ਰੇਖਾ ਰਾਣਾ | |
---|---|
![]() | |
ਜਨਮ | ਰੇਖਾ ਰਾਣਾ ਨਵੀਂ ਦਿੱਲੀ, ਭਾਰਤ |
ਪੇਸ਼ਾ | ਅਦਾਕਾਰਾ, ਡਾਂਸਰ, ਮਾਡਲ |
ਸਰਗਰਮੀ ਦੇ ਸਾਲ | 2011–ਵਰਤਮਾਨ |
ਵੈੱਬਸਾਈਟ | www |
ਰੇਖਾ ਰਾਣਾ ਇੱਕ ਬਾਲੀਵੁੱਡ ਅਭਿਨੇਤਰੀ, ਥੀਏਟਰ ਕਲਾਕਾਰ, ਮਿਸ ਦਿੱਲੀ ਦੀ ਜੇਤੂ, ਪਿਨਿਕ ਚਿਹਰਾ ਅਤੇ 2007 ਵਿੱਚ ਸੁੰਦਰ ਮੁਸਕਾਨ ਟਾਈਟਲ ਧਾਰਕ ਦਾ ਖ਼ਿਤਾਬ ਮਿਲਿਆ। ਇਹ ਦੱਖਣੀ ਅਫਰੀਕਾ ਦੀ ਸੰਸਥਾ, 'ਸਟਾਰ ਸੰਸਥਾ' ਅਤੇ 'ਸੇਵ ਆਵਰ ਵੁਮੈਨ' ਦੀ ਬ੍ਰਾਂਡ ਅੰਬੈਸਡਰ ਹੈ।[1] ਇਸਦੀ ਪਹਿਲੀ ਫਿਲਮ ਅਬ ਹੋਗਾ ਧਰਨਾ ਅਨਲਿਮਿਟਿਡ ਹੈ ਜਿਸਦੀ ਕਹਾਣੀ ਅੰਨਾ ਹਜ਼ਾਰੇ ਦੇ 13 ਅਪ੍ਰੈਲ 2012 ਦੇ ਧਰਨੇ ਉੱਪਰ ਅਧਾਰਿਤ ਹੈ।[2][3]
ਰੇਖਾ ਰਾਣਾ ਇੱਕ ਅੰਤਰਰਾਸ਼ਟਰੀ ਪੁਰਸਕਾਰ ਜੇਤੂ ਅਭਿਨੇਤਰੀ, ਉਦਯੋਗਪਤੀ ਅਤੇ ਮਾਨਵਵਾਦੀ ਹੈ। ਉਸ ਨੇ ਭਾਰਤ ਅਤੇ ਵਿਦੇਸ਼ਾਂ ਵਿੱਚ ਸਰਵੋਤਮ ਅਭਿਨੇਤਰੀ ਲਈ 47 ਤੋਂ ਵੱਧ ਅੰਤਰਰਾਸ਼ਟਰੀ ਪੁਰਸਕਾਰ ਪ੍ਰਾਪਤ ਕੀਤੇ ਹਨ।
ਉਸ ਦੀ ਫ਼ਿਲਮ "ਤਾਰਾ ਦਿ ਜਰਨੀ ਆਫ਼ ਲਵ ਐਂਡ ਪੈਸ਼ਨ" ਨੂੰ ਸਰਬੋਤਮ ਵਿਦੇਸ਼ੀ ਭਾਸ਼ਾ ਦੀ ਫ਼ਿਲਮ ਲਈ 87ਵੇਂ ਅਕੈਡਮੀ ਅਵਾਰਡਸ ਲਈ ਪੇਸ਼ ਕੀਤਾ ਗਿਆ ਸੀ। ਫ਼ਿਲਮ ਨੇ ਦੁਨੀਆ ਭਰ ਵਿੱਚ 110 ਅੰਤਰਰਾਸ਼ਟਰੀ ਫ਼ਿਲਮ ਫੈਸਟੀਵਲਾਂ ਵਿੱਚ 150 ਤੋਂ ਵੱਧ ਅੰਤਰਰਾਸ਼ਟਰੀ ਪੁਰਸਕਾਰ ਪ੍ਰਾਪਤ ਕੀਤੇ ਹਨ।
ਰੇਖਾ ਰਾਣਾ ਨਿਊਯਾਰਕ ਫ਼ਿਲਮ ਅਕੈਡਮੀ ਲਾਸ ਏਂਜਲਸ, CA. ਦੀ ਸਾਬਕਾ ਵਿਦਿਆਰਥੀ ਹੈ, ਅਤੇ ਦਿਨੇਸ਼ ਠਾਕੁਰ ਦੇ ਐਂਕ ਥੀਏਟਰ ਗਰੁੱਪ ਨਾਲ ਥੀਏਟਰ ਵਿੱਚ ਕੰਮ ਕਰਦੀ ਹੈ। ਉਸ ਨੇ ਪ੍ਰਸਿੱਧ ਨਾਟਕਾਂ 'ਜਿਸ ਲਾਹੌਰ ਨਹੀਂ ਦੇਖਿਆ' ਅਤੇ "ਹੈ ਮੇਰਾ ਦਿਲ" ਦੇ ਅੰਤਰਰਾਸ਼ਟਰੀ ਪੱਧਰ 'ਤੇ 200 ਤੋਂ ਵੱਧ ਸ਼ੋਅ ਪੂਰੇ ਕੀਤੇ ਹਨ। ਉਸ ਦੀ ਆਉਣ ਵਾਲੀ ਫ਼ਿਲਮ 'ਯਹਾਂ ਅਮੀਨਾ ਬਿਕਤੀ ਹੈ' ਹੈ, ਜਿਸ ਦਾ ਨਿਰਦੇਸ਼ਨ ਅਤੇ ਨਿਰਮਾਤਾ ਕੁਮਾਰ ਰਾਜ ਹੈ।
