ਲਕਸ਼ਮਣ ਮਾਰੂਤੀ ਗਾਇਕਵਾੜ (ਜਨਮ 23 ਜੁਲਾਈ, 1956, ਧਾਨੇਗਾਓਂ, ਲਾਤੂਰ, ਮਹਾਰਾਸ਼ਟਰ ), ਇੱਕ ਪ੍ਰਸਿੱਧ ਹੈ ਮਰਾਠੀ ਨਾਵਲਕਾਰ ਹੈ ਜੋ ਆਪਣੀ ਸਭ ਤੋਂ ਵਧੀਆ ਰਚਨਾ, ਸਵੈਜੀਵਨੀਪਰਕ ਨਾਵਲ ਉਚਲਿਆ ਲਈ ਜਾਣਿਆ ਜਾਂਦਾ ਹੈ। ਇਸ ਨਾਵਲ ਸਦਕਾ ਨਾ ਸਿਰਫ਼ ਉਸ ਨੂੰ ਅੰਤਰਰਾਸ਼ਟਰੀ ਮਾਨਤਾ ਮਿਲੀ ਬਲਕਿ ਉਸ ਨੂੰ ਮਹਾਰਾਸ਼ਟਰ ਗੌਰਵ ਪੁਰਸਕਾਰ ਅਤੇ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਵੀ ਕੀਤਾ ਗਿਆ। ਮਰਾਠੀ ਸਾਹਿਤ ਵਿਚ ਸ਼ਾਹਕਾਰ ਮੰਨੇ ਜਾਂਦੇ ਇਸ ਨਾਵਲ ਵਿੱਚ ਪਹਿਲੀ ਵਾਰ ਉਸ ਦੇ ਕਬੀਲੇ ਦੀਆਂ ਅਜਮਾਇਸ਼ਾਂ ਅਤੇ ਕਠਿਨਾਈਆਂ ਸਾਹਿਤਕ ਜਗਤ ਵਿੱਚ ਸਾਹਮਣੇ ਲਿਆਂਦੀਆਂ ਗਈਆਂ। ਉਚਲਿਆ ਦਾ ਸ਼ਾਬਦਿਕ ਮਤਲਬ ਚੋਰ ਉਚੱਕਾ ਹੈ। ਇਹ ਸ਼ਬਦ ਬਰਤਾਨਵੀ ਹਕੂਮਤ ਨੇ ਥੋਪਿਆ ਸੀ। ਉਨ੍ਹਾਂ ਨੇ ਕਬੀਲੇ ਨੂੰ ਅਪਰਾਧੀ ਭਾਈਚਾਰਿਆਂ ਦੀ ਸ਼੍ਰੇਣੀ ਵਿੱਚ ਰੱਖਿਆ ਸੀ। ਇਹ ਕਿਤਾਬ ਭਾਰਤ ਵਿਚ ਦਲਿਤਾਂ ਨੂੰ ਦਰਪੇਸ਼ ਸਮੱਸਿਆਵਾਂ ਵੀ ਪੇਸ਼ ਕਰਦੀ ਹੈ।
ਉਸ ਦੇ ਲਿਖੇ ਹੋਰ ਪ੍ਰਸਿੱਧ ਨਾਵਲਾਂ ਵਿੱਚ ਦੁਭੰਗ, ਚਿਨੀ ਮਥੈਚੀ ਦਿਵਾਸ, ਸਮਾਜ ਸਾਹਿਤ ਅਣੀ ਸਵਤੰਤਰਾ, ਵਡਾਰ ਵੇਦਨਾ, ਵਕੀਲ ਪਾਰਧੀ, ਉਤਵ ਅਤੇ ਇੱਕ ਸਵਤੰਤਰ ਕਨਸਾਤ ਸ਼ਾਮਲ ਹਨ। [1]
ਗਾਇਕਵਾੜ ਲੰਮੇ ਸਮੇਂ ਤੋਂ ਸਮਾਜਿਕ ਸੇਵਾਵਾਂ ਨਾਲ ਜੁੜਿਆ ਹੋਇਆ ਹੈ। 1986 ਤੋਂ 1990 ਤੱਕ ਉਹ ਜਨਕਲਿਆਣ ਵਿਕਾਸ ਸੰਸਥਾ ਦਾ ਪ੍ਰਧਾਨ ਸੀ ਅਤੇ 1990 ਤੋਂ ਉਹ ਕਬੀਲਿਆਂ ਦੇ ਕਲਿਆਣ ਨਾਲ ਜੁੜੇ ਡੀਨੋਟੀਫਾਈਡ ਐਂਡ ਨੋਮੈਡਿਕ ਟ੍ਰਾਈਬਸ ਸੰਗਠਨ ਦਾ ਪ੍ਰਧਾਨ ਹੈ। ਉਸਨੇ ਕਿਰਤ ਅੰਦੋਲਨ ਵਿਚ ਸਰਗਰਮੀ ਨਾਲ ਹਿੱਸਾ ਲਿਆ ਹੈ ਅਤੇ ਕਿਸਾਨਾਂ, ਝੁੱਗੀ-ਝੌਂਪੜੀਆਂ ਵਾਲਿਆਂ ਅਤੇ ਸਮਾਜ ਦੇ ਹੋਰ ਕਮਜ਼ੋਰ ਵਰਗਾਂ ਦੇ ਭਲਾਈ ਲਈ ਕੰਮ ਕੀਤਾ ਹੈ।[2]
ਗਾਇਕਵਾੜ ਨੇ ਬਹੁਤ ਸਾਰੇ ਪੁਰਸਕਾਰ ਜਿੱਤੇ ਹਨ। ਇਹ ਹਨ:
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)