ਲਕਸ਼ਮੀ ਨਰਾਇਣ ਤ੍ਰਿਪਾਠੀ (ਜਾਂ ਸਿਰਫ਼ ਲਕਸ਼ਮੀ) ਮੁੰਬਈ, ਭਾਰਤ ਵਿੱਚ ਇੱਕ ਟਰਾਂਸਜੈਂਡਰ ਅਧਿਕਾਰ ਕਾਰਕੁੰਨ, ਹਿੰਦੀ ਫ਼ਿਲਮੀ ਅਦਾਕਾਰ ਅਤੇ ਭਰਤਨਾਟੀਅਮ ਨ੍ਰਿਤਿਆਂਗਨਾ ਹੈ। ਲਕਸ਼ਮੀ ਦਾ ਜਨਮ 1979 ਨੂੰ ਥਾਨਾ ਵਿੱਚ ਹੋਇਆ। ਲਕਸ਼ਮੀ ਇੱਕ ਹਿਜੜਾ ਹੈ।[1] ਉਹ ਸੰਯੁਕਤ ਰਾਸ਼ਟਰ ਵਿੱਚ ਏਸ਼ੀਆ-ਪ੍ਰਸ਼ਾਂਤ ਖੇਤਰ ਦੀ ਪ੍ਰਤਿਨਿਧਤਾ ਕਰਨ ਵਾਲਾ ਪਹਿਲਾ ਟਰਾਂਸਜੈਂਡਰ ਵਿਅਕਤੀ ਹੈ। ਅਸੈਂਬਲੀ ਵਿਚ ਉਸਨੇ ਘੱਟ ਗਿਣਤੀ ਦੇ ਲੋਕਾਂ ਦੀ ਦਸ਼ਾ ਬਾਰੇ ਦੱਸਿਆ ਕਿ, "ਲੋਕਾਂ ਨੂੰ ਹੋਰ ਵਧੇਰੇ ਮਨੁੱਖੀ ਹੋਣਾ ਚਾਹੀਂਦਾ ਹੈ। ਉਨ੍ਹਾਂ ਨੂੰ ਇਕ ਮਨੁੱਖ ਵਜੋਂ ਸਾਡਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਉਹਨਾਂ ਨੂੰ ਟਰਾਂਸਜੈਂਡਰ ਵੱਜੋਂ ਸਾਡੇ ਅਧਿਕਾਰਾਂ ਦਾ ਧਿਆਨ ਰੱਖਣਾ ਚਾਹੀਦਾ ਹੈ।"[2] ਉਹ 2011 ਵਿਚ ਪ੍ਰਸਿੱਧ ਰਿਆਲਟੀ ਸ਼ੋਅ ਬਿੱਗ ਬੌਸ ਦੀ ਪ੍ਰਤਿਯੋਗੀ ਵੀ ਸੀ।
ਥਾਨੇ ਮਹਾਰਾਸ਼ਟਰ ਦੇ ਇਕ ਰੂੜੀਵਾਦੀ ਬ੍ਰਾਹਮਣ ਪਰਿਵਾਰ ਵਿਚ ਜਨਮ ਲੈਣ ਵਾਲੀ ਲਕਸ਼ਮੀ ਬੱਚਿਆਂ ਵਿਚੋਂ ਸਭ ਤੋਂ ਵੱਡੀ ਸੀ। ਸ੍ਰੀਮਤੀ ਸੁਲੋਚਨਾਦੇਵੀ ਸਿੰਘਾਨੀਆ ਸਕੂਲ ਵਿਚੋਂ ਆਪਣੀ ਸਕੂਲੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਸਨੇ ਮੁੰਬਈ ਦੇ ਮਿਠੀਬਾਈ ਕਾਲਜ ਵਿਚੋਂ ਆਰਟਸ ਦੀ ਡਿਗਰੀ ਅਤੇ ਭਰਤਨਾਟੀਅਮ ਦੀ ਪੋਸਟ-ਗ੍ਰੇਜੁਏਸ਼ਟ ਦੀ ਡਿਗਰੀ ਹਾਸਿਲ ਕੀਤੀ। [3] ਅਕਸਰ ਇਹ ਕਿਹਾ ਜਾਂਦਾ ਹੈ ਕਿ ਉਹ ਸਮਲਿੰਗੀ ਸੀ ਅਤੇ "ਹੋਮੋ" ਅਖਵਾਉਂਦੀ ਸੀ। ਲਗਭਗ 5 ਗ੍ਰੇਡ ਵਿਚ ਉਸਨੇ ਉਸੇ ਸਮਲਿੰਗੀ ਵਿਅਕਤੀ ਦੀ ਭਾਲ ਕੀਤੀ, ਜਿਸਨੂੰ ਉਹ ਅਸ਼ੋਕ ਰੋ ਕਵੀ ਦੇ ਨਾਮ ਨਾਲ ਜਾਣਦੀ ਸੀ। ਉਸਨੇ ਕਈ ਕੇਨ ਘੋਸ਼ ਵੀਡਿਉ ਵਿਚ ਡਾਂਸ ਕਰਨਾ ਸ਼ੁਰੂ ਕਰ ਦਿੱਤਾ ਅਤੇ ਕੋਰੀਉਗ੍ਰਾਫ਼ਰ ਬਣ ਗਈ।[2]
ਪ੍ਰੋਜੈਕਟ ਬੋਲੋ ਦੀ ਵੀਡਿਉ ਸ਼ਾਬੀਰਾ ਲਈ ਉਸਨੂੰ ਭਾਰਤ ਦਾ ਪੀਐਚ.ਡੀ. ਕਰਨ ਵਾਲਾ ਪਹਿਲਾ ਹਿਜੜਾ ਬੁਲਾਇਆ ਗਿਆ। [4] ਉਹ ਸ਼ਾਬੀਰਾ ਜਰੀਏ ਹਿਜੜਾ ਕਮਿਊਨਟੀ ਨੂੰ ਮਿਲੀ ਅਤੇ ਛੇਤੀ ਹੀ ਬਾਰ ਡਾਂਸਰ ਬਣ ਗਈ। ਉਹ ਆਪਣੇ ਡਾਂਸ ਕਰਕੇ ਮਸ਼ਹੂਰ ਹੋਈ।[2] ਉਹ ਕਾਫ਼ੀ ਮਸ਼ਹੂਰ ਸੀ ਕਿਉਂਕਿ ਉਸ ਦਾ ਡਾਂਸ ਦੇਖਣ ਲਈ ਪੂਰੇ ਸ਼ਹਿਰ ਤੋਂ ਪ੍ਰਸ਼ੰਸਕ ਆਉਂਦੇ ਸਨ। ਹਾਲਾਂਕਿ ਇਹ ਥੋੜ੍ਹੇ ਸਮੇਂ ਲਈ ਸੀ ਕਿਉਂਕਿ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਆਰਆਰ ਪਾਟਿਲ ਨੇ ਸ਼ਹਿਰ ਦੇ ਡਾਂਸ ਬਾਰਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਸੀ। ਲਕਸ਼ਮੀ ਨੇ ਇਸ ਹਰਕਤ ਦੇ ਖਿਲਾਫ਼ ਪ੍ਰਦਰਸ਼ਨ ਕੀਤਾ। ਡਾਂਸਰ ਹਾਰ ਗਏ ਪਰ ਲਕਸ਼ਮੀ ਨੂੰ ਸਰਗਰਮੀ ਦਾ ਪਹਿਲਾ ਸਵਾਦ ਮਿਲਿਆ।
