ਰੋਨਾਲਡ ਆਇਅਰ (13 ਅਪ੍ਰੈਲ 1929 – 8 ਅਪ੍ਰੈਲ 1992) ਇੱਕ ਅੰਗਰੇਜ਼ੀ ਥੀਏਟਰ ਨਿਰਦੇਸ਼ਕ, ਅਦਾਕਾਰ ਅਤੇ ਲੇਖਕ ਸੀ।
ਆਇਅਰ ਦਾ ਜਨਮ ਯੌਰਕਸ਼ਾਇਰ ਦੇ ਬਰਨਸਲੇ ਨੇੜੇ ਮੈਪਲਵੈਲ ਵਿਖੇ ਹੋਇਆ ਸੀ ਅਤੇ ਉਸਨੇ ਮਹਾਰਾਣੀ ਐਲਿਜ਼ਾਬੈਥ ਦੇ ਗ੍ਰਾਮਰ ਸਕੂਲ, ਬਲੈਕਬਰਨ ਅਤੇ ਗਿੱਗਲਸਵਿਕ ਸਕੂਲ ਵਿੱਚ ਪੜ੍ਹਾਈ ਕੀਤੀ ਸੀ। ਉਹ ਸਿਨੇਮਾ, ਓਪੇਰਾ, ਟੈਲੀਵਿਜ਼ਨ ਅਤੇ ਥੀਏਟਰ ਲਈ ਮੋਹਰੀ ਨਿਰਦੇਸ਼ਕ ਵੀ ਬਣਿਆ। ਉਸਨੂੰ ਲੰਡਨ ਅਸ਼ੌਰੈਂਸ ਲਈ ਬਰਾਡਵੇਅ ਦੇ 1975 ਟੋਨੀ ਅਵਾਰਡ ਲਈ ਸਰਬੋਤਮ ਨਿਰਦੇਸ਼ਕ (ਡਰਾਮੇਟਿਕ) ਵਜੋਂ ਨਾਮਜ਼ਦ ਕੀਤਾ ਗਿਆ ਸੀ। ਉਸਨੇ ਬੀਬੀਸੀ ਟੈਲੀਵਿਜ਼ਨ ਦੀ ਦਸਤਾਵੇਜ਼ੀ ਲੜੀ ਦ ਲੋਂਗ ਸਰਚ (1977) ਪੇਸ਼ ਕੀਤੀ, ਜੋ ਕਿ ਵੱਖ-ਵੱਖ ਵਿਸ਼ਵ ਧਰਮਾਂ ਦਾ ਇੱਕ ਸਰਵੇਖਣ ਸੀ, ਜਿਸ ਨੇ ਅਮਰੀਕਨ ਫ਼ਿਲਮ ਫੈਸਟੀਵਲ ਵਿਚ ਰੈਡ ਰਿਬਨ ਜਿੱਤਿਆ ਸੀ।
ਆਇਅਰ ਬ੍ਰਿਟਿਸ਼ ਅਦਾਕਾਰਾ ਐਮਾ ਥੌਮਸਨ ਦਾ ਗੌਡਫਾਦਰ ਸੀ।[1] [2]
- ਐਜ਼ ਯੂ ਲਾਇਕ ਇਟ. (1963) (ਟੀਵੀ). . . ਡਾਇਰੈਕਟਰ
- ਦ ਵੇਨਜਡੇ ਪਲੇ - ਇਕ ਕਰੈਕ ਇਨ ਆਈਸ (1964) ਟੀਵੀ ਐਪੀਸੋਡ. . . ਨਿਰਦੇਸ਼ਕ ਅਤੇ ਨਾਟਕਕਾਰ
- ਜ਼ੈਡ ਕਾਰਜ - "ਵਿੰਡੋ ਡਰੈਸਿੰਗ" (1965) ਟੀਵੀ ਐਪੀਸੋਡ. . . ਨਿਰਦੇਸ਼ਕ ਅਤੇ ਲੇਖਕ
- ਟੌਮ ਗ੍ਰੈਟਨ'ਜ ਵਾਰ (1968) ਟੀਵੀ ਐਪੀਸੋਡ. . . ਡਾਇਰੈਕਟਰ
- ਜੈਕਨੋਰੀ - "ਕ੍ਰਿਸਮਿਸ ਸਟੋਰੀਜ਼: ਦ ਸੇਲਫਿਸ਼ ਜੀਐਂਟ" (1968) ਟੀਵੀ ਐਪੀਸੋਡ. . . ਕਹਾਣੀਕਾਰ
- ਜੈਕਨੋਰੀ - "ਜੋਹਨੀ ਦ ਕਲਾਕਮੇਕਰ" (1971) ਟੀਵੀ ਐਪੀਸੋਡ. . . ਕਹਾਣੀਕਾਰ
- ਜੈਕਨੋਰੀ - "ਜੌਨੀ'ਜ ਬੈਡ ਡੇ / ਡਾਇਨਾ ਐਂਡ ਹਰ ਰਹੀਨੋਸਰੋਸ" (1971) ਟੀਵੀ ਐਪੀਸੋਡ. . . ਕਹਾਣੀਕਾਰ
- ਜੈਕਨੋਰੀ - "ਪੌਲ ਦ ਹੀਰੋ ਆਫ ਦ ਫ਼ਾਇਰ" (1971) ਟੀਵੀ ਐਪੀਸੋਡ. . . ਕਹਾਣੀਕਾਰ
- ਜੈਕਨੋਰੀ - "ਟਿਮ ਐਂਡ ਸ਼ਾਰਲੋਟ" (1971) ਟੀਵੀ ਐਪੀਸੋਡ. . . ਕਹਾਣੀਕਾਰ
- ਜੈਕਨੋਰੀ - ਗਿਆਰਾਂ ਹੋਰ ਟੀਵੀ ਐਪੀਸੋਡ
- ਪਲੇ ਆਫ ਦ ਮੰਥ - " ਰਸਪੁਤਿਨ " (1971) ਟੀਵੀ ਐਪੀਸੋਡ. . . ਲੇਖਕ
- ਦ ਲੋਂਗ ਸਰਚ - (1977) (ਟੀਵੀ) ਦਸਤਾਵੇਜ਼ੀ ਲੜੀ. . . ਲੇਖਕ ਅਤੇ ਮੇਜ਼ਬਾਨ
- ਫਲਸਟਾਫ (1982) (ਟੀਵੀ). . . ਓਪੇਰਾ ਡਾਇਰੈਕਟਰ
- ਵੋਗਨ (1987). . . ਇੰਟਰਵਿਉ
- ਰਸਲ ਹਾਰਟੀ 1934-1988 (1988). . . ਇੰਟਰਵਿਉ
- ਫਰੰਟੀਅਰਜ਼ - ਲੋਂਗ ਡਿਵੀਜ਼ਨ (1990). . . ਇੰਟਰਵਿਉ
- ਇਨ ਮਾਈ ਡਿਫੈਂਸ - ਨੀਦਰ ਪ੍ਰੀਸਨ ਨੋਰ ਚੇਨਜ਼ (1991). . . ਇੰਟਰਵਿਉ