ਭਾਰਤ ਵਿੱਚ ਸਿੱਖਿਆ ਸਮੇਤ ਮਾਨਵਤਾਵਾਦੀ ਪ੍ਰੋਜੈਕਟਾਂ ਲਈ ਰੇਖਾ ਰਾਣਾ ਦੇ ਜਨੂੰਨ ਨੇ ਉਸ ਨੂੰ ਰਾਜਕੁਮਾਰੀ ਫ੍ਰੈਂਕੋਇਸ ਸਟਰਡਜ਼ਾ ਦੁਆਰਾ ਸਥਾਪਿਤ 'ਹਾਰਟ ਫਾਰ ਇੰਡੀਆ ਫਾਊਂਡੇਸ਼ਨ' ਲਈ ਵਿਸ਼ਵ ਰਾਜਦੂਤ ਬਣਨ ਲਈ ਅਗਵਾਈ ਕੀਤੀ, ਅਤੇ ਯੂਨੀਸੇਫ ਨਾਲ ਸਮਰਥਨ ਅਤੇ ਕੰਮ ਵੀ ਕੀਤਾ।
ਰੇਖਾ ਰਾਣਾ ਦਿੱਲੀ, ਭਾਰਤ ਵਿੱਚ ਪੈਦਾ ਹੋਈ ਸੀ। ਇਸਨੇ ਆਪਣੀ ਸਕੂਲੀ ਪੜ੍ਹਾਈ ਹਾਈ ਸਕੂਲ ਗ੍ਰੀਨ ਫ਼ੀਲਡ, ਦਿੱਲੀ ਤੋਂ ਪੂਰੀ ਕੀਤੀ। ਇਹ ਆਪਣੇ ਸਕੂਲ ਵਿੱਚ ਸਭਿਆਚਾਰਕ ਗਤੀਵਿਧੀਆਂ, ਨਾਚ, ਤੈਰਾਕੀ ਅਤੇ ਡਰਾਮਾ ਵਿੱਚ ਹਿੱਸਾ ਲੈਂਦੀ ਸੀ। ਇਸਨੇ ਆਪਣੀ ਡਿਗਰੀ ਦਿੱਲੀ ਕਾਲਜ ਦੇ ਆਰਟਸ ਅਤੇ ਕਾਮਰਸ ਤੋਂ ਕਰਨ ਤੋਂ ਬਾਅਦ ਇਸਨੇ ਬੈਰੀ ਜਾਨ ਐਕਟਿੰਗ ਸਕੂਲ ਵਿੱਚ ਦਾਖ਼ਿਲਾ ਲਿਆ।[4][5]
ਰੇਖਾ ਰਾਣਾ ਨੇ ਰੰਗਸ ਸਿੰਗਾਪੁਰ, 2010 ਫ਼ਿਲਮ ਫੈਸਟੀਵਲ ਵਿੱਚ ਛੋਟੀ ਫ਼ਿਲਮ ਟੇਕ ਕੇਅਰ ਵਿੱਚ ਆਪਣੀ ਅਦਾਕਾਰੀ ਲਈ ਵਧੀਆ ਅਭਿਨੇਤਰੀ ਦਾ ਪੁਰਸਕਾਰ ਜਿੱਤਿਆ। ਇਸਦੀ ਦਿਲਚਸਪੀ ਥੀਏਟਰ ਵਿੱਚ ਸੀ ਅਤੇ ਮੋਹਰੀ ਔਰਤ ਦੇ ਤੌਰ ਉੱਪਰ ਦਿਨੇਸ਼ ਠਾਕੁਰ ਦੇ ਜਿਸ ਲਾਹੌਰ ਨਹੀ ਦੇਖਿਆ ਓ ਜੰਮਿਆ ਨਹੀ ਵਿੱਚ ਕੰਮ ਕੀਤਾ। ਇਸਨੂੰ ਕਰੇਸਕੇਂਡੋ ਪ੍ਰੋਡਕਸ਼ਨ ਦੁਆਰਾ ਮੁੱਖ ਭੂਮਿਕਾ ਲਈ ਦੋ ਫ਼ਿਲਮਾਂ ਲਈ ਸਾਇਨ ਕੀਤਾ ਗਿਆ।[6]
ਸਾਲ | ਫਿਲਮ | ਭਾਸ਼ਾ | ਭੂਮਿਕਾ | ਸੂਚਨਾ |
---|---|---|---|---|