ਲਕਸ਼ਮੀ ਨੇ ਬੋਰਡ ਦੀਆਂ ਬਹੁਤ ਸਾਰੀਆਂ ਐਨ.ਜੀ.ਓ ਵਿਚ ਕੰਮ ਕੀਤਾ, ਜਿਸਨੂੰ ਐਲ.ਜੀ.ਬੀ.ਟੀ ਕਾਰਕੁਨ ਸੰਚਾਲਿਤ ਕਰਦੇ ਸਨ।[5] 2002 ਵਿਚ ਉਹ ਇਕ ਐਨਜੀਓ ਡੀ.ਏ.ਆਈ. ਵੈਲਫੇਅਰ ਸੁਸਾਇਟੀ ਦੀ ਪ੍ਰਧਾਨ ਬਣ ਗਈ, ਜੋ ਦੱਖਣੀ ਏਸ਼ੀਆ ਵਿਚ ਹਿਜੜਿਆਂ ਲਈ ਪਹਿਲਾ ਰਜਿਸਟਰਡ ਅਤੇ ਕਾਰਜਕਾਰੀ ਸੰਗਠਨ ਹੈ। 2007 ਵਿਚ ਉਸਨੇ ਆਪਣੀ ਇਕ ਸੰਸਥਾ ਅਸਤਿੱਤਵ ਸ਼ੁਰੂ ਕੀਤੀ।[2] ਇਹ ਸੰਸਥਾ ਜਿਣਸੀ ਘੱਟ ਗਿਣਤੀ ਵਾਲੇ ਲੋਕਾਂ ਦੇ ਭਲੇ, ਸਹਿਯੋਗ ਅਤੇ ਵਿਕਾਸ ਲਈ ਕੰਮ ਕਰਦੀ ਹੈ।[6][7]
ਉਸਨੇ ਪਹਿਲੀ ਵਾਰ 'ਏਸ਼ੀਆ ਪੈਸੀਪਿਕ ਸੈਕਸ ਵਰਕਰਜ਼ ਨੈਟਵਰਕ' ਲਈ ਭਾਰਤ ਛੱਡਿਆ ਸੀ ਅਤੇ ਟੋਰਾਂਟੋ, ਕੈਨੇਡਾ ਗਈ ਸੀ। ਉਸਦੇ ਪਾਸਪੋਰਟ 'ਤੇ ਉਸਨੂੰ ਔਰਤ, ਟਰਾਂਸਜੈਂਡਰ ਅਤੇ ਹਿਜੜਾ ਦੀ ਪਛਾਣ ਦਿੱਤੀ ਗਈ ਸੀ।[4]
ਜਦੋਂ ਕਵੀ ਨੇ ਭਾਰਤੀ ਦੰਡਾਵਲੀ ਦੀ ਧਾਰਾ 377 ਦੀ ਅਪੀਲ ਕਰਨੀ ਸ਼ੁਰੂ ਕੀਤੀ ਜਿਸ ਨੇ ਸਮਲਿੰਗਤਾ ਨੂੰ ਅਪਰਾਧ ਬਣਾਇਆ ਸੀ; ਲਕਸ਼ਮੀ ਆਪਣੀ ਟੀਮ ਨਾਲ ਜੁੜ ਗਈ। ਮੀਡੀਆ ਅਤੇ ਜ਼ੀ ਟੀਵੀ ਨਾਲ ਪ੍ਰੈਸ ਕਾਨਫਰੰਸ ਦੌਰਾਨ ਉਹ ਪੂਰੇ ਮੇਕਅੱਪ ਅਤੇ ਔਰਤਾਂ ਦੇ ਕੱਪੜਿਆਂ ਵਿੱਚ ਨਜ਼ਰ ਆਈ। ਇਹ ਉਦੋਂ ਹੋਇਆ ਜਦੋਂ ਉਸ ਦੇ ਮਾਤਾ-ਪਿਤਾ ਨੂੰ ਹਿਜੜਾ ਭਾਈਚਾਰੇ ਨਾਲ ਉਸ ਦੇ ਸੰਬੰਧ ਬਾਰੇ ਪਤਾ ਲੱਗਿਆ। ਇਹ ਹੈਰਾਨ ਕਰਨ ਵਾਲੀ ਖ਼ਬਰ ਸੀ ਕਿਉਂਕਿ ਉਸ ਦੇ ਮਾਤਾ-ਪਿਤਾ ਵਿਆਹ ਦੇ ਪ੍ਰਸਤਾਵਾਂ 'ਤੇ ਵਿਚਾਰ ਕਰ ਰਹੇ ਸਨ। ਬੀਬੀਸੀ ਨਾਲ ਇੱਕ ਇੰਟਰਵਿਊ ਵਿੱਚ ਉਸ ਦੇ ਪਿਤਾ ਨੂੰ ਉਸ ਦੇ ਬੱਚੇ ਦੀ ਲਿੰਗਕਤਾ ਬਾਰੇ ਉਸ ਦੇ ਵਿਚਾਰਾਂ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਜਵਾਬ ਦਿੱਤਾ, "ਜੇਕਰ ਮੇਰਾ ਬੱਚਾ ਅਪਾਹਜ ਹੁੰਦਾ ਤਾਂ ਕੀ ਤੁਸੀਂ ਮੈਨੂੰ ਇਹ ਵੀ ਪੁੱਛੋਗੇ ਜੇਕਰ ਮੈਂ ਉਸ ਨੂੰ ਘਰ ਛੱਡਣ ਲਈ ਕਿਹਾ ਹੁੰਦਾ? ਸਿਰਫ਼ ਇਸ ਲਈ ਪੁੱਛ ਰਹੇ ਹੋ ਕਿ ਉਸ ਦਾ ਜਿਨਸੀ ਰੁਝਾਨ ਵੱਖਰਾ ਹੈ?"
ਅਪ੍ਰੈਲ 2014 ਵਿੱਚ ਭਾਰਤੀ ਸੁਪਰੀਮ ਕੋਰਟ ਨੇ ਟਰਾਂਸਜੈਂਡਰ ਦੇ ਅਧਿਕਾਰਾਂ ਨੂੰ ਮਾਨਤਾ ਦਿੱਤੀ, ਅਧਿਕਾਰਤ ਤੌਰ 'ਤੇ ਉਨ੍ਹਾਂ ਨੂੰ ਤੀਜੇ ਲਿੰਗ ਵਜੋਂ ਮਾਨਤਾ ਦਿੱਤੀ, ਜੋ ਭਾਰਤ ਵਿੱਚ ਅੰਦਾਜ਼ਨ 3 ਮਿਲੀਅਨ ਲੋਕਾਂ ਨੂੰ ਰਾਹਤ ਦਿੰਦਾ ਹੈ।[8] ਲਕਸ਼ਮੀ ਨੇ ਕਾਨੂੰਨੀ ਏਜੰਸੀ ਨਾਲ ਮਿਲ ਕੇ ਸਾਰੇ ਦਸਤਾਵੇਜ਼ਾਂ 'ਤੇ ਟਰਾਂਸਜੈਂਡਰ ਨੂੰ ਤੀਜੀ ਸ਼੍ਰੇਣੀ ਵਜੋਂ ਮਾਨਤਾ ਦੇਣ ਲਈ ਅਦਾਲਤ ਨੂੰ ਪਟੀਸ਼ਨ ਪਾਈ ਸੀ। ਇਸ ਮਾਨਤਾ ਦੇ ਨਾਲ-ਨਾਲ ਅਦਾਲਤਾਂ ਨੇ ਸਰਕਾਰ ਨੂੰ ਨੌਕਰੀਆਂ ਅਤੇ ਸਿੱਖਿਆ ਵਿੱਚ ਭਾਰਤ ਦੇ ਹੋਰ ਘੱਟ ਗਿਣਤੀ ਸਮੂਹਾਂ ਦੇ ਸਮਾਨ ਕੋਟਾ ਪ੍ਰਦਾਨ ਕਰਨ ਦਾ ਹੁਕਮ ਦਿੱਤਾ ਹੈ।[3] ਸੁਪਰੀਮ ਕੋਰਟਾਂ ਦੁਆਰਾ ਸਰਕਾਰਾਂ ਨੂੰ ਵੀ ਆਦੇਸ਼ ਦਿੱਤੇ ਗਏ ਸਨ ਕਿ ਉਹ ਤੀਸਰੇ ਵਾਸ਼ਰੂਮ ਦੀ ਉਸਾਰੀ ਕਰਨ ਅਤੇ ਲਿੰਗੀ ਡਾਕਟਰੀ ਜ਼ਰੂਰਤਾਂ ਦੀ ਦੇਖਭਾਲ ਲਈ ਸਿਹਤ ਵਿਭਾਗ ਬਣਾਉਣ। ਉਹ ਬੱਚਿਆਂ ਨੂੰ ਗੋਦ ਲੈਣ ਦੇ ਵੀ ਹੱਕਦਾਰ ਹੋਣਗੇ ਅਤੇ ਮੁੜ ਨਿਯੁਕਤੀ ਦੀ ਸਰਜਰੀ ਤੋਂ ਬਾਅਦ ਆਪਣੀ ਪਸੰਦ ਦੇ ਲਿੰਗ ਦੀ ਪਛਾਣ ਕਰਨਗੇ।[8]
