਹੋਇਆ। ਉਸਨੇ ਆਪਣੀ ਉਮਰ ਦੇ ਵੀਹ ਸਾਲਾਂ ਤੱਕ ਪਹੁੰਚਦਿਆਂ ਹੌਲੀ ਹੌਲੀ ਹਿੰਦੂ ਧਰਮ ਵੱਲ ਪਰਤਣਾ ਸ਼ੁਰੂ ਕਰ ਦਿੱਤਾ ਸੀ, ਜਿਸ ਨੂੰ ਉਹ ਇਕ ਬਦਲਾਵ ਨਹੀਂ ਸਗੋ ਆਪਣੇ ਪੂਰਵਜਾਂ ਦੇ ਅਮਲ ਦੀ ਵਾਪਸੀ ਸਮਝਦੀ ਸੀ। ਉਹ ਹੁਣ ਆਪਣੇ ਪੂਰੇ ਜੀਵਨ ਲਈ ਹਿੰਦੂ ਬਣ ਗਈ ਹੈ। ਉਸਦੇ ਪਿਤਾ ਤਾਮਿਲ ਹਨ ਅਤੇ ਉਸਦੀ ਮਾਂ ਅੱਧੀ ਗੁਜਰਾਤੀ, ਕੁਝ ਕ ਬੰਗਾਲੀ ਅਤੇ ਕੁਝ-ਕੁਝ ਪੰਜਾਬੀ, ਰਾਜਸਥਾਨੀ ਸੀ। ਉਹ ਪੜ੍ਹੇ-ਲਿਖੇ ਪਰਿਵਾਰ ਤੋਂ ਸੀ। ਉਸਦੇ ਨਾਨਾ ਵਾਲਟਰ ਸਦਗੁਣ ਦੇਸਾਈ ਬਰਮਾ ਦੇ ਇਤਿਹਾਸਕਾਰ ਸਨ ਤੇ ਉਸਦੇ ਦਾਦਾ ਰੋਬਰਟ ਪੌਲ ਹਾਈ ਸਕੂਲ ਦੇ ਪ੍ਰਿੰਸੀਪਲ ਸਨ। ਉਸਦੀ ਨਾਨੀ ਵਿਕਟੋਰੀਆ ਨਿਰਮਾਲਨੀ ਦੇਸਾਈ ਆਪਣਾ ਨਰਸਰੀ ਸਕੂਲ ਚਲਾ ਰਹੀ ਹੈ।
ਰੂਥ ਦਾ ਪਰਿਵਾਰ ਭਾਰਤੀ ਹੋਣ ਕਰਕੇ ਨਵੀਂ ਦਿੱਲੀ ਆ ਗਿਆ ਸੀ। ਉਸ ਸਮੇਂ ਰੂਥ ਦੀ ਉਮਰ ਦੋ ਸਾਲ ਸੀ, ਇੱਥੇ ਹੀ ਉਸਦੀ ਸਾਰੀ ਪਰਵਰਿਸ਼ ਹੋਈ। ਉਸਨੇ ਸਪਰਿੰਗਦਲਜ਼ ਸਕੂਲ ਵਿਚ ਪੜ੍ਹਾਈ ਕੀਤੀ। ਜਦੋਂ ਉਹ ਅੱਠਵੀੰ ਕਲਾਸ ਵਿਚ ਸੀ ਤਾਂ ਇਕ ਡਾਕਟਰ ਨੇ ਉਸਦੀ ਮਾਂ ਨੂੰ ਰੂਥ ਦੇ ਅਕੁਟ ਮੋਫੀਆਂ ਕਰਕੇ ਪੜ੍ਹਾਈ ਛਡਵਾਉਣ ਦੀ ਸਲਾਹ ਦਿੱਤੀ। ਉਸਦੀ ਮਾਂ ਇਕ ਅਧਿਆਪਿਕਾ ਸੀ, ਜਿਸ ਨੇ ਰੂਥ ਨੂੰ ਗ੍ਰੇਜੁਏਸ਼ਨ ਤੋਂ ਪਹਿਲਾਂ ਸਾਰੀ ਪੜ੍ਹਾਈ ਘਰ ਵਿਚ ਕਰਵਾਈ। ਉਸ ਤੋਂ ਬਾਅਦ ਰੂਥ ਮਰਾਂਡਾ ਹਾਊਸ, ਦਿੱਲੀ ਯੂਨੀਵਰਸਟੀ ਜਾਣ ਲੱਗੀ।
ਇਸ ਹਿੱਸੇ/ਲੇਖ ਨੂੰ ਪੰਜਾਬੀ ਵਿੱਚ ਅਨੁਵਾਦ ਕਰਨ ਦੀ ਜਰੂਰਤ ਹੈ ਹੈ। ਤੁਸੀਂ ਇਸਦਾ ਪੰਜਾਬੀ ਵਿੱਚ ਅਨੁਵਾਦ ਕਰਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |
Vanita, Ruth ed., India and the World: Postcolonialism, Translation and Indian Literature (New Delhi: Pencraft, 2014). Vanita, Ruth, Dancing with the Nation: Courtesans in Bombay Cinema (forthcoming from Bloomsbury Press, New York, and Speaking Tiger, New Delhi)
Co-edited with Madhu Kishwar, "In Search of Answers: Indian Women’s Voices from Manushi" (London: Zed Books, 1984, revised edition Horizon Books, Delhi, 1991).* Vanita, Ruth (2005). Gandhi's Tiger and Sita's Smile: Essays on Gender, Sexuality and Culture. New Delhi: Yoda Press. ISBN 978-81-902272-5-4. OCLC 70008421.