ਲਤਾ ਰਜਨੀਕਾਂਤ | |
---|---|
ਜਨਮ | ਲਥਾ ਰੰਗਾਚਾਰੀ 2 March 1958 (ਉਮਰ 66) |
ਹੋਰ ਨਾਮ | ਲਥਾ ਰਾਓ ਗਾਇਕਵਾਡ |
ਪੇਸ਼ਾ | ਫਿਲਮ ਨਿਰਮਾਤਾ, ਪਲੇਬੈਕ ਗਾਇਕ |
ਜੀਵਨ ਸਾਥੀ | |
ਬੱਚੇ | 2 |
ਲਤਾ ਰਜਨੀਕਾਂਤ (ਅੰਗ੍ਰੇਜ਼ੀ: Latha Rajinikanth; ਜਨਮ ਲਤਾ ਰੰਗਾਚਾਰੀ 2 ਮਾਰਚ 1958) ਇੱਕ ਭਾਰਤੀ ਫ਼ਿਲਮ ਨਿਰਮਾਤਾ ਅਤੇ ਪਲੇਅਬੈਕ ਗਾਇਕਾ ਹੈ।[1][2] ਅਦਾਕਾਰ ਰਜਨੀਕਾਂਤ ਦੀ ਪਤਨੀ ਹੈ।
ਲਤਾ ਦਾ ਜਨਮ ਚੇਨਈ, ਭਾਰਤ ਵਿੱਚ ਇੱਕ ਤਮਿਲ ਬ੍ਰਾਹਮਣ ਆਇੰਗਰ ਪਰਿਵਾਰ ਵਿੱਚ ਹੋਇਆ ਸੀ।[3][4] ਉਸ ਨੇ ਏਥਿਰਾਜ ਕਾਲਜ ਫਾਰ ਵੂਮੈਨ, ਚੇਨਈ ਤੋਂ ਅੰਗਰੇਜ਼ੀ ਸਾਹਿਤ ਵਿੱਚ ਡਿਗਰੀ ਪ੍ਰਾਪਤ ਕੀਤੀ।[5]
1980 ਦੇ ਦਹਾਕੇ ਦੌਰਾਨ, ਲਤਾ ਨੇ ਤਮਿਲ ਸਿਨੇਮਾ ਵਿੱਚ ਇੱਕ ਪਲੇਅਬੈਕ ਗਾਇਕ ਵਜੋਂ ਕੰਮ ਕੀਤਾ। ਉਸ ਨੇ ਕੁਝ ਫਿਲਮਾਂ ਵਿੱਚ ਗੀਤ ਗਾਏ ਜਿਵੇਂ ਕਿ ਟਿਕ ਟਿਕ ਟਿਕ (1981), ਅੰਬੁੱਲਾ ਰਜਨੀਕਾਂਤ (1984)। ਉਸ ਨੇ ਰਜਨੀਕਾਂਤ ਦੇ 25 ਸਾਲਾਂ ਦੇ ਕਰੀਅਰ ਦੀ ਯਾਦ ਵਿੱਚ ਇੱਕ ਸੰਗੀਤਕ ਐਲਬਮ ਰਜਨੀ 25 (1999) ਵਿੱਚ ਵੀ ਯੋਗਦਾਨ ਪਾਇਆ।
1991 ਵਿੱਚ ਲਤਾ ਨੇ ਵੇਲਚੇਰੀ, ਚੇਨਈ ਵਿੱਚ ਇੱਕ ਸਕੂਲ, ਆਸ਼ਰਮ ਦੀ ਸਥਾਪਨਾ ਕੀਤੀ, ਜਿਸ ਦੀ ਉਹ ਵਰਤਮਾਨ ਵਿੱਚ ਮੁਖੀ ਹੈ।[6]
ਲਤਾ ਤਮਿਲ ਨਾਟਕਕਾਰ ਅਤੇ ਫਿਲਮ ਅਭਿਨੇਤਾ ਵਾਈ ਗੀ ਮਹੇਂਦਰਨ ਦੀ ਭਾਬੀ ਹੈ। ਉਸ ਦਾ ਸਬੰਧ ਸਾਬਕਾ ਫਿਲਮ ਅਦਾਕਾਰਾ ਵੈਜਯੰਤੀਮਾਲਾ ਨਾਲ ਵੀ ਹੈ। ਲਤਾ ਦਾ ਭਰਾ ਰਵੀ ਰਾਘਵੇਂਦਰ ਵੀ ਇੱਕ ਅਭਿਨੇਤਾ ਹੈ ਜੋ ਸੰਗੀਤ ਨਿਰਦੇਸ਼ਕ ਅਨਿਰੁਧ ਰਵੀਚੰਦਰ ਦੇ ਪਿਤਾ ਹਨ। ਉਸਨੇ 26 ਫਰਵਰੀ 1981 ਨੂੰ ਤਿਰੂਪਤੀ ਵਿਖੇ ਰਜਨੀਕਾਂਤ ਨਾਲ ਵਿਆਹ ਕੀਤਾ, ਜਿਸ ਨਾਲ ਉਸਦੀ ਮੁਲਾਕਾਤ ਇੱਕ ਵਿਸ਼ੇਸ਼ ਇੰਟਰਵਿਊ ਦੌਰਾਨ ਹੋਈ ਸੀ। ਇਸ ਜੋੜੇ ਦੀਆਂ ਦੋ ਬੇਟੀਆਂ ਐਸ਼ਵਰਿਆ ਅਤੇ ਸੌਂਦਰਿਆ ਹਨ। ਉਸ ਦੇ ਚਾਰ ਪੋਤੇ-ਪੋਤੀਆਂ ਹਨ।[7][8][9]
ਸਾਲ. | ਸਿਰਲੇਖ |
---|---|
1986 | ਮਾਵੀਰਨ |
1993 | ਵਾਲੀਆ |