ਤ੍ਰਿਪਾਠੀ ਨੇ ਬਿੱਗ ਬੌਸ ਵਿੱਚ ਦੱਸਿਆ ਕਿ ਉਹ ਇੱਕ ਮਰਦ ਨਾਲ ਦੋ ਸਾਲ ਤੱਕ ਰਿਸ਼ਤੇ ਵਿੱਚ ਰਹੀ।[9] ਉਸ ਦੇ ਗੋਦ ਲਏ ਹੋਏ ਦੋ ਬੱਚੇ ਹਨ। ਹੁਣ ਉਹ ਥਾਨੇ, ਮਹਾਰਾਸ਼ਟਰ ਰਹਿ ਰਹੀ ਹੈ।
ਉਸ ਨੇ 'ਪ੍ਰੋਜੈਕਟ ਬੋਲੋ' ਵਿੱਚ ਦੱਸਿਆ ਕਿ ਉਸ ਨੂੰ ਛਾਤੀ ਦਾ ਵੱਧਣਾ ਤਾਂ ਮਿਲਿਆ ਪਰ ਕੋਈ ਹਾਰਮੋਨ ਥੇਰੇਪੀ ਨਹੀਂ ਮਿਲੀ। ਉਸ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਨੂੰ ਬੋਲਣ ਲਈ ਅਤੇ ਸਲਮਾਨ ਰਸ਼ਦੀ ਨੂੰ ਮਿਲਣ ਲਈ ਹਿਜੜਾ ਭਾਈਚਾਰੇ ਤੋਂ ਕਾਫੀ ਪ੍ਰੇਸ਼ਾਨੀ ਸਾਹਮਣਾ ਕਰਨਾ ਪਿਆ।[4]
ਸਾਲ | ਸ਼ੋਅ | ਭੂਮਿਕਾ | ਚੈਨਲ | ਨੋਟਸ |
---|---|---|---|---|
2011 | ਬਿੱਗ ਬੌਸ (ਹਿੰਦੀ ਸੀਜ਼ਨ 5) | ਮਸ਼ਹੂਰ ਹਸਤੀ ਪ੍ਰਤਿਯੋਗੀ | ਕਲਰਜ਼ ਟੀ.ਵੀ | ਹਫ਼ਤਾ 6, ਦਿਨ 42 |
{{cite web}}
: Italic or bold markup not allowed in: |publisher=
(help)
{{cite web}}
: Unknown parameter |deadurl=
ignored (|url-status=
suggested) (help)CS1 maint: archived copy as title (link)
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |