ਲਤਾ ਟੰਡਨ | |
---|---|
ਜਨਮ | |
ਲਈ ਪ੍ਰਸਿੱਧ | ਮੈਰਾਥਨ ਕੁਕਿੰਗ ਲਈ ਗਿਨੀਜ਼ ਵਰਲਡ ਰਿਕਾਰਡਜ਼ ਜਿੱਤਣ ਵਾਲੀ ਦੁਨੀਆ ਦੀ ਪਹਿਲੀ ਔਰਤ |
ਵੈੱਬਸਾਈਟ | instagram |
ਲਤਾ ਟੰਡਨ (ਜਨਮ 15 ਅਪ੍ਰੈਲ 1980) ਮੱਧ ਪ੍ਰਦੇਸ਼ ਦੀ ਇੱਕ ਭਾਰਤੀ ਸ਼ੈੱਫ ਹੈ ਜੋ ਮੈਰਾਥਨ ਕੁਕਿੰਗ ਲਈ ਗਿਨੀਜ਼ ਵਰਲਡ ਰਿਕਾਰਡ ਜੇਤੂ ਹੈ। ਉਸਨੇ ਸਤੰਬਰ 2019 ਵਿੱਚ 87 ਘੰਟੇ, 45 ਮਿੰਟਾਂ ਵਿੱਚ ਕੁਕਿੰਗ ਮੈਰਾਥਨ ਨੂੰ ਪੂਰਾ ਕਰਨ ਤੋਂ ਬਾਅਦ ਇਹ ਰਿਕਾਰਡ ਬਣਾਇਆ ਸੀ।
ਉਸਨੇ ਭਾਰਤ ਅਤੇ ਲੰਡਨ ਦੋਵਾਂ ਦੇਸ਼ਾਂ ਵਿੱਚ ਕੰਮ ਕੀਤਾ ਹੈ ਜਿੱਥੇ ਉਸਨੇ ਪੜ੍ਹਾਈ ਵੀ ਕੀਤੀ ਹੈ। ਲਤਾ ਟੰਡਨ, ਇੱਕ TEDx ਸਪੀਕਰ ਵੀ ਹੈ। ਉਸਨੇ ਭਾਰਤ ਦੇ ਖੇਤਰੀ ਪਕਵਾਨਾਂ ਨੂੰ ਉਤਸ਼ਾਹਿਤ ਕਰਨ 'ਤੇ ਧਿਆਨ ਦਿੱਤਾ ਹੈ; ਉਹ ਉਨ੍ਹਾਂ ਪਕਵਾਨਾਂ ਦੇ ਸੁਆਦਾਂ ਅਤੇ ਤਕਨੀਕਾਂ ਨੂੰ ਵਧਾਉਣ ਦੀ ਕੋਸ਼ਿਸ਼ ਵੀ ਕਰਦੀ ਹੈ।
ਲਤਾ ਟੰਡਨ ਨੂੰ ਕਈ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਹੈ, ਜਿਸ ਵਿੱਚ ਏਸ਼ੀਆ ਬੁੱਕ ਆਫ਼ ਰਿਕਾਰਡਜ਼, ਇੰਡੀਆ ਬੁੱਕ ਆਫ਼ ਰਿਕਾਰਡਜ਼, ਇੰਡੋ-ਚਾਈਨਾ ਬੁੱਕ ਆਫ਼ ਰਿਕਾਰਡਜ਼, ਵੀਅਤਨਾਮ ਬੁੱਕ ਆਫ਼ ਰਿਕਾਰਡਜ਼, ਲਾਓਸ ਬੁੱਕ ਆਫ਼ ਰਿਕਾਰਡਜ਼, ਅਤੇ ਨੇਪਾਲ ਬੁੱਕ ਆਫ਼ ਰਿਕਾਰਡਜ਼ ਤੋਂ ਮਾਨਤਾਵਾਂ ਸ਼ਾਮਲ ਹਨ। [1]