ਰੇਡਾ ਕੈਰੇ (ਅਸਲ ਨਾਮ: ਜੋਸਫ਼ ਗੰਧੌਰ) (1908–1963) 1930 ਅਤੇ 1950 ਦੇ ਦਹਾਕੇ ਦੌਰਾਨ ਪੈਰਿਸ ਵਿੱਚ ਓਪਰੇਟਸ ਦੀ ਇੱਕ ਪ੍ਰਸਿੱਧ ਗਾਇਕ ਸੀ।[1][2][3]
ਗੰਧੌਰ ਦਾ ਜਨਮ 1908 ਵਿੱਚ ਕਾਹਿਰਾ, ਮਿਸਰ ਵਿੱਚ ਹੋਇਆ ਸੀ।[1] ਉਸਨੇ ਆਪਣਾ ਸਟੇਜੀ ਨਾਮ ਆਪਣੇ ਜੱਦੀ ਸ਼ਹਿਰ ਦੇ ਨਾਮ 'ਤੇ ਰੱਖਿਆ ਸੀ। ਉਸਨੇ ਫ਼ਿਲਮ, 'ਲ'ਇੰਫੈਂਟ ਡੇ ਮਿਨਟ' ਵਿੱਚ ਵੀ ਅਭਿਨੈ ਕੀਤਾ ਸੀ।[4]
ਦੂਜੇ ਵਿਸ਼ਵ ਯੁੱਧ ਦੌਰਾਨ ਉਸ ਉੱਤੇ ਯਹੂਦੀ ਹੋਣ ਦਾ ਦੋਸ਼ ਲਗਾਇਆ ਗਿਆ ਸੀ।[5] ਉਹ ਗੇਅ ਸੀ ਹਾਲਾਂਕਿ ਉਸਨੇ ਇਸ ਬਾਰੇ ਸਮਾਜ ਅੱਗੇ ਖੁਲਾਸਾ ਨਹੀਂ ਕੀਤਾ ਸੀ।[3]
ਉਸਨੂੰ 1963 ਵਿੱਚ ਸੇਂਟ-ਜ਼ੈਕਰੀ, ਫਰਾਂਸ ਵਿੱਚ ਦਫ਼ਨਾਇਆ ਗਿਆ।[2]