ਲੇਖਕ | ਗੀਤਾਂਜਲੀ ਸ਼ਰੀ |
---|---|
ਅਨੁਵਾਦਕ | ਡੇਜ਼ੀ ਰੌਕਵੈੱਲ |
ਦੇਸ਼ | ਭਾਰਤ |
ਭਾਸ਼ਾ | ਹਿੰਦੀ |
ਪ੍ਰਕਾਸ਼ਕ | ਰਾਜਕਮਲ ਪ੍ਰਕਾਸ਼ਨ (ਹਿੰਦੀ); Tilted Axis Pressਅਤੇ Penguin Books ਭਾਰਤ (ਇੰਗਲਿਸ਼)[1] |
ਪ੍ਰਕਾਸ਼ਨ ਦੀ ਮਿਤੀ | 2018 (ਮੂਲ); 2021 (ਅੰਗਰੇਜ਼ੀ ਅਨੁਵਾਦ)[1] |
ਸਫ਼ੇ | 376 (ਹਿੰਦੀ); 696 (ਇੰਗਲਿਸ਼ ) |
ਟੌਂਬ ਆਫ਼ ਸੈਂਡ (ਮੂਲ ਸਿਰਲੇਖ ਰੇਤ ਸਮਾਧੀ, Hindi: रेत समाधि) [2] ਭਾਰਤੀ ਲੇਖਕ ਗੀਤਾਂਜਲੀ ਸ਼੍ਰੀ ਦਾ 2018 ਦਾ ਹਿੰਦੀ ਭਾਸ਼ਾ ਦਾ ਨਾਵਲ ਹੈ। ਇਸ ਦਾ ਅੰਗਰੇਜ਼ੀ ਵਿੱਚ ਅਨੁਵਾਦ ਅਮਰੀਕੀ ਅਨੁਵਾਦਕ ਡੇਜ਼ੀ ਰੌਕਵੈਲ ਨੇ ਕੀਤਾ ਸੀ। [3] 2022 ਵਿੱਚ, ਇਹ ਕਿਤਾਬ ਅੰਤਰਰਾਸ਼ਟਰੀ ਬੁਕਰ ਪੁਰਸਕਾਰ ਜਿੱਤਣ ਵਾਲ਼ਾ ਭਾਰਤੀ ਭਾਸ਼ਾ ਤੋਂ ਅਨੁਵਾਦ ਕੀਤਾ ਗਿਆ ਪਹਿਲਾ ਨਾਵਲ ਬਣ ਗਿਆ। [4] [5] [6] [7]
ਇਹ ਕਿਤਾਬ 80 ਸਾਲਾ ਮਾਂ ਦੀ ਪਰਿਵਰਤਨਕਾਰੀ ਯਾਤਰਾ ਦਾ ਬਿਰਤਾਂਤ ਹੈ, ਜੋ ਆਪਣੇ ਪਤੀ ਦੀ ਮੌਤ ਤੋਂ ਬਾਅਦ ਉਦਾਸ ਹੋ ਜਾਂਦੀ ਹੈ। ਉਹ ਫਿਰ ਪਾਕਿਸਤਾਨ ਦੀ ਯਾਤਰਾ ਕਰਨ ਦਾ ਫੈਸਲਾ ਕਰਦੀ ਹੈ, ਉਸ ਸਦਮੇ ਦਾ ਸਾਮ੍ਹਣਾ ਕਰਦੀ ਹੈ ਜੋ ਜੁਆਨ ਉਮਰੇ ਜਦੋਂ ਉਹ ਵੰਡ ਦੇ ਦੰਗਿਆਂ ਤੋਂ ਬਚ ਗਈ ਸੀ, ਉਦੋਂ ਤੋਂ ਅਣਸੁਲਝਿਆ ਪਿਆ ਸੀ। ਉੱਤਰੀ ਭਾਰਤ ਦੀ ਅੱਸੀ-ਸਾਲਾ ਔਰਤ ਆਪਣੇ ਪਤੀ ਦੀ ਮੌਤ ਤੋਂ ਬਾਅਦ ਡੂੰਘੇ ਵਿਸ਼ਾਦ ਦਾ ਸ਼ਿਕਾਰ ਹੋ ਜਾਂਦੀ ਹੈ, ਅਤੇ ਫਿਰ ਜੀਵਨ ਇੱਕ ਨਵਾਂ ਜੀਵਨ ਹਾਸਲ ਕਰਨ ਲਈ ਹੰਭਲਾ ਮਾਰਦੀ ਹੈ। ਉਹ ਰਵਾਇਤ ਨਾਲ਼ ਟੱਕਰ ਲੈਣ ਦਾ ਦ੍ਰਿੜ ਇਰਾਦਾ ਧਾਰਦੀ - ਇੱਥੋਂ ਤੱਕ ਕਿ ਇੱਕ ਟ੍ਰਾਂਸਜੈਂਡਰ ਵਿਅਕਤੀ ਨਾਲ਼ ਦੋਸਤੀ ਗੰਢ ਲੈਂਦੀ ਹੈ - ਉਸਦੀ ਬੋਹੀਮੀਅਨ ਧੀ ਨੂੰ ਚੱਕਰ ਵਿੱਚ ਪਾ ਦਿੰਦੀ ਹੈ, ਜੋ ਆਪਣੇ ਆਪ ਨੂੰ ਦੋਵਾਂ ਵਿੱਚੋਂ ਵਧੇਰੇ ਆਧੁਨਿਕ ਸਮਝਦੀ ਆ ਰਹੀ ਸੀ। ਆਪਣੇ ਪਰਿਵਾਰ ਦੀ ਪਰੇਸ਼ਾਨੀ ਲਈ, ਮਾ ਪਾਕਿਸਤਾਨ ਦੀ ਯਾਤਰਾ 'ਤੇ ਜ਼ੋਰ ਦਿੰਦੀ ਹੈ, ਨਾਲ ਹੀ ਵੰਡ ਵੇਲ਼ੇ ਦੇ ਆਪਣੇ ਅਣਸੁਲਝੇ ਸਦਮੇ ਦਾ ਸਾਮ੍ਹਣਾ ਕਰਦੀ ਹੈ, ਅਤੇ ਮੁੜ-ਲੱਖਣ ਲਾਉਂਦੀ ਹੈ ਕਿ ਮਾਂ, ਧੀ, ਨਾਰੀਵਾਦੀ ਹੋਣ ਦਾ ਕੀ ਅਰਥ ਹੈ।