2012 | ਅਬ ਹੋਗਾ ਧਰਨਾ ਅਨਲਿਮਿਟਿਡ |
ਹਿੰਦੀ | ਮੁੱਖ ਔਰਤ |
ਰਿਲੀਜ਼ 13 ਅਪ੍ਰੈਲ 2012[7][8] |
2013 | ਤਾਰਾ: ਦ ਜਰਨੀ ਆਫ਼ ਲਵ ਐਂਡ ਪੈਸ਼ਨ | ਹਿੰਦੀ | ਮੁੱਖ ਔਰਤ |
ਰਿਲੀਜ਼ 12 ਜੁਲਾਈ 2013 [9] |
2016 | ਯਹਾ ਅਮੀਨਾ ਬਿਕਤੀ ਹੈ | ਹਿੰਦੀ | ਮੁੱਖ ਔਰਤ | [10] |
2014 | ਸਿਨੇਮਾ ਸਟਾਰ | ਤਾਮਿਲ | ਸਹਾਇਕ ਮੁੱਖ ਭੂਮਿਕਾ |
ਰਿਲੀਜ਼12 ਜਨਵਰੀ 2015 |
2016 ਵਿੱਚ ਕੈਮਰੂਨ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਤੋਂ ਸਰਵੋਤਮ ਅਭਿਨੇਤਰੀ ਦਾ ਅਵਾਰਡ ਪ੍ਰਾਪਤ ਕੀਤਾ।
2013 ਨੂੰ ਜੈਪੁਰ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਤੋਂ ਅਵਾਰਡ ਜੇਤੂ ਸੁਪਰਹਿੱਟ ਫ਼ਿਲਮ "ਤਾਰਾ" ਲਈ ਅਵਾਰਡ ਮਿਲਿਆ।
2013 ਨੂੰ ਨਾਸਿਕ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਤੋਂ ਐਵਾਰਡ ਜੇਤੂ ਸੁਪਰਹਿੱਟ ਫ਼ਿਲਮ "ਤਾਰਾ" ਲਈ ਅਵਾਰਡ ਮਿਲਿਆ।
ਵਰਜੀਨੀਆ ਏਸ਼ੀਅਨ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ 2013 ਨੂੰ ਅਮਰੀਕਾ ਵਿਖੇ ਆਯੋਜਿਤ, ਰੇਖਾ ਰਾਣਾ ਨੂੰ ਸਰਵੋਤਮ ਅਭਿਨੇਤਰੀ ਦਾ ਪੁਰਸਕਾਰ ਮਿਲਿਆ।
ਰੇਖਾ ਰਾਣਾ ਨੂੰ ਲਾਇਨਜ਼ ਕਲੱਬ ਇੰਟਰਨੈਸ਼ਨਲ ਗੋਲਡ ਅਵਾਰਡਜ਼ ਤੋਂ 2014 ਨੂੰ ਇੱਕ ਹੋਰ ਸਰਵੋਤਮ ਅਭਿਨੇਤਰੀ ਦਾ ਪੁਰਸਕਾਰ ਮਿਲਿਆ
ਲਾਇਨਜ਼ ਕਲੱਬ ਜਾਇੰਟਸ ਗਰੁੱਪ ਆਫ ਜੁਹੂ ਤੋਂ 201 ਨੂੰ ਆਵਾਰਡ ਜੇਤੂ ਸੁਪਰਹਿੱਟ ਫ਼ਿਲਮ "ਤਾਰਾ" ਲਈ ਅਵਾਰਡ ਮਿਲਿਆ।
ਰੇਖਾ ਰਾਣਾ ਨੂੰ 2013 ਨੂੰ ਬ੍ਰੇਨਟਰੀ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਯੂਐਸਏ ਤੋਂ ਇੱਕ ਹੋਰ ਸਰਵੋਤਮ ਅਭਿਨੇਤਰੀ ਦਾ ਪੁਰਸਕਾਰ ਮਿਲਿਆ।
2013 ਨੂੰ ਕੰਨਿਆਕੁਮਾਰੀ ਦੇ ਅੰਤਰਰਾਸ਼ਟਰੀ ਫ਼ਿਲਮ ਫੈਸਟੀਵਲ ਤੋਂ ਅਵਾਰਡ ਜੇਤੂ ਸੁਪਰਹਿੱਟ ਫ਼ਿਲਮ "ਤਾਰਾ" ਲਈ ਅਵਾਰਡ ਮਿਲਿਆ।
ਰੇਖਾ ਰਾਣਾ ਨੂੰ 2014 ਨੂੰ ਦੂਜੇ ਦਰਭੰਗਾ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਤੋਂ ਇੱਕ ਹੋਰ ਸਰਵੋਤਮ ਅਭਿਨੇਤਰੀ ਦਾ ਪੁਰਸਕਾਰ ਮਿਲਿਆ।
ਅਵਾਰਡ ਜੇਤੂ ਸੁਪਰਹਿੱਟ ਫ਼ਿਲਮ "ਤਾਰਾ" ਲਈ ਸਮਾਜਿਕ-ਸੰਬੰਧਤ ਫ਼ਿਲਮ ਵਿੱਚ ਸਰਵੋਤਮ ਅਭਿਨੇਤਰੀ ਦਾ ਅਵਾਰਡ ਮਿਲਿਆ।
ਰੇਖਾ ਰਾਣਾ ਨੂੰ 2014 ਨੂੰ ਜੈਪੁਰ ਵਿਖੇ ਸ਼ਕਸ਼ਿਤ ਮੈਗਜ਼ੀਨ ਤੋਂ ਸਖਸ਼ੀਅਤ ਪੁਰਸਕਾਰ ਮਿਲਿਆ।
ਚੇਨਈ ਵੂਮੈਨਜ਼ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਤੋਂ ਸਰਵੋਤਮ ਅਭਿਨੇਤਰੀ ਲਈ ਅਵਾਰਡ ਪ੍ਰਾਪਤ ਕੀਤਾ ਗਿਆ
ਰੇਖਾ ਰਾਣਾ ਨੂੰ 2014 ਨੂੰ ਕੇਏਐਫ ਬਿਜ਼ਨਸ ਐਂਟਰਟੇਨਮੈਂਟ ਗਲੋਬਲ ਅਵਾਰਡ ਤੋਂ ਇੱਕ ਹੋਰ ਸਰਵੋਤਮ ਅਭਿਨੇਤਰੀ ਦਾ ਪੁਰਸਕਾਰ ਮਿਲਿਆ।
ਰੇਖਾ ਰਾਣਾ ਨੂੰ 2014 ਨੂੰ ਪਰਜ ਮੁੰਬਈ ਲਘੂ ਫਿਲਮ ਫੈਸਟੀਵਲ ਤੋਂ ਇੱਕ ਹੋਰ ਸਰਵੋਤਮ ਅਭਿਨੇਤਰੀ ਦਾ ਪੁਰਸਕਾਰ ਮਿਲਿਆ।
ਰੇਖਾ ਰਾਣਾ ਨੂੰ 2015 ਨੂੰ ਲਾਇਨਜ਼ ਕਲੱਬ ਫਰੈਂਡ ਸਰਕਲ ਵਿਖੇ ਫ਼ਿਲਮ ਤਾਰਾ ਲਈ ਇੱਕ ਹੋਰ ਪ੍ਰਸ਼ੰਸਾ ਪੁਰਸਕਾਰ ਮਿਲਿਆ।
2014 ਨੂੰ ਸਮਾਜਿਕ-ਸੰਬੰਧਤ ਫ਼ਿਲਮ ਅੰਤਰਰਾਸ਼ਟਰੀ ਮਹਿਲਾ ਦਿਵਸ ਤੋਂ ਅਵਾਰਡ ਪ੍ਰਾਪਤ ਕੀਤਾ ਗਿਆ।
ਰੇਖਾ ਰਾਣਾ ਨੂੰ IFEFA ਤੋਂ 2014 ਨੂੰ ਇੱਕ ਹੋਰ ਸਰਵੋਤਮ ਅਭਿਨੇਤਰੀ ਦਾ ਪੁਰਸਕਾਰ ਮਿਲਿਆ।